05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਚੰਡੀਗੜ੍ਹ ’ਚ 1984 ਦੇ ਕਤਲੇਆਮ ਪੀੜ੍ਹਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਸੈਕਟਰ-27 ਵਿਖੇ ਕੀਤਾ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 08-07-2026

ਚੰਡੀਗੜ੍ਹ, 7 ਜੁਲਾਈ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ’ਚ 1984 ਦੇ ਕਤਲੇਆਮ ਪੀੜ੍ਹਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਕੀਤੀ ਸੈਕਟਰ-27 ਵਿਖੇ ਦੰਗਾ ਪੀੜ੍ਹਤ ਵੈੱਲਫੇਅਰ ਸੁਸਾਇਟੀ ਵਲੋਂ ਰੋਸ ਪ੍ਰਰਦਸ਼ਨ ਕੀਤਾ ਗਿਆ ਅਤੇ ਇਸੇ 5 ਪੀੜਤ ਪਰਿਵਾਰਾਂ ਦੀਆਂ ਔਰਤਾਂ ਕਾਲੇ ਚੋਲੇ ਪਾ ਕੇ ਮਰਨ ਵਰਤ ’ਤੇ ਬੈਠੀਆਂ। ਦੇਰ ਸ਼ਾਮੀ ਸੈਕਟਰ-27 ਤੋਂ ਬੱਸ ਸਟੈਂਡ ਸੈਕਟਰ-17 ਵੱਲ ਜਾਂਦੀ ਸੜਕ ਨੂੰ ਜਾਮ ਕਰਕੇ ਪੰਜਾਬ ਸਰਕਾਰ ਤੇ ਪਹਿਲੀਆਂ ਸਰਕਾਰਾਂ ਵਿਰੁੱਧ ਵੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸੇ ਦੌਰਾਨ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਕਿ ਸਰਕਾਰਾਂ ਵਲੋਂ 1984 ਦੇ ਕਤਲੇਆਮ ਪੀੜ੍ਹਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਕੋਈ ਸਾਰਥਿਕ ਯਤਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਅਧਿਕਾਰੀਆਂ ਨਾਲ ਸੰਪਰਕ ਕਰਕੇ ਮੁੱਖ ਮੰਤਰੀ ਪੰਜਾਬ ਨੂੰ ਪਹੁੰਚ ਕੀਤੀ ਗਈ, ਪਰ 7-8 ਵਾਰ ਬੇਨਤੀਆਂ ਕਰਨ ਬਾਵਜੂਦ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਗਿਆ। ਦੂਜੇ ਪਾਸੇ ਉਨ੍ਹਾਂ ਕਿਹਾ ਕਿ ਦੰਗਾ ਪੀੜ੍ਹਤ ਵੈੱਲਫੇਅਰ ਸੁਸਾਇਟੀ ਵਲੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਵੀ ਆਪਣੀਆਂ ਮੰਗਾਂ ਸਬੰਧੀ ਗੱਲਬਾਤ ਕੀਤੀ, ਪਰ ਉਨ੍ਹਾਂ ਵਲੋਂ ਵੀ 1984 ਦੇ ਕਤਲੇਆਮ ਪੀੜ੍ਹਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਕੋਈ ਢੁੱਕਵਾਂ ਕਦਮ ਨਹੀਂ ਚੁੱਕਾ ਗਿਆ। ਇਸੇ ਦੌਰਾਨ ਅੱਜ ਦੰਗਾਂ ਪੀੜ੍ਹਤ ਵੈੱਲਫੇਅਰ ਸੁਸਾਇਟੀ ਦੀ ਉਪ ਪ੍ਰਧਾਨ ਬੀਬੀ ਗੁਰਦੀਪ ਕੌਰ ਦੀ ਅਗਵਾਈ ਹੇਠ 5 ਮਹਿਲਾਵਾਂ ਨੇ ਮਰਨ ਵਰਤ ਸ਼ੁਰੂ ਕੀਤਾ ਹੈ ਜਿਨ੍ਹਾਂ ’ਚ ਬੀਬੀ ਗੁਰਦੀਪ ਕੌਰ ਤੋਂ ਇਲਾਵਾ ਬੀਬੀ ਗੁਰਦੇਵ ਕੌਰ, ਬੀਬੀ ਰਣਜੀਤ ਕੌਰ, ਬੀਬੀ ਕੁਲਵੰਤ ਕੌਰ, ਬੀਬੀ ਮਨਜੀਤ ਕੌਰ ਦੇ ਨਾਮ ਸ਼ਾਮਿਲ ਹਨ। ਇਸ ਮੌਕੇ ’ਤੇ ਪੁਲਿਸ ਅਧਿਕਾਰੀਆਂ ਵਲੋਂ ਮੁੱਖ ਮੰਤਰੀ ਦਫ਼ਤਰ ਨਾਲ 8 ਜੁਲਾਈ ਨੂੰ ਦੰਗਾਂ ਪੀੜ੍ਹਤ ਵੈੱਲਫੇਅਰ ਸੁਸਾਇਟੀ ਦੇ ਆਗੂਆਂ ਦੀ ਇਕ ਮੀਟਿੰਗ ਨਿਰਧਾਰਿਤ ਕਰਵਾਏ ਜਾਣ ਦੇ ਦਿੱਤੇ ਵਿਸ਼ਵਾਸ ਤੋਂ ਬਾਅਦੇ ਵੱਡੀ ਗਿਣਤੀ ’ਚ ਜੁੜੀਆਂ ਮਹਿਲਾਵਾਂ ਤੇ ਦੰਗਾਂ ਪੀੜਤਾਂ ਵਲੋਂ ਰੋਕੀ ਗਈ ਸੜਕ ਨੂੰ ਖਾਲੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਉਨ੍ਹਾਂ ਦੀ ਮੰਗ ਹੈ ਕਿ 2010 ਵਿਚ 1984 ਦੇ ਕਤਲੇਆਮ ਪੀੜਤ ਪਰਿਵਾਰਾਂ ਦੇ ਸਰਕਾਰ ਦੀ ਪਾਲਿਸੀ ਮੁਤਾਬਕ 557 ਲਾਲ ਕਾਰਡ ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਕਈ ਵਾਰ ਪੜਤਾਲ ਕਰਕੇ ਅਤੇ ਸਰਕਾਰੀ ਕਮੇਟੀਆ ਬਣਾਕੇ ਲਾਲ ਕਾਰਡ ਬਣਾਏ ਗਏ ਸਨ। ਉਨ੍ਹਾਂ ਲਾਲ ਕਾਰਡਾਂ ਦੀ ਕੁੱਝ ਸ਼ਰਾਰਤੀ ਅਨਸਰਾਂ ਵਲੋ ਝੂਠੀਆ ਕੰਪਲੇਟਾਂ ਪਾ ਕੇ ਪਿੱਛਲੀ ਕਾਂਗਰਸੀ ਸਰਕਾਰ ਨੇ ਇਨ੍ਹਾਂ 557 ਲਾਲ ਕਾਰਡਾਂ ਵਿਚੋਂ ਤਕਰੀਬਨ 150 ਲਾਲ ਕਾਰਡਾਂ ਨੂੰ ਰੱਦ ਕਰ ਦਿੱਤਾ ਗਿਆ।
ਇਹ ਸਾਰੇ ਲਾਲ ਕਾਰਡ ਠੀਕ ਤੇ ਦਰੁਸਤ ਬਣੇ ਸਨ ਇਹ ਲਾਲ ਕਾਰਡ ਤੁਰੰਤ ਬਹਾਲ ਕੀਤੇ ਜਾਣ। ਉਨ੍ਹਾਂ ਨੇ ਇਹ ਵੀ ਮੰਗ ਹੈ ਕਿ ਇਹ ਕਿ ਲੁਧਿਆਣਾ ਵਿਚ ਤਕਰੀਬਨ 1984 ਪੀੜਤਾ ਦੇ ਤਕਰੀਬਨ 8,000 ਪਰਿਵਾਰ ਰਹਿ ਰਹੇ ਹਨ, ਦੁੱਗਰੀ ਨਹਿਰ ਦੇ ਨਾਲੋ ਨਾਲ ਜਗਾ ਖਾਲੀ ਪਈ ਹੋਈ ਹੈ ਅਤੇ ਦੁੱਗਰੀ ਐੱਮ.ਜੀ.ਐੱਮ. ਸਕੂਲ ਦੇ ਸਾਹਮਣੇ ਗਲਾਡਾ ਵੱਲੋ ਸ਼ੈਡ ਬਣਾਏ ਹੋਏ ਹਨ ਇਹ ਜਗ੍ਹਾ ਨੂੰ 10ਗੁਣਾ10 ਦਾ ਬੂਥ ਦੀ ਜਗਾ ਬਣਾ ਕੇ ਗਰੀਬ ਦੰਗਾ ਪੀੜਤਾ ਨੂੰ ਅਲਾਟ ਕੀਤੇ ਜਾਣ । ਇਸ ਤਰ੍ਹਾਂ ਮੋਹਾਲੀ ਅਤੇ ਅੰਮ੍ਰਿਤਸਰ ਵਿਚ ਵੀ ਨਵੀਂ ਜਗ੍ਹਾ ਦੀ ਸ਼ਨਾਖ਼ਤ ਕਰਕੇ 10ਗੁਣਾ10 ਦੇ ਬੂਥ ਬਣਾਕੇ ਦਿੱਤੇ ਜਾਣ। ਇਸ ਮੌਕੇ ਦਿਲਜੀਤ ਸਿੰਘ ਸੋਨੀ, ਬਲਜੀਤ ਸਿੰਘ, ਪਰਮਿੰਦਰ ਸਿੰਘ ਪੰਮਾ, ਪਰਮਜੀਤ ਸਿੰਘ, ਗੁਰਮੀਤ ਸਿੰਘ ,ਹਰਮੀਤ ਸਿੰਘ ਤੋਂ ਇਲਾਵਾ ਹਰਪ੍ਰੀਤ ਸਿੰਘ, ਸਤਨਾਮ, ਸਿੰਘ,ਸਰਦੂਲ ਸਿੰਘ, ਸੰਗੀਤਾ ਰਾਣੀ, ਸੁਖਵਿੰਦਰ ਕੌਰ, ਰਾਣੀ ਧਾਲੀਵਾਲ, ਰਾਜਵੰਤ ਕੌਰ ਤੇ ਮਨਜੀਤ ਕੌਰ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਮੀਂਹ ਪੈਣ ਦੇ ਬਾਵਜੂਦ ਗਰਮੀ ਤੇ ਤਪਸ ਤੋਂ ਰਾਹਤ ਨਹੀਂ ਅਗਲੀ ਖ਼ਬਰ ਸਰਕਾਰ ਵਲੋਂ ਹਟਾਉਣ ਦੇ ਬਾਵਜੂਦ ਸੋਸ਼ਲ ਮੀਡੀਆ ’ਤੇ ਫਿਲਮ ‘ਸਤਲੁਜ’ ਦੀ ਵਗ ਰਹੀ ਹਨ੍ਹੇਰੀ
Ad Position 24
No active advertisement