05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਅਦਾਲਤ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਪੁਲਿਸ ਨਾਲ ਦੁਰਵਿਵਹਾਰ ਕਰਨ ਵਾਲੇ ਵਿਅਕਤੀ ਦਾ ਲਾਇਸੈਂਸ 3 ਮਹੀਨਿਆਂ ਲਈ ਕੀਤਾ ਮੁਅੱਤਲ

Ad Position 21
No active advertisement
ਅਜੀਤ ਡੈਸਕ 08-07-2026
ਚੰਡੀਗੜ੍ਹ, 7 ਜੁਲਾਈ (ਮਾਰਕੰਡਾ)- ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਡਿਊਟੀ ’ਤੇ ਮੌਜੂਦ ਟਰੈਫ਼ਿਕ ਪੁਲਿਸ ਮੁਲਾਜ਼ਮਾਂ ਨਾਲ ਦੁਰਵਿਵਹਾਰ ਕਰਨ ਦੇ ਇਕ ਮਾਮਲੇ ਵਿਚ ਦੋ ਨੌਜਵਾਨਾਂ ਨੂੰ ਹਿਰਾਸਤ ਵਿਚ ਰਹਿਣਾ ਪਿਆ। ਅਦਾਲਤ ਨੇ ਦੋਸ਼ੀ ਡਰਾਈਵਰ ’ਤੇ 10,000 ਰੁਪਏ ਦਾ ਜ਼ੁਰਮਾਨਾ, ਚਾਰ ਦਿਨ ਦੀ ਕਮਿਊਨਿਟੀ ਸੇਵਾ ਕਰਨ ਦਾ ਵੀ ਹੁਕਮ ਅਤੇ ਡਰਾਈਵਿੰਗ ਲਾਇਸੈਂਸ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ। ਪੁਲਿਸ ਬੁਲਾਰੇ ਅਨੁਸਾਰ ਏ.ਐੱਸ.ਆਈ. ਮਹਿੰਦਰ ਸਿੰਘ ਦੀ ਅਗਵਾਈ ਹੇਠ ਇਕ ਟਰੈਫ਼ਿਕ ਪੁਲਿਸ ਟੀਮ ਰਾਤ ਨੂੰ ਸੈਕਟਰ 34/35 ਡਿਵਾਈਡਿੰਗ ਰੋਡ ’ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਪੰਜਾਬ ਨੰਬਰ ਪੀ.ਬੀ.08 ਈ 0400 ਵਾਲੀ ਇਕ ਕਾਰ ਨੂੰ ਰੁਟੀਨ ਚੈਕਿੰਗ ਲਈ ਰੋਕਿਆ। ਜਾਂਚ ਦੌਰਾਨ ਡਰਾਈਵਰ ਦਾ ਸਾਹ ਲੈਣ ਵਾਲਾ ਟੈੱਸਟ ਕੀਤਾ ਗਿਆ ਤਾਂ ਕਾਨੂੰਨੀ ਸੀਮਾ ਦੇ ਮੁਕਾਬਲੇ 238 ਮਿਲੀਗ੍ਰਾਮ/100 ਮਿਲੀਲੀਟਰ ਖੂਨ ਵਿਚ ਅਲਕੋਹਲ ਦੀ ਮਾਤਰਾ ਪਾਈ ਗਈ। ਇਸਦਾ ਮਤਲਬ ਹੈ ਕਿ ਡਰਾਈਵਰ ਨੇ ਮਨਜ਼ੂਰ ਸੀਮਾ ਤੋਂ ਕਈ ਗੁਣਾ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ। ਪੁਲਿਸ ਨੇ ਜਦੋ ਡਰਾਈਵਰ ਤੋਂ ਵਾਹਨ ਦੇ ਦਸਤਾਵੇਜ਼ ਮੰਗੇ ਗਏ ਤਾਂ ਕਾਰ ਸਵਾਰਾਂ ਨੇ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਆਪਣੀ ਪਛਾਣ ਦੱਸਣ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਡਿਊਟੀ ’ਤੇ ਮੌਜੂਦ ਮਹਿਲਾ ਟਰੈਫ਼ਿਕ ਮਾਰਸ਼ਲ ਸੁਖਜੀਤ ਕੌਰ ਅਤੇ ਹੋਰ ਪੁਲਿਸ ਅਧਿਕਾਰੀਆਂ ਨਾਲ ਬਦਤਮੀਜ਼ੀ ਨਾਲ ਪੇਸ਼ ਆਏ। ਜਦੋਂ ਸਥਿਤੀ ਵਿਗੜ ਗਈ ਤਾਂ ਪੁਲਿਸ ਨੇ ਤੁਰੰਤ ਡਾਇਲ 112 ਨੂੰ ਫ਼ੋਨ ਕੀਤਾ। ਪੀ. ਸੀ. ਆਰ. ਅਤੇ ਸਥਾਨਕ ਪੁਲਿਸ ਮੌਕੇ ’ਤੇ ਪਹੁੰਚੀ, ਪਰ ਦੋਸ਼ੀਆਂ ਨੇ ਉਨ੍ਹਾਂ ਨਾਲ ਵੀ ਬਦਸਲੂਕੀ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਗੱਡੀ ਨੂੰ ਜ਼ਬਤ ਕਰ ਦਿੱਤਾ। ਪੁਲਿਸ ਨੇ ਲਵਜੋਤ ਸਿੰਘ ਅਤੇ ਗਗਨਪ੍ਰੀਤ ਸਿੰਘ ਦੀ ਡਾਕਟਰੀ ਜਾਂਚ ਸੈਕਟਰ-16 ਸਥਿਤ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਵਿਚ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਦੋਵਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਗਿਆ। ਇਸ ਤੋਂ ਬਾਅਦ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਜੱਜ ਸਚਿਨ ਯਾਦਵ ਨੇ ਦੋਸ਼ੀ ’ਤੇ 10,000 ਰੁਪਏ ਦਾ ਜੁਰਮਾਨਾ ਅਤੇ 4 ਦਿਨਾਂ ਦੀ ਸਧਾਰਨ ਸਜ਼ਾ ਸੁਣਾਈ, ਜਿਸ ਵਿਚ ਦੋਸ਼ੀ 8 ਜੁਲਾਈ ਤੋਂ ਚਾਰ ਦਿਨਾਂ ਲਈ ਵੱਖ-ਵੱਖ ਟਰੈਫ਼ਿਕ ਸਿਗਨਲਾਂ ਅਤੇ ਚੌਰਾਹਿਆਂ ’ਤੇ ਟਰੈਫ਼ਿਕ ਪੁਲਿਸ ਨਾਲ ਇਕ ਵਲੰਟੀਅਰ ਵਜੋਂ ਸੇਵਾ ਕਰੇਗਾ। ਇਸ ਸਮੇਂ ਦੌਰਾਨ ਉਹ ਟਰੈਫ਼ਿਕ ਨਿਯਮਾਂ ਬਾਰੇ ਜਾਗਰੂਕਤਾ ਪੈਦਾ ਕਰੇਗਾ ਅਤੇ ਲੋਕਾਂ ਨੂੰ ਉਨ੍ਹਾਂ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕਰੇਗਾ। ਅਦਾਲਤ ਨੇ ਦੋਸ਼ੀ ਦਾ ਡਰਾਈਵਿੰਗ ਲਾਇਸੈਂਸ ਤਿੰਨ ਮਹੀਨਿਆਂ ਲਈ ਮੁਅੱਤਲ ਕਰਨ ਦਾ ਵੀ ਹੁਕਮ ਸੁਣਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਜ਼ੀਰਕਪੁਰ ਦੀਆਂ 16 ਹਜ਼ਾਰ ਸਟਰੀਟ ਲਾਈਟਾਂ ਮਹੀਨੇ ’ਚ ਹੋਣਗੀਆਂ ਚਾਲੂ ਅਗਲੀ ਖ਼ਬਰ ਪੰਜਾਬ ’ਚ ਮੀਂਹ ਪੈਣ ਦੇ ਬਾਵਜੂਦ ਗਰਮੀ ਤੇ ਤਪਸ ਤੋਂ ਰਾਹਤ ਨਹੀਂ
Ad Position 24
No active advertisement