01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਵਿਦਿਆਰਥੀਆ ਨੇ ਪੰਜਾਬ ਯੂਨੀਵਰਸਿਟੀ ਅਤੇ ਪਲਾਜਾ ਸੈਕਟਰ-17 ਚੰਡੀਗੜ੍ਹ ’ਚ ਜਾਗੋ ਕੱਢ ਕੇ ਜੇਤੂ ਮਾਰਚ ਕੱਢਿਆ

Ad Position 21
No active advertisement
ਅਜੀਤ ਡੈਸਕ 26-07-2026
ਚੰਡੀਗੜ੍ਹ, 25 ਜੁਲਾਈ (ਮਾਰਕੰਡਾ)- ਦਿੱਲੀ ਜੰਤਰ-ਮੰਤਰ ਵਿਖੇ ਚੱਲ ਰਹੇ ਵਿਦਿਆਰਥੀ-ਨੌਜਵਾਨ ਸੰਘਰਸ਼ ਕਾਰਨ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਤੋਂ ਬਾਅਦ ਵਿਦਿਆਰਥੀਆ ਨੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਅਤੇ ਪਲਾਜਾ ਸੈਕਟਰ-17 ਚੰਡੀਗੜ੍ਹ ਵਿਖੇ ਜਿੱਤ ਦੀ ਖ਼ੁਸ਼ੀ ਮਨਾਈ ਗਈ। ਵਿਦਿਆਥੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸੇ ਮੰਗ ਨੂੰ ਲੈ ਕੇ ਚੰਡੀਗੜ੍ਹ ਦੇ ਵਿਦਿਆਰਥੀ-ਨੌਜਵਾਨਾਂ ਨੇ ਵੀ ਸੜਕਾਂ ਮੱਲ੍ਹ ਰੱਖੀਆਂ ਸਨ। ਕਈ ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਦੀਆਂ ਜਥੇਬੰਦੀਆਂ ਪੀ.ਐੱਸ.ਯੂ (ਲਲਕਾਰ), ਆਇਸਾ, ਐੱਸ.ਐਫ.ਐੱਸ, ਦਿਸ਼ਾ ਅਤੇ ਰਾਜਨੀਤੀਸ਼ਾਸਤਰ ਵਿਭਾਗ ਦੇ ਵਿਦਿਆਰਥੀਆਂ ਵਲੋਂ ਵੀ ਸੈਕਟਰ 17 ਦੇ ਪਲਾਜ਼ਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਲਗਾਤਾਰ ਰੋਜ਼ਾਨਾ ਮੁਜਾਹਰੇ ਕੀਤੇ ਜਾ ਰਹੇ ਸਨ। ਵਿਦਿਆਰਥੀ ਆਗੂ ਸਾਰਾਹ, ਜੋਬਨਪ੍ਰੀਤ, ਸੰਦੀਪ, ਅਜੈ, ਅਰਮਾਨ, ਅਮੀਨ, ਸ਼ੁਭਮ ਨੇ ਕਿਹਾ ਕਿ ਵਿਦਿਆਰਥੀ ਸੰਘਰਸ਼ ਦੇ ਦਬਾਅ ਸਦਕਾ ਦੇਸ਼ ਦੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ ਹੈ। ਇਸ ਵਿਚ ਜਿੱਥੇ ਜੰਤਰ ਮੰਤਰ ਦਾ ਘੋਲ ਮੁੱਖ ਕੇਂਦਰ ਬਣਿਆ ਹੋਇਆ ਸੀ। ਉੱਥੇ ਹੀ ਸਰਕਾਰ ਨੂੰ ਝੁਕਾਉਣ ਵਿਚ ਦੇਸ਼ ਦੇ ਹੋਰਨਾਂ ਸੂਬਿਆਂ ਵਿਚੋਂ ਵੀ ਵਿਰੋਧ ਦੀਆਂ ਅਵਾਜਾਂ ਉੱਠੀਆਂ ਅਤੇ ਅੱਜ ਇਨ੍ਹਾਂ ਕੋਸ਼ਿਸ਼ਾਂ ਨੂੰ ਬੂਰ ਪਿਆ। ਇਸ ਜਿੱਤ ਰਾਹੀਂ ਮੁੜ ਇਹ ਸਾਬਤ ਹੋਇਆ ਹੈ ਕਿ ਸੰਘਰਸ਼ਸ਼ੀਲ ਲੋਕ ਆਪਣੇ ਸੰਘਰਸ਼ ਰਾਹੀ ਵੱਡੀ ਤੋਂ ਵੱਡੀ ਤਾਕਤ ਝੁਕਾਉਣ ਦਾ ਦਮ ਰੱਖਦੇ ਹਨ। ਇਸ ਸੰਘਰਸ਼ ਦੀ ਜਿੱਤ ਲਈ ਦਿੱਲੀ ਸਮੇਤ ਸਾਰੇ ਦੇਸ਼ ਦੇ ਵਿਦਿਆਰਥੀ-ਨੌਜਵਾਨਾਂ ਸਲਾਮੀ ਦੇ ਹੱਕਦਾਰ ਹਨ, ਜਿਨ੍ਹਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਫੈਸਲਾ ਬਦਲਣ ਲਈ ਮਜ਼ਬੂਰ ਕਰ ਦਿੱਤਾ। ਵਿਦਿਆਰਥੀਆਂ ਨੇ ਅੱਜ ਪਹਿਲਾਂ ਸੈਕਟਰ 17 ਪਲਾਜ਼ਾ ਵਿਖੇ ਇਨਕਲਾਬੀ ਨਾਅਰਿਆਂ ਨਾਲ ਇਸ ਜਿੱਤ ਦਾ ਜਸ਼ਨ ਮਨਾਇਆ, ਜਿੱਥੇ ਆਮ ਲੋਕਾਂ ਨੇ ਵੀ ਆਪਣੀ ਹਾਜ਼ਰੀ ਲਵਾਈ। ਇਸ ਤੋਂ ਬਾਅਦ ਵਿਦਿਆਰਥੀਆਂ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟਸ ਸੈਂਟਰ ਤੋਂ ਸ਼ੁਰੂ ਕਰਕੇ ਪੂਰੀ ਯੂਨੀਵਰਸਿਟੀ ਵਿਚ ਜੇਂਤੂ ਮਾਰਚ ਕੱਢਿਆ ਗਿਆ। ਅਸਤੀਫੇ ਤੋਂ ਬਾਅਦ ਵੀ ਵਿਦਿਆਰਥੀ-ਨੌਜਵਾਨਾਂ ਦੇ ਸਿੱਖਿਆ ਅਤੇ ਰੁਜ਼ਗਾਰ ਨਾਲ ਸੰਬੰਧਿਤ ਮੰਗਾਂ-ਮਸਲੇ ਖੜ੍ਹੇ ਹਨ।
Ad Position 22
No active advertisement
ਪਿਛਲੀ ਖ਼ਬਰ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਮਗਰੋਂ ਕਾਂਗਰਸ ਨੇ ਰਾਜਧਾਨੀ ’ਚ ਕੱਢਿਆ ‘ਵਿਜੈ ਤਿਰੰਗਾ ਮਾਰਚ’ ਅਗਲੀ ਖ਼ਬਰ ਨਹਿਲੇ 'ਤੇ ਦਹਿਲਾ
Ad Position 24
No active advertisement