ਚੁੱਪ ਕਰ 'ਜਾ ਨਹੀਂ ਤਾਂ ਤੇਰਾ ਮਾਮਾ ਮਾਰੂਗਾ
ਚੌਧਰੀ ਸ਼ਹਾਬ-ਉ-ਦੀਨ ਸਾਹਿਬ ਆਪਣੇ ਖੁੱਲ੍ਹਦਿਲੇ ਸੁਭਾਅ ਕਰਕੇ ਜਾਣੇ ਜਾਂਦੇ ਸਨ। ਉਹ ਹਮੇਸ਼ਾ ਗ਼ਰੀਬਾਂ, ਲੋੜਵੰਦਾਂ, ਔਰਤਾਂ ਦੇ ਪ੍ਰਤੀ ਮਿੱਠੀ ਬੋਲੀ ਅਤੇ ਸਤਿਕਾਰ ਦਾ ਜਜ਼ਬਾ ਰੱਖਦੇ ਸਨ। ਉਹ ਪਾਕਿਸਤਾਨ ਦੇ ਸ਼ਹਿਰ ਲਾਹੌਰ ਦੇ ਮੇਅਰ ਸਨ। ਲਾਹੌਰ ਸ਼ਹਿਰ ਦੇ ਸਫ਼ਾਈ ਕਰਮਚਾਰੀਆਂ ਨੇ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਹੜਤਾਲ ਕਰ ਦਿੱਤੀ। ਮੇਅਰ ਸਾਹਿਬ ਨੇ ਉਨ੍ਹਾਂ ਦੀ ਗੱਲ ਸਮਝਣ ਲਈ ਉਨ੍ਹਾਂ ਨੂੰ ਟਾਊਨ ਹਾਲ ਦੇ ਮੈਦਾਨ ਵਿਚ ਜਗਾ ਹੋਣ ਲਈ ਆਖਿਆ, ਫਿਰ ਸਫਾਈ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, 'ਭੈਣੋਂ ਅਤੇ ਭਰਾਵੋ' ਉਹ ਏਨਾ ਹੀ ਕਹਿ ਸਕੇ ਸਨ ਕਿ ਇਕ ਮਹਿਲਾ ਕਰਮਚਾਰੀ ਦਾ ਬੱਚਾ ਰੋਣ ਲੱਗ ਪਿਆ, ਮਾਂ ਨੇ ਬੱਚੇ ਨੂੰ ਕਿਹਾ, 'ਚੁੱਪ ਕਰ ਜਾ ਨਹੀਂ ਤਾਂ ਤੇਰਾ ਮਾਮਾ ਤੈਨੂੰ ਮਾਰੂਗਾ।'
-0-
ਨਹਿਲੇ 'ਤੇ ਦਹਿਲਾ
ਅਜੀਤ ਡੈਸਕ
26-07-2026