01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਬੰਦੇ ਦੀ ਕੀਮਤ

Ad Position 21
No active advertisement
ਅਜੀਤ ਡੈਸਕ 19-07-2026

'ਭਤੀਜ ਕੀ ਹੋ ਰਿਹਾ ਸਵੇਰੇ ਸਵੇਰੇ....'
ਚਾਚਾ ਇੰਦਰ ਸਿੰਘ ਨੇ ਆਪਣੇ ਭਤੀਜੇ ਗੁਰਮੀਤ ਸਿੰਘ ਨੂੰ ਆਪਣੇ ਖੇਤ ਵਿਚ ਬਣੇ ਮੋਟਰ ਵਾਲੇ ਕਮਰੇ ਨੇੜੇ ਲੱਗੇ ਬਿਜਲੀ ਦੇ ਟਰਾਂਸਫਰਮਰ ਉੱਪਰ ਚੜ੍ਹੇ ਨੁੂੰ ਵੇਖ ਕੇ ਆਖਿਆ। 'ਚਾਚਾ ਜੀ... ਮੈਂ ਸੋਚਿਆ ਮੋਟਰ ਚਲਾ ਕੇ ਝੋਨੇ ਦੀ ਪਨੀਰੀ ਪਾਣੀ ਨਾਲ ਭਰ ਦਿਆਂ.... ਪਰ ਬੱਤੀ ਸ਼ੈਦ ਬੰਦ ਆ ਪਿੱਛਿਓਂ...'
'ਭਤੀਜ ਕੀ ਤੈਨੂੰ ਪਤਾ ਪਈ ਬਿਜਲੀ ਪਿੱਛਿਓਂ ਬੰਦ ਆ ?'
'ਨਹੀਂ ਚਾਚਾ ਜੀ ... ਪੱਕਾ ਤੇ ਪਤਾ ਨੀ....'
'ਭਤੀਜ ਬਿਜਲੀ ਬੰਦ ਏ ਪਿੱਛਿਓਂ... ਰਾਤ ਹਨ੍ਹੇਰੀ ਆਈ ਸੀ.... ਪਰ ਬੱਤੀ ਕਿਹੜੇ ਵੇਲੇ ਆ ਜਾਏ ਕੋਈ ਪਤਾ ਨਹੀਂ... ਤੂੰ ਐਨਾ ਰਿਸਕ ਕਿਉਂ ਲੈ ਰਿਹਾਂ' .. ਆਹ ਬਲਬ ਲੱਗਾ ਹੋਇਆ ਏ ਖੰਭੇ ਨਾਲ.... ਜਦ ਬਿਜਲੀ ਆਏਗੀ ਪਤਾ ਲੱਗ ਜਾਏਗਾ...' ' ਤਾਂ ਫਿਰ ਹੁਣੇ ਹੀ ਟ੍ਰਾਂਸਫਰਮਰ ਤੋਂ ਹੇਠਾਂ ਆ ਜਾ... ਐਨਾ ਰਿਸਕ ਚੰਗਾ ਨੀਂ ਹੁੰਦਾ.. ਮੈਨੂੰ ਲੱਗਦਾ ਤੈਨੂੰ ਬੰਦੇ ਦੀ ਕੀਮਤ ਦਾ ਨਹੀਂ ਪਤਾ ...।'
'ਬੰਦੇ ਦੀ ਕੀਮਤ...?'
'ਹਾਂ ਬੰਦੇ ਦੀ ਕੀਮਤ.. ਭਤੀਜ ਮੈਂ ਤੈਨੂੰ ਛੋਟੀ ਜਿਹੀ ਗੱਲ ਦੱਸਦਾਂ... ਆਹ ਪਿਛਲੇ ਸਾਲ ਹੀ ਮੈਂ ਯੂਰਪ ਦੇ ਇਕ ਮੁਲਕ ਆਪਣੇ ਛੋਟੇ ਭਰਾ ਨੁੂੰ ਮਿਲਣ ਗਿਆ ਸੀ। ਅਸੀਂ ਇਕ ਦਿਨ ਉਸ ਦੀ ਗੱਡੀ (ਕਾਰ) ਵਿਚ ਬਾਹਰ ਘੁੰਮਣ ਜਾਣ ਦਾ ਪ੍ਰੋਗਰਾਮ ਬਣਾਇਆ।
ਅਸੀਂ ਗੱਡੀ ਵਿਚ ਗੈਸ ਭਰਾ ਕੇ ਗੈਸ ਸਟੇਸ਼ਨ ਤੋਂ ਬਾਹਰ ਨਿਕਲੇ ਹੀ ਸੀ ਕਿ ਉੱਥੇ ਸੜਕ ਦੇ ਉਪਰ ਹੀ ਇਕ ਛੋਟਾ ਜਿਹਾ ਐਕਸੀਡੈਂਟ ਹੋ ਗਿਆ। ਪੰਜ ਮਿੰਟ ਬਾਅਦ ਹੀ ਸੜਕ ਉਪਰ ਇਕ ਛੋਟਾ ਜਿਹਾ ਹੈਲੀਕਾਪਟਰ ਉਤਰਿਆ ਅਤੇ ਜ਼ਖਮੀ ਵਿਅਕਤੀ ਨੂੰ ਹੈਲੀਕਾਪਟਰ ਵਿਚ ਬਿਠਾ ਕੇ ਉੱਡ ਗਿਆ। ਰਸਤੇ ਵਿਚ ਮੇਰੇ ਭਰਾ ਨੇ ਮੈਨੂੰ ਦੱਸਿਆ', 'ਭਾਜੀ ਇਥੋਂ ਦੀ ਸਰਕਾਰ ਭਾਵੇਂ ਸਾਡੇ ਤੋਂ ਟੈਕਸ ਦੇ ਰੂਪ ਵਿਚ ਪੈਸੇ ਲੈਂਦੀ ਹੈ, ਪਰ ਇਸ ਦੇ ਬਦਲੇ ਵਿਚ ਸਾਡਾ ਖਿਆਲ ਵੀ ਬਹੁਤ ਰੱਖਦੀ ਏ.... ਇਨ੍ਹਾਂ ਨੂੰ ਬੰਦੇ ਦੀ ਕੀਮਤ ਦਾ ਪਤਾ ਏ.... ਹੈਲੀਕਾਪਟਰ ਵਿਚ ਡਾਕਟਰਾਂ ਦੀ ਪੂਰੀ ਟੀਮ ਹੁੰਦੀ ਏ... ਜੇਕਰ ਸਧਾਰਨ ਘਟਨਾ ਵਾਪਰੀ ਹੋਵੇ ਤਾਂ ਮਰੀਜ਼ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਾਇਆ ਜਾਂਦਾ ਏ... ਤੇ ਜੇਕਰ ਮਰੀਜ਼ ਦੀ ਹਾਲਤ ਜ਼ਿਆਦਾ ਖ਼ਰਾਬ ਹੋਏ ਤਾਂ ਡਾਕਟਰਾਂ ਦੀ ਟੀਮ ਵੱਲੋਂ ਹਵਾ ਵਿਚ ਹੀ ਮਰੀਜ਼ ਦਾ ਆਪ੍ਰੇਸ਼ਨ ਕਰ ਦਿੱਤਾ ਜਾਂਦਾ ਏ.....'
'ਬਹੁਤ ਵਧੀਆ.... ਕਿਆ ਬਾਤਾਂ ਨੇ ਬਾਹਰਲੇ ਮੁਲਕਾਂ ਦੀਆਂ... ਚਾਚਾ ਜੀ ਹੁਣ ਮੈਨੂੰ ਵੀ ਚੰਗੀ ਤਰ੍ਹਾਂ ਸਮਝ ਲੱਗ ਗਈ ਏ ਪਈ ਬੰਦੇ ਦੀ ਕੀਮਤ ਕੀ ਹੁੰਦੀ ਏ....' ਸੋਚਾਂ ਵਿਚ ਪਿਆ ਗੁਰਮੀਤ ਸਿੰਘ ਆਖ ਰਿਹਾ ਸੀ।
-ਨਿਹਾਲਪੁਰ ਰੋਡ ਦਸੂਹਾ

Ad Position 22
No active advertisement
ਪਿਛਲੀ ਖ਼ਬਰ ਕਸ਼ਮੀਰੀ ਪੁਲਾਵ ਅਗਲੀ ਖ਼ਬਰ ਕਹਾਣੀ ਬੱਸ ਕਰ ਰੱਬਾ
Ad Position 24
No active advertisement