05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਜਾਅਲੀ ਏ. ਸੀ. ਕੇ. ਨੰਬਰ ਤੇ ਮੋਬਾਈਲ ਐਪ ਰਾਹੀਂ ਦੋ ਵਿਅਕਤੀਆਂ ਨਾਲ 4.13 ਲੱਖ ਦੀ ਸਾਈਬਰ ਠੱਗੀ

Ad Position 21
No active advertisement
ਅਜੀਤ ਡੈਸਕ 28-07-2026
ਚੰਡੀਗੜ੍ਹ, 27 ਜੁਲਾਈ (ਕਪਿਲ ਵਧਵਾ)—ਚੰਡੀਗੜ੍ਹ ’ਚ ਸਾਈਬਰ ਠੱਗਾਂ ਵਲੋਂ ਵੱਖ-ਵੱਖ ਤਰੀਕਿਆਂ ਨਾਲ ਦੋ ਵਿਅਕਤੀਆਂ ਨੂੰ ਕੁੱਲ 4,13,888 ਦੀ ਚਪੇਟ ਲਗਾਉਣ ਦੇ ਮਾਮਲੇ ਸਾਹਮਣੇ ਆਏ ਹਨ। ਦੋਵੇਂ ਮਾਮਲਿਆਂ ਵਿਚ ਸਾਈਬਰ ਕ੍ਰਾਈਮ ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੇ ਮਾਮਲੇ ਵਿਚ ਸੈਕਟਰ-44/ਸੀ ਨਿਵਾਸੀ ਵਿਨੋਦ ਕੁਮਾਰ (46) ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਇਕ ਅਣਪਛਾਤੇ ਵਿਅਕਤੀ ਨੇ ਜਾਅਲੀ ਏ. ਸੀ. ਕੇ. ਨੰਬਰ ਦੇ ਬਹਾਨੇ ਉਸ ਨਾਲ 2,65,002 ਦੀ ਠੱਗੀ ਕਰ ਲਈ। ਸ਼ਿਕਾਇਤ ਦੇ ਆਧਾਰ ’ਤੇ ਸਾਈਬਰ ਕ੍ਰਾਈਮ ਥਾਣੇ ਵਿਚ 318(4), 61(2) ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਮਾਮਲੇ ਵਿਚ ਮੌਲੀ ਜਾਗਰਾਂ ਦੇ ਮੱਖਣ ਮਾਜਰਾ ਨਿਵਾਸੀ ਅਬਦੁਲ ਖਾਲਿਦ (22) ਨੇ ਸ਼ਿਕਾਇਤ ਦਿੱਤੀ ਕਿ ਇਕ ਅਣਪਛਾਤੇ ਵਿਅਕਤੀ ਨੇ ਮੋਬਾਈਲ ਐਪ ਰਾਹੀਂ ਉਸ ਨਾਲ 1,48,886 ਦੀ ਸਾਈਬਰ ਠੱਗੀ ਕੀਤੀ। ਇਸ ਸਬੰਧੀ ਵੀ ਸਾਈਬਰ ਕ੍ਰਾਈਮ ਥਾਣਾ ਪੁਲਿਸ ਨੇ ਧਾਰਾ 318(4), 61(2) ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਮਾਮਲਿਆਂ ਵਿਚ ਦੋਸ਼ੀਆਂ ਦੀ ਪਛਾਣ ਕਰਨ ਅਤੇ ਠੱਗੀ ਦੀ ਰਕਮ ਦੇ ਲੈਣ-ਦੇਣ ਸਬੰਧੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਮਨੀਸ਼ ਸਿਸੋਦੀਆ ਵਲੋਂ ਰੂਪਨਗਰ ਆਈ. ਏ. ਐਸ. ਅਕੈਡਮੀ ਦਾ ਉਦਘਾਟਨ ਅਗਲੀ ਖ਼ਬਰ ਨਾਂਗਲ ਚੌਧਰੀ ’ਚ ਮਲਟੀ-ਮੋਡਲ ਲੌਜਿਸਟਿਕ ਹੱਬ ਪ੍ਰੋਜੈਕਟ ਨੂੰ ਮਿਲੇਗੀ ਨਵੀਂ ਰਫ਼ਤਾਰ- ਡਾ. ਅਗਰਵਾਲ
Ad Position 24
No active advertisement