06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਅਗਸਤ ਮਹੀਨੇ ’ਚ ਦੇਸ਼ ਭਗਤੀ ਦੇ ਰੰਗ ਵਿਚ ਰੰਗਿਆ ਰਹੇਗਾ ਹਰਿਆਣਾ

Ad Position 21
No active advertisement
ਅਜੀਤ ਡੈਸਕ 31-07-2026
ਚੰਡੀਗੜ੍ਹ, 30 ਜੁਲਾਈ (ਰਾਮ ਸਿੰਘ ਬਰਾੜ)- ਆਜ਼ਾਦੀ ਦਿਹਾੜੇ ਦੇ ਮੌਕੇ ’ਤੇ ਹਰਿਆਣਾ ਸਰਕਾਰ ਵਲੋਂ ਸੂਬੇ ਭਰ ਵਿਚ ਵਿਆਪਕ ਲੋਕ ਭਾਗੀਦਾਰੀ ਨਾਲ ‘ਹਰ ਘਰ ਤਿਰੰਗਾ’ ਮੁਹਿੰਮ-2026 ਚਲਾਈ ਜਾਵੇਗੀ। ਇਸ ਦੇ ਨਾਲ ਹੀ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੇ ਮੌਕੇ ‘ਤੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਸ ਮੁਹਿੰਮ ਤਹਿਤ ਬੀ.ਪੀ.ਐਲ. ਪਰਿਵਾਰਾਂ ਨੂੰ ਰਾਸ਼ਟਰੀ ਝੰਡਾ ਮੁਹੱਈਆ ਕਰਵਾਇਆ ਜਾਵੇਗਾ, ਜਦਕਿ ਹੋਰ ਨਾਗਰਿਕਾਂ ਲਈ ਤਿਰੰਗਾ ਵਿਕਰੀ ਕੇਂਦਰ ਸਥਾਪਿਤ ਕੀਤੇ ਜਾਣਗੇ। ਅੱਜ ਇੱਥੇ ਇਸ ਸਬੰਧ ਵਿਚ ਤਿਆਰੀਆਂ ਦੀ ਸਮੀਖਿਆ ਕਰਦਿਆਂ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਸਾਰੇ ਪ੍ਰਸ਼ਾਸਕੀ ਸਕੱਤਰਾਂ, ਵਿਭਾਗਾਂ ਦੇ ਮੁਖੀਆਂ, ਡਿਪਟੀ ਕਮਿਸ਼ਨਰਾਂ ਅਤੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੂੰ ਨਿਰਦੇਸ਼ ਦਿੱਤੇ ਕਿ ‘ਹਰ ਘਰ ਤਿਰੰਗਾ’ ਮੁਹਿੰਮ-2026 ਅਤੇ ਵਿਭਾਜਨ ਵਿਭੀਸ਼ਿਕਾ ਯਾਦਗਾਰੀ ਦਿਵਸ-2026 ਦੇ ਸਾਰੇ ਪ੍ਰੋਗਰਾਮ ਤੈਅ ਸਮਾਂ-ਸੀਮਾ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਆਯੋਜਿਤ ਕੀਤੇ ਜਾਣ। ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸੱਭਿਆਚਾਰ ਵਿਭਾਗ ਦੇ ਕਮਿਸ਼ਨਰ ਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਸ ਸਾਲ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੇ ਮੌਕੇ ‘ਤੇ 9 ਤੋਂ 17 ਅਗਸਤ ਤੱਕ ‘ਹਰ ਘਰ ਤਿਰੰਗਾ’ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਹਿੰਮ ਤਹਿਤ ਰਾਜ ਪੱਧਰੀ ਪ੍ਰੈੱਸ ਕਾਨਫਰੰਸ, ‘ਵੰਦੇ ਮਾਤਰਮ’ ਵਿਸ਼ੇ ‘ਤੇ ਦੇਸ਼ ਭਗਤੀ ਤਿਰੰਗਾ ਸੰਗੀਤ ਸਮਾਰੋਹ, ਤਿਰੰਗਾ ਅਤੇ ਵੰਦੇ ਮਾਤਰਮ ਪ੍ਰਦਰਸ਼ਨੀਆਂ, ਤਿਰੰਗਾ ਯਾਤਰਾਵਾਂ, ਬਾਈਕ, ਸਾਈਕਲ ਅਤੇ ਈ-ਬਾਈਕ ਰੈਲੀਆਂ, ‘ਸੈਲਫੀ ਵਿਦ ਤਿਰੰਗਾ’ ਡਿਜੀਟਲ ਮੁਹਿੰਮ, ਸਰਕਾਰੀ ਇਮਾਰਤਾਂ ਅਤੇ ਮੁੱਖ ਜਨਤਕ ਥਾਵਾਂ ‘ਤੇ ਤਿਰੰਗਾ ਰੌਸ਼ਨੀ, ਵਿਸ਼ਾਲ ਤਿਰੰਗਾ ਰੰਗੋਲੀ, ਦੇਸ਼ ਭਗਤੀ ਸੱਭਿਆਚਾਰਕ ਪ੍ਰੋਗਰਾਮ ਅਤੇ ਵਿਆਪਕ ਲੋਕ-ਜਾਗਰੂਕਤਾ ਮੁਹਿੰਮ ਆਯੋਜਿਤ ਕੀਤੀ ਜਾਵੇਗੀ। ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸੱਭਿਆਚਾਰ ਵਿਭਾਗ ਦੇ ਡਾਇਰੈਕਟਰ ਜਨਰਲ ਕੇ. ਮਕਰੰਦ ਪਾਂਡੁਰੰਗ ਨੇ ਦੱਸਿਆ ਕਿ ਮੁਹਿੰਮ ਤਹਿਤ ਰਾਜ, ਜ਼ਿਲ੍ਹਾ, ਬਲਾਕ ਅਤੇ ਗ੍ਰਾਮ ਪੰਚਾਇਤ ਪੱਧਰ ’ਤੇ, ਨਾਲ ਹੀ ਸਕੂਲ-ਕਾਲਜਾਂ, ਯੂਨੀਵਰਸਿਟੀਆਂ, ਸ਼ਾਪਿੰਗ ਮਾਲਾਂ, ਰੇਲਵੇ ਸਟੇਸ਼ਨਾਂ ਅਤੇ ਨਗਰ ਪਾਰਕਾਂ ਵਿੱਚ ਤਿਰੰਗਾ ਅਤੇ ਵੰਦੇ ਮਾਤਰਮ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ ਜਾਣਗੀਆਂ। ਮੁੱਖ ਸਕੱਤਰ ਨੇ ਮੀਟਿੰਗ ਵਿਚ 14 ਅਗਸਤ ਨੂੰ ਮਣਾਏ ਜਾਣ ਵਾਲੇ ਵਿਭਾਜਨ ਵਿਭੀਸ਼ਿਕਾ ਯਾਦਗਾਰੀ ਦਿਵਸ ਦੀਆਂ ਤਿਆਰੀਆਂ ਦੀ ਵੀ ਸਮੀਖਿਆ ਕੀਤੀ। ਮੀਟਿੰਗ ਵਿੱਚ ਸਕੂਲ ਸਿੱਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਵਿਜੇ ਸਿੰਘ ਦਹੀਆ, ਸ਼ਹਿਰੀ ਸਥਾਨਕ ਨਿਕਾਏ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਅਸ਼ੋਕ ਕੁਮਾਰ ਮੀਣਾ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਡਾਇਰੈਕਟਰ ਜਨਰਲ ਅੰਸ਼ਜ ਸਿੰਘ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਅਨੀਸ਼ ਯਾਦਵ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਵਧੀਕ ਡਾਇਰੈਕਟਰ (ਪ੍ਰਸ਼ਾਸਨ) ਕੈਪਟਨ ਮਨੀਸ਼ ਕੁਮਾਰ ਲੋਹਾਨ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕ ਯੂਨੀਅਨ ਦੇ ਪੰਜਾਬ ਬੰਦ ਦੇ ਸੱਦੇ ਨੂੰ ਕੁਰਾਲੀ ਵਿਖੇ ਮਿਲਿਆ ਭਰਵਾਂ ਹੁੰਗਾਰਾ ਅਗਲੀ ਖ਼ਬਰ ਪੰਜਾਬ ਸਰਕਾਰ 1 ਅਗਸਤ ਤੋਂ ਖਾਟੂ ਸ਼ਿਆਮ, ਸਾਲਾਸਰ, ਵਰਿੰਦਾਵਨ ਤੇ ਰਿਸ਼ੀਕੇਸ਼ ਲਈ ਸ਼ੁਰੂ ਕਰੇਗੀ ਮੁਫ਼ਤ ਤੀਰਥ ਯਾਤਰਾ- ਭਗਵੰਤ ਮ...
Ad Position 24
No active advertisement