ਪੰਜਾਬ ਯੂਨੀਵਰਸਿਟੀ ਨੇ ਫੋਰੈਂਸਿਕ
ਸਾਇੰਸ ਡਿਪਲੋਮਾ ’ਚ ਦਾਖ਼ਲੇ ਲਈ ਇੰਟਰਵਿਊ ਸ਼ਡਿਊਲ ਦਾ ਕੀਤਾ ਐਲਾਨ ਚੰਡੀਗੜ੍ਹ, 11 ਅਗਸਤ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਫੋਰੈਂਸਿਕ ਸਾਇੰਸ ਅਤੇ ਕ੍ਰਿਮਿਨੋਲੋਜੀ ਦੇ ਡਿਪਲੋਮਾ ਵਿਚ ਦਾਖ਼ਲੇ ਲਈ ਕੌਂਸਲਿੰਗ/ਇੰਟਰਵਿਊ ਸ਼ਡਿਊਲ ਦਾ ਐਲਾਨ ਕੀਤਾ ਹੈ। ਜਿਸਦਾ ਪਹਿਲਾ ਸਮੈਸਟਰ 14 ਅਗਸਤ ਨੂੰ ਮਾਨਵ ਵਿਗਿਆਨ ਵਿਭਾਗ ਪੀ.
ਸਾਇੰਸ ਡਿਪਲੋਮਾ ’ਚ ਦਾਖ਼ਲੇ ਲਈ ਇੰਟਰਵਿਊ ਸ਼ਡਿਊਲ ਦਾ ਕੀਤਾ ਐਲਾਨ ਚੰਡੀਗੜ੍ਹ, 11 ਅਗਸਤ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਫੋਰੈਂਸਿਕ ਸਾਇੰਸ ਅਤੇ ਕ੍ਰਿਮਿਨੋਲੋਜੀ ਦੇ ਡਿਪਲੋਮਾ ਵਿਚ ਦਾਖ਼ਲੇ ਲਈ ਕੌਂਸਲਿੰਗ/ਇੰਟਰਵਿਊ ਸ਼ਡਿਊਲ ਦਾ ਐਲਾਨ ਕੀਤਾ ਹੈ। ਜਿਸਦਾ ਪਹਿਲਾ ਸਮੈਸਟਰ 14 ਅਗਸਤ ਨੂੰ ਮਾਨਵ ਵਿਗਿਆਨ ਵਿਭਾਗ ਪੀ.ਯੂ. ਵਿਖੇ ਹੋਵੇਗਾ। ਆਰਜ਼ੀ ਤੌਰ ’ਤੇ ਯੋਗ ਉਮੀਦਵਾਰਾਂ ਨੂੰ ਸਵੇਰੇ 09:30 ਵਜੇ ਵਿਭਾਗ ਵਿਚ ਹਾਜ਼ਰ ਹੋਣ ਦੀ ਸ ਲਾਹ ਦਿੱਤੀ ਜਾਂਦੀ ਹੈ। ਉਮੀਦਵਾਰਾਂ ਨੂੰ 10ਵੀਂ ਤੋਂ ਬਾਅਦ ਦੇ ਸਾਰੇ ਦਸਤਾਵੇਜ਼/ਸਰਟੀਫਿਕੇਟ ਅਸਲ ਵਿਚ ਲਿਆਉਣੇ ਚਾਹੀਦੇ ਹਨ ਅਤੇ ਗੈਪ ਸਾਲ ਦੀ ਸਥਿਤੀ ਵਿਚ, ਇੱਕ ਸਰਟੀਫਿਕੇਟ/ ਹਲਫ਼ਨਾਮਾ ਲਿਆਉਣਾ ਜ਼ਰੂਰੀ ਹੈ। ਉਮੀਦਵਾਰ ਲਈ ਇਹ ਲਾਜ਼ਮੀ ਹੈ ਕਿ ਉਹ ਇੰਟਰਵਿਊ ਤੋਂ ਪਹਿਲਾਂ ਕਾਉਂਸਲਿੰਗ ਦੀ ਮਿਤੀ ਨੂੰ ਦਾਖ਼ਲਾ ਫਾਰਮ ਦੀ ਹਾਰਡ ਕਾਪੀ ਦੇ ਨਾਲ ਸਾਰੇ ਦਸਤਾਵੇਜ਼ਾਂ ਦੀਆਂ ਸਵੈ-ਪ੍ਰਮਾਣਿਤ ਕਾਪੀਆਂ ਜਮ੍ਹਾਂ ਕਰਵਾਏ।