ਪਿੰਡ ਮਾਣਕਪੁਰ ਸ਼ਰੀਫ ਵਿਖੇ ਸਾਲਾਨਾ ਛਿੰਝ ਮੇਲਾ ਕਰਵਾਇਆ
ਮਾਜਰੀ, 29 ਅਗਸਤ (ਕੁਲਵੰਤ ਸਿੰਘ ਧੀਮਾਨ)-ਪਿੰਡ ਮਾਣਕਪੁਰ ਸ਼ਰੀਫ ਵਿਖੇ ਗੁੱਗਾ ਮਾੜੀ ਛਿੰਝ ਕਮੇਟੀ ਵਲੋਂ ਪਿੰਡ ਸੰਗਤਪੁਰਾ ਦੇ ਪਤਵੰਤਿਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 32ਵਾਂ ਸਾਲਾਨਾ ਛਿੰਝ ਮੇਲਾ ਅਤੇ ਸਾਲਾਨਾ ਭੰਡਾਰਾ ਕਰਵਾਇਆ ਗਿਆ। ਇਸ ਛਿੰਝ ਮੇਲੇ ਦੌਰਾਨ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਆਏ ਕਰੀਬ 200 ਪਹਿਲਵਾਨਾਂ ਵਲੋਂ ਆਪਣੇ ਦਾਅ-ਪੇਚ ਦੇ ਜੌਹਰ ਦਿਖਾਏ ਗਏ।
ਮਾਜਰੀ, 29 ਅਗਸਤ (ਕੁਲਵੰਤ ਸਿੰਘ ਧੀਮਾਨ)-ਪਿੰਡ ਮਾਣਕਪੁਰ ਸ਼ਰੀਫ ਵਿਖੇ ਗੁੱਗਾ ਮਾੜੀ ਛਿੰਝ ਕਮੇਟੀ ਵਲੋਂ ਪਿੰਡ ਸੰਗਤਪੁਰਾ ਦੇ ਪਤਵੰਤਿਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 32ਵਾਂ ਸਾਲਾਨਾ ਛਿੰਝ ਮੇਲਾ ਅਤੇ ਸਾਲਾਨਾ ਭੰਡਾਰਾ ਕਰਵਾਇਆ ਗਿਆ। ਇਸ ਛਿੰਝ ਮੇਲੇ ਦੌਰਾਨ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਆਏ ਕਰੀਬ 200 ਪਹਿਲਵਾਨਾਂ ਵਲੋਂ ਆਪਣੇ ਦਾਅ-ਪੇਚ ਦੇ ਜੌਹਰ ਦਿਖਾਏ ਗਏ। ਇਸ ਮੌਕੇ 1 ਲੱਖ ਰੁ. ਦੀ ਇਨਾਮੀ ਰਾਸ਼ੀ ਵਾਲੀ ਪਹਿਲੀ ਝੰਡੀ ਦੀ ਕੁਸ਼ਤੀ ਨਰਿੰਦਰ ਝੰਜੇੜੀ ਅਤੇ ਜੱਸਾ ਬਾਹੜੋਵਾਲ ਵਿਚਕਾਰ ਹੋਈ, ਜਿਸ ‘ਚ ਨਰਿੰਦਰ ਝੰਜੇੜੀ ਜੇਤੂ ਰਿਹਾ। ਇਸੇ ਤਰ੍ਹਾਂ 51 ਹਜ਼ਾਰ ਰੁ. ਦੀ ਇਨਾਮੀ ਰਾਸ਼ੀ ਵਾਲੀ ਦੂਜੀ ਝੰਡੀ ਦੀ ਕੁਸ਼ਤੀ ਬੰਟੀ ਨੈਣਾਂਦੇਵੀ ਅਤੇ ਸ਼ੁਭਮ ਡੂੰਮਛੇੜੀ ਵਿਚਕਾਰ ਹੋਈ, ਜਿਸ ‘ਚ ਸ਼ੁਭਮ ਡੂੰਮਛੇੜੀ ਜੇਤੂ ਰਿਹਾ, ਜਦਕਿ 31 ਹਜ਼ਾਰ ਰੁ. ਦੀ ਇਨਾਮੀ ਰਾਸ਼ੀ ਵਾਲੀ ਤੀਜੀ ਝੰਡੀ ਦੀ ਕੁਸ਼ਤੀ ਬੌਬੀ ਖੰਨਾ ਅਤੇ ਜਤਿਨ ਚੰਡੀਗੜ੍ਹ ਵਿਚ ਬਰਾਬਰ ਰਹੀ। ਇਸ ਕੁਸ਼ਤੀ ਦੰਗਲ ‘ਚ ਕਾਂਗਰਸ ਪਾਰਟੀ ਤੋਂ ਕਮਲਜੀਤ ਸਿੰਘ ਚਾਵਲਾ, ਗਿਆਨ ਸਿੰਘ ਛੱਤ, ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਹਲਕਾ ਖਰੜ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ, ਮੁਹਾਲੀ ਬਲਾਕ ਦੇ ਪ੍ਰਧਾਨ ਗੁਰਿੰਦਰ ਸਿੰਘ ਬੈਦਵਾਣ, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਖਰੜ ਤੋਂ ਇੰਚਾਰਜ ਰਵਿੰਦਰ ਸਿੰਘ ਖੇੜਾ ਅਤੇ ਸਮਾਜ ਸੇਵੀ ਦਵਿੰਦਰ ਸਿੰਘ ਬੈਨੀਪਾਲ ਸਮੇਤ ਹੋਰ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਵਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਮੁੱਖ ਸੇਵਾਦਾਰ ਬਲਜੀਤ ਸਿੰਘ ਪੋਲਾ ਭਗਤ, ਸਾਬਕਾ ਸਰਪੰਚ ਮਦਨ ਸਿੰਘ, ਸੁਖਦੇਵ ਕੁਮਾਰ, ਨੰਬਰਦਾਰ ਸ਼ਿਵਤਾਰ ਸਿੰਘ, ਬਾਬਾ ਰਾਮ ਸਿੰਘ, ਪੰਚ ਲਖਮੀਰ ਸਿੰਘ, ਪੰਚ ਨਾਜਰ ਸਿੰਘ, ਪੰਚ ਸੰਦੀਪ ਸਿੰਘ, ਕਮੇਟੀ ਪ੍ਰਧਾਨ ਨੇਤਰ ਸਿੰਘ ਕਲੇਰ, ਉਪ ਪ੍ਰਧਾਨ ਮੇਜਰ ਸਿੰਘ, ਦਲਵਿੰਦਰ ਸਿੰਘ, ਦਲਜੀਤ ਸਿੰਘ, ਨੀਰਜ, ਸੰਤ ਸਿੰਘ ਤੇ ਬੱਬੂ ਪ੍ਰਧਾਨ ਵਲੋਂ ਮੇਲੇ ਦੌਰਾਨ ਪੁੱਜੇ ਸਮੁੱਚੇ ਰਾਜਸੀ ਆਗੂਆਂ ਤੇ ਖੇਡ ਪ੍ਰੇਮੀਆਂ ਦਾ ਧੰਨਵਾਦ ਕੀਤਾ ਗਿਆ।