15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਆਰ . ਬੀ . ਆਈ . ਐਸ . ਵਿਖੇ ‘ ਦਿ ਪਲੱਸ ਪ੍ਰੋਗਰਾਮ ’ ਦਾ ਤੀਜਾ ਸੈਸ਼ਨ ਕਰਵਾਇਆ

ਐੱਸ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਐੱਸ. ਏ. ਐੱਸ. ਨਗਰ, 15 ਸਤੰਬਰ (ਪ੍ਰੋ. ਅਵਤਾਰ ਸਿੰਘ)- ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ (ਆਰ. ਬੀ. ਆਈ. ਐਸ.) ਵਲੋਂ ਆਪਣੀ ਪ੍ਰਮੁੱਖ ਪਹਿਲਕਦਮੀ ‘ਦਿ ਪਲੱਸ ਪ੍ਰੋਗਰਾਮ’ ਦੇ ਤੀਜੇ ਸੈਸ਼ਨ ਦਾ ਪ੍ਰਬੰਧ ‘ਦਿ ਟਾਈਨੀ ਚਿੱਪ ਰਨਿੰਗ ਦਾ ਵਰਲਡ : ਦਿ ਸੈਮੀਕੰਡਕਟਰ ਸਟੋਰੀ’ ਵਿਸ਼ੇ ‘ਤੇ ਕੀਤਾ ਗਿਆ। ਇਸ ਮੌਕੇ ਆਈ. ਆਈ. ਟੀ. ਰੋਪੜ ਦੇ ਪ੍ਰੋ. ਧੀਰਜ ਕੁਮਾਰ ਮਹਾਜਨ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ, ਜਦਕਿ ਰਿਆਤ ਬਾਹਰ ਗਰੁੱਪ ਦੇ ਵਾਈਸ ਪ੍ਰੈਜ਼ੀਡੈਂਟ ਜੈਸਿਕਾ ਦੁੱਗਲ ਬਾਹਰਾ ਉਚੇਚੇ ਤੌਰ ‘ਤੇ ਹਾਜ਼ਰ ਰਹੇ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰੋ. ਮਹਾਜਨ ਨੇ ਸੈਮੀਕੰਡਕਟਰਾਂ ਦੇ ਮੂਲ ਸਿਧਾਂਤਾਂ ਅਤੇ ਆਧੁਨਿਕ ਤਕਨਾਲੋਜੀ ‘ਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਛੋਟੇ ਚਿੱਪ ਆਧੁਨਿਕ ਇਲੈਕਟ੍ਰੋਨਿਕ ਉਪਕਰਨਾਂ ਦੀ ਰੀੜ੍ਹ ਦੀ ਹੱਡੀ ਹਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ, ਸਮਾਰਟ ਫ਼ੋਨ, ਇਲੈਕਟ੍ਰਿਕ ਵਾਹਨਾਂ ਅਤੇ ਪੁਲਾੜ ਮਿਸ਼ਨਾਂ ਵਰਗੀਆਂ ਉੱਨਤ ਤਕਨਾਲੋਜੀਆਂ ਦੇ ਵਿਕਾਸ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸੈਸ਼ਨ ਦੌਰਾਨ ਸੈਮੀਕੰਡਕਟਰ ਚਿੱਪ ਦੇ ਡਿਜ਼ਾਈਨ ਅਤੇ ਵਿਕਾਸ ਤੋਂ ਲੈ ਕੇ ਨਿਰਮਾਣ ਤੱਕ ਦੇ ਪੂਰੇ ਸਫ਼ਰ ਬਾਰੇ ਵੀ ਚਰਚਾ ਕੀਤੀ ਗਈ। ਇਸ ਦੌਰਾਨ ਸਰਲ ਵਿਆਖਿਆਵਾਂ ਅਤੇ ਵਿਵਹਾਰਕ ਉਦਾਹਰਣਾਂ ਰਾਹੀਂ ਪ੍ਰੋ. ਮਹਾਜਨ ਨੇ ਵਿਦਿਆਰਥੀਆਂ ਨੂੰ ਨਵੀਨਤਾ ਅਤੇ ਤਕਨਾਲੋਜੀ ਦੇ ਭਵਿੱਖ ਨੂੰ ਆਕਾਰ ਦੇਣ ‘ਚ ਸੈਮੀਕੰਡਕਟਰਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਇਸ ਤੋਂ ਬਾਅਦ ਇੰਟਰਐਕਟਿਵ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ, ਚਿੱਪ ਤਕਨਾਲੋਜੀ ਅਤੇ ਇਸ ਦੇ ਉਪਯੋਗਾਂ ਸੰਬੰਧੀ ਸਵਾਲ ਪੁੱਛੇ, ਜਿਨ੍ਹਾਂ ਦੇ ਪ੍ਰੋ. ਮਹਾਜਨ ਵਲੋਂ ਬਹੁਤ ਹੀ ਸਰਲ ਜਵਾਬ ਦਿੱਤੇ ਗਏ। ਇਸ ਮੌਕੇ ਆਰ. ਬੀ. ਆਈ. ਐਸ. ਦੀ ਡਾਇਰੈਕਟਰ ਪ੍ਰਿੰਸੀਪਲ ਅਭਿਲਾਸ਼ਾ ਸਿੰਘ ਅਤੇ ਇੰਜ. ਸੋਨਲ ਸੂਦ ਸਮੇਤ ਸੀਨੀਅਰ ਫੈਕਲਟੀ ਮੈਂਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੰਦੂਕ ਦੀ ਨੋਕ ’ ਤੇ ਪ੍ਰਾਪਰਟੀ ਡੀਲਰ ਦੇ ਪੁੱਤਰ ਤੋਂ ਕਾਰ ਖੋਹਣ ਵਾਲੇ 2 ਹੋਰ ਮੁਲਜ਼ਮ ਕਾਬੂ ਵਾਰਦਾਤ ’ਚ ਵਰਤਿਆ ਮੋਟਰਸਾਈ... ਅਗਲੀ ਖ਼ਬਰ ਸਚਿਨ ਪਾਇਲਟ ਦੀ ਪੰਜਾਬ ਆਮਦ ’ ਤੇ ਰਾਜਾ ਵੜਿੰਗ ਅਤੇ ਉਦੈਵੀਰ ਢਿੱਲੋਂ ਵਲੋਂ ਭਰਵਾਂ ਸਵਾਗਤ
Ad Position 24