15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਬੰਦੂਕ ਦੀ ਨੋਕ ’ ਤੇ ਪ੍ਰਾਪਰਟੀ ਡੀਲਰ ਦੇ ਪੁੱਤਰ ਤੋਂ ਕਾਰ ਖੋਹਣ ਵਾਲੇ 2 ਹੋਰ ਮੁਲਜ਼ਮ ਕਾਬੂ ਵਾਰਦਾਤ ’ਚ ਵਰਤਿਆ ਮੋਟਰਸਾਈਕਲ ਬਰਾਮਦ, ਹੁਣ ਤੱਕ 5 ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ, 15 ਸਤੰਬਰ (ਕਪਿਲ ਵਧਵਾ) - ਮਨੀਮਾਜਰਾ ਦੇ ਰਾਜੀਵ ਵਿਹਾਰ ਨੇੜੇ ਬੰਦੂਕ ਅਤੇ ਚਾਕੂ ਦੀ ਨੋਕ ’ਤੇ ਪ੍ਰਾਪਰਟੀ ਡੀਲਰ ਦੇ ਪੁੱਤਰ ਤੋਂ ਹੌਂਡਾ ਸਿਟੀ ਕਾਰ ਖੋਹ ਕੇ ਡਿਕੈਤੀ ਵਰਗੇ ਸੰਗੀਨ ਜ਼ੁਰਮ ਨੂੰ ਅੰਜਾਮ ਦੇਣ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਦੇ ਡਿਸਟਰਿਕਟ ਕਰਾਈਮ ਸੈੱਲ ਨੇ 2 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਹੁਣ ਤੱਕ ਕੁੱਲ 5 ਮੁਲਜ਼ਮ ਪੁਲਿਸ ਦੇ ਹੱਥ ਲੱਗ ਚੁੱਕੇ ਹਨ।

Ad Position 21
repet_subhas-goyals [Copy P29]
ਚੰਡੀਗੜ੍ਹ ਪੁਲਿਸ ਦੇ ਡਿਸਟ੍ਰਿਕਟ ਕ੍ਰਾਈਮ ਸੈੱਲ ਵਲੋਂ ਪ੍ਰੋਪਰਟੀ ਡੀਲਰ ਦੇ ਪੁੱਤਰ ਕੋਲੋਂ ਬੰਦੂਕ ਦੀ ਨੋਕ ’ਤੇ ਗੱਡੀ ਖੋਹਣ ਦੇ ਮਾਮਲੇ ਵਿਚ ਗਿਰਫ਼ਤਾਰ ਦੋ ਮੁਲਜ਼ਮ ਪੁਲਿਸ ਹਿਰਾਸਤ ਦੌਰਾਨ। ਤਸਵੀਰ : ਕਮਲਜੀਤ ਸਿੰਘ 16-09-2026
ਚੰਡੀਗੜ੍ਹ, 15 ਸਤੰਬਰ (ਕਪਿਲ ਵਧਵਾ) - ਮਨੀਮਾਜਰਾ ਦੇ ਰਾਜੀਵ ਵਿਹਾਰ ਨੇੜੇ ਬੰਦੂਕ ਅਤੇ ਚਾਕੂ ਦੀ ਨੋਕ ’ਤੇ ਪ੍ਰਾਪਰਟੀ ਡੀਲਰ ਦੇ ਪੁੱਤਰ ਤੋਂ ਹੌਂਡਾ ਸਿਟੀ ਕਾਰ ਖੋਹ ਕੇ ਡਿਕੈਤੀ ਵਰਗੇ ਸੰਗੀਨ ਜ਼ੁਰਮ ਨੂੰ ਅੰਜਾਮ ਦੇਣ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਦੇ ਡਿਸਟਰਿਕਟ ਕਰਾਈਮ ਸੈੱਲ ਨੇ 2 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਹੁਣ ਤੱਕ ਕੁੱਲ 5 ਮੁਲਜ਼ਮ ਪੁਲਿਸ ਦੇ ਹੱਥ ਲੱਗ ਚੁੱਕੇ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਿਤਿਕ ਕੁਮਾਰ ਉਰਫ਼ ਸ਼ੇਰ (19) ਅਤੇ ਦੀਪਕ ਕੁਮਾਰ (19) ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਦੀਪਕ ਦੀ ਨਿਸ਼ਾਨਦੇਹੀ ’ਤੇ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਪੁਲਿਸ ਅਨੁਸਾਰ ਡੀ.ਐੱਸ.ਪੀ. ਡੀ.ਸੀ.ਸੀ. ਪੀ. ਅਭਿਨੰਦਨ ਦੀ ਅਗਵਾਈ ਵਿਚ ਇੰਸਪੈਕਟਰ ਜਸਬੀਰ ਸਿੰਘ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਵਾਰਦਾਤ ਵਿਚ ਸ਼ਾਮਲ ਨੌਜਵਾਨ ਮਨੀਮਾਜਰਾ ਦੇ ਸ਼ਮਸ਼ਾਨਘਾਟ ਨੇੜੇ ਘੁੰਮ ਰਹੇ ਹਨ। ਸੂਚਨਾ ਦੇ ਆਧਾਰ ’ਤੇ ਟੀਮ ਨੇ ਸ਼ਮਸ਼ਾਨਘਾਟ ਦੀ ਪਾਰਕਿੰਗ ਵਿਚ ਛਾਪਾ ਮਾਰ ਕੇ ਰਿਤਿਕ ਅਤੇ ਦੀਪਕ ਨੂੰ ਕਾਬੂ ਕਰ ਲਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਮੁਲਜ਼ਮਾਂ ਨੂੰ ਖੋਹੀ ਗਈ ਹੌਂਡਾ ਸਿਟੀ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਹੋਂਡਾ ਸਿਟੀ ਕਾਰ ਤੋਂ ਇਲਾਵਾ ਦੇਸੀ ਕੱਟਾ, ਖਿਡੌਣਾ ਪਿਸਤੌਲ ਅਤੇ ਚਾਕੂ ਵੀ ਬਰਾਮਦ ਕੀਤੇ ਸਨ। ਪੁਲਿਸ ਵਲੋਂ ਹੁਣ ਗ੍ਰਿਫ਼ਤਾਰ ਕੀਤੇ ਗਏ ਰਿਤਿਕ ਕੁਮਾਰ ਦਾ ਪਤਾ ਪੰਚਕੂਲਾ ਦੱਸਿਆ ਗਿਆ ਹੈ ਅਤੇ ਉਹ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-1 ਵਿਚ ਵਾਈ-ਫਾਈ ਕੰਪਨੀ ਵਿਚ ਹੈਲਪਰ ਵਜੋਂ ਕੰਮ ਕਰਦਾ ਹੈ। ਜਦਕਿ ਦੀਪਕ ਕੁਮਾਰ ਪੰਚਕੂਲਾ ਦੇ ਸੈਕਟਰ-12 ਇਲਾਕੇ ਦਾ ਰਹਿਣ ਵਾਲਾ ਹੈ ਅਤੇ ਕਬਾੜ ਇਕੱਠਾ ਕਰਨ ਦਾ ਕੰਮ ਕਰਦਾ ਹੈ। ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਅਗਲੀ ਜਾਂਚ ਕਰਦਿਆਂ ਵਾਰਦਾਤ ਦੀ ਪੂਰੀ ਕੜੀ, ਹਰੇਕ ਮੁਲਜ਼ਮ ਦੀ ਭੂਮਿਕਾ ਅਤੇ ਇਸ ਵਿਚ ਸ਼ਾਮਲ ਹੋਰ ਵਿਅਕਤੀਆਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਖਾਟੂ ਸ਼ਿਆਮ ਲਈ ਦੋ ਬੱਸਾਂ ਰਵਾਨਾ ਵਿਧਾਇਕ ਕੁਲਵੰਤ ਸਿੰਘ ਨੇ ਬੱਸਾਂ ਨੂੰ ਦਿਖਾਈ ਹ... ਅਗਲੀ ਖ਼ਬਰ ਆਰ . ਬੀ . ਆਈ . ਐਸ . ਵਿਖੇ ‘ ਦਿ ਪਲੱਸ ਪ੍ਰੋਗਰਾਮ ’ ਦਾ ਤੀਜਾ ਸੈਸ਼ਨ ਕਰਵਾਇਆ
Ad Position 24