16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਰੈਸਟੋਰੈਂਟ ’ ਚ ਖਾਣਾ ਖਾ ਰਹੇ ਬਜ਼ੁਰਗ ’ ਤੇ ਬੇਸਬਾਲ ਬੈਟ ਤੇ ਰਾਡ ਨਾਲ ਹਮਲਾ ਜਬਾੜੇ ਤੇ ਨੱਕ ਦੀ ਹੱਡੀ ਟੁੱਟੀ, ਦਰਜਨ ਭਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਐੱਸ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਐੱਸ. ਏ. ਐੱਸ. ਨਗਰ, 15 ਸਤੰਬਰ (ਕਪਿਲ ਵਧਵਾ)- ਸੈਕਟਰ-79 ਸਥਿਤ ਮੁਗਲਈ ਨੇਸ਼ਨ ਰੈਸਟੋਰੈਂਟ ’ਚ ਖਾਣਾ ਖਾ ਰਹੇ ਇਕ ਬਜ਼ੁਰਗ ਵਿਅਕਤੀ ’ਤੇ ਬੇਸਬਾਲ ਬੈਟ ਅਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਗਿਆ। ਹਮਲੇ ’ਚ ਉਸ ਦਾ ਜਬਾੜਾ ਅਤੇ ਨੱਕ ਦੀ ਹੱਡੀ ਟੁੱਟ ਗਈ। ਥਾਣਾ ਸੋਹਾਣਾ ਪੁਲਿਸ ਨੇ ਫਰੀਦਕੋਟ ਵਾਸੀ ਸੁਰਜੀਤ ਸਿੰਘ ਦੀ ਸ਼ਿਕਾਇਤ ’ਤੇ ਆਜ਼ਾਦ ਕੁਮਾਰ, ਉਸ ਦੇ ਭਰਾ ਲਵਕੁਸ਼ ਸਮੇਤ 10-11 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਸੁਰਜੀਤ ਸਿੰਘ ਆਪਣੇ ਪੁੱਤਰ ਅਰਸ਼ਦੀਪ ਸਿੰਘ ਨੂੰ ਮਿਲਣ ਲਈ ਐਤਵਾਰ ਰਾਤ ਕਰੀਬ 10.30 ਵਜੇ ਰੈਸਟੋਰੈਂਟ ਪਹੁੰਚੇ ਸਨ ਅਤੇ ਉਥੇ ਬੈਠ ਕੇ ਖਾਣਾ ਖਾ ਰਹੇ ਸਨ। ਇਸ ਦੌਰਾਨ ਆਜ਼ਾਦ ਕੁਮਾਰ ਬੇਸਬਾਲ ਬੈਟ, ਲਵਕੁਸ਼ ਲੋਹੇ ਦੀ ਰਾਡ ਅਤੇ ਉਨ੍ਹਾਂ ਨਾਲ ਆਏ ਹੋਰ ਨੌਜਵਾਨ ਹਥਿਆਰਾਂ ਸਮੇਤ ਰੈਸਟੋਰੈਂਟ ’ਚ ਦਾਖ਼ਲ ਹੋਏ ਅਤੇ ਸੁਰਜੀਤ ਸਿੰਘ ’ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਨ੍ਹਾਂ ਦੇ ਚਿਹਰੇ ਅਤੇ ਅੱਖ ਦੇ ਨੇੜੇ ਬੈਟ ਨਾਲ ਵਾਰ ਕੀਤੇ ਅਤੇ ਜ਼ਮੀਨ ’ਤੇ ਡਿੱਗਣ ਤੋਂ ਬਾਅਦ ਵੀ ਕੁੱਟਮਾਰ ਕੀਤੀ। ਗੰਭੀਰ ਜ਼ਖ਼ਮੀ ਸੁਰਜੀਤ ਸਿੰਘ ਨੂੰ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਪੈਸਿਆਂ ਦੇ ਲੈਣ - ਦੇਣ ਨੂੰ ਲੈ ਕੇ ਸੀ ਰੰਜਿਸ਼ ਸ਼ਿਕਾਇਤ ਅਨੁਸਾਰ ਹਮਲੇ ਪਿੱਛੇ ਅਰਸ਼ਦੀਪ ਸਿੰਘ ਅਤੇ ਮੁਲਜ਼ਮਾਂ ਵਿਚਕਾਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਚੱਲ ਰਹੀ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਇਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਕਥਿਤ ਤੌਰ ’ਤੇ ਮੁਲਜ਼ਮਾਂ ਨੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ। ਹਮਲੇ ਦੌਰਾਨ ਰੈਸਟੋਰੈਂਟ ਦੇ ਸਟਾਫ਼ ਨੇ ਵਿਚਕਾਰ ਪੈ ਕੇ ਸੁਰਜੀਤ ਸਿੰਘ ਨੂੰ ਛੁਡਾਇਆ, ਜਿਸ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਹੈ ਕਿ ਹਮਲਾਵਰ ਰੈਸਟੋਰੈਂਟ ’ਚ ਮਾਰਕੁੱਟ ਅਤੇ ਭੰਨਤੋੜ ਕਰਨ ਤੋਂ ਬਾਅਦ ਗੱਲੇ ’ਚੋਂ ਕਰੀਬ 40 ਹਜ਼ਾਰ ਰੁ. ਲੈ ਗਏ। ਪੁਲਿਸ ਵਲੋਂ ਇਸ ਦੋਸ਼ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਰੈਸਟੋਰੈਂਟ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਡੇਰਾ ਬਾਬਾ ਗੁਸਾਈਂਆਣਾ ਵਿਖੇ ਦੋ ਰੋਜ਼ਾ ਸਾਲਾਨਾ ਜੋੜ ਮੇਲੇ ਦੌਰਾਨ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਗੈਂਗਸਟਰਾਂ ‘ ਤੇ ਵਾਰ ਦਾ 238 ਵਾਂ ਦਿਨ : ਪੰਜਾਬ ਪੁਲਿਸ ਵਲੋਂ 583 ਥਾਈਂਂ ਛਾਪੇਮਾਰੀ ; 264 ਕਾਬੂ ਯੁੱਧ ਨਸ਼ਿਆਂ ਵਿਰੁੱਧ...
Ad Position 24