ਡੇਰਾ ਬਾਬਾ ਗੁਸਾਈਂਆਣਾ ਵਿਖੇ ਦੋ ਰੋਜ਼ਾ ਸਾਲਾਨਾ ਜੋੜ ਮੇਲੇ ਦੌਰਾਨ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ
ਕੁਰਾਲੀ, 15 ਸਤੰਬਰ (ਬਿੱਲਾ ਅਕਾਲਗੜ੍ਹੀਆ/ਹਰਪ੍ਰੀਤ ਸਿੰਘ)-ਸਥਾਨਕ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲੇ ਮੌਕੇ ਡੇਰਾ ਮੁਖੀ ਬਾਬਾ ਧੰਨਰਾਜ ਗਿਰ ਜੀ ਦੀ ਅਗਵਾਈ ਅਤੇ ਉਮਿੰਦਰ ਓਮਾ ਦੀ ਦੇਖ-ਰੇਖ ਹੇਠ ਪਹਿਲੇ ਦਿਨ ਧਾਰਮਿਕ ਤੇ ਦੂਸਰੇ ਦਿਨ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਮੇਲੇ ਦੇ ਪਹਿਲੇ ਦਿਨ ਵੱਖ-ਵੱਖ ਕਲਾਕਾਰਾਂ ਵਲੋਂ ਬਾਬਾ ਗੋਸਾਈਂਆਣਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ, ਜਦਕਿ ਦੂਸਰੇ ਦਿਨ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਦਾ ਉਦਘਾਟਨ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ, ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਅਤੇ ਕੌਂਸਲ ਪ੍ਰਧਾਨ ਬਹਾਦਰ ਸਿੰਘ ਓ.
ਡ
ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲੇ ਦੌਰਾਨ ਹਰਵਿੰਦਰ ਨੂਰਪੁਰੀ ਤੇ ਸੁੱਖੀ ਘੁੰਮਣ ਦੀ ਪ੍ਰਸਿੱਧ ਦੋ ਗਾਣਾ ਜੋੜੀ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ। ਤਸਵੀਰ : ਬਿੱਲਾ ਅਕਾਲਗੜ੍ਹੀਆ
16-09-2026
ਕੁਰਾਲੀ, 15 ਸਤੰਬਰ (ਬਿੱਲਾ ਅਕਾਲਗੜ੍ਹੀਆ/ਹਰਪ੍ਰੀਤ ਸਿੰਘ)-ਸਥਾਨਕ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲੇ ਮੌਕੇ ਡੇਰਾ ਮੁਖੀ ਬਾਬਾ ਧੰਨਰਾਜ ਗਿਰ ਜੀ ਦੀ ਅਗਵਾਈ ਅਤੇ ਉਮਿੰਦਰ ਓਮਾ ਦੀ ਦੇਖ-ਰੇਖ ਹੇਠ ਪਹਿਲੇ ਦਿਨ ਧਾਰਮਿਕ ਤੇ ਦੂਸਰੇ ਦਿਨ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਮੇਲੇ ਦੇ ਪਹਿਲੇ ਦਿਨ ਵੱਖ-ਵੱਖ ਕਲਾਕਾਰਾਂ ਵਲੋਂ ਬਾਬਾ ਗੋਸਾਈਂਆਣਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ, ਜਦਕਿ ਦੂਸਰੇ ਦਿਨ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਦਾ ਉਦਘਾਟਨ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ, ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਅਤੇ ਕੌਂਸਲ ਪ੍ਰਧਾਨ ਬਹਾਦਰ ਸਿੰਘ ਓ.ਕੇ. ਵਲੋਂ ਸਾਂਝੇ ਤੌਰ ‘ਤੇ ਕੀਤਾ ਗਿਆ, ਜਦਕਿ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਗੋਲਡੀ, ਗੁਰਸ਼ਰਨ ਸਿੰਘ ਬਿੰਦਰਖੀਆ, ਸਾਬਕਾ ਕੌਂਸਲਰ ਦਵਿੰਦਰ ਸਿੰਘ ਠਾਕੁਰ, ਕੌਂਸਲਰ ਰਮਾਕਾਂਤ ਕਾਲੀਆ, ਲਖਵੀਰ ਸਿੰਘ ਬਿੱਟੂ ਗੋਸਲਾਂ, ਰਜਨੀਸ਼ ਕੁਮਾਰ, ਵਿਸ਼ੂ ਅਗਰਵਾਲ, ਆਸ਼ੂ ਗੋਇਲ, ਬਿਕਰਮ ਸਿੰਘ ਪਡਿਆਲਾ, ਜਰਨੈਲ ਸਿੰਘ ਰਕੌਲੀ, ਜੌਲੀ ਪਡਿਆਲਾ, ਅਮਨਦੀਪ ਸਿੰਘ ਰਿੱਕੀ ਤੇ ਜੈ ਸਿੰਘ ਚੱਕਲ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਲੁਆਈ ਗਈ। ਇਸ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਰਤਨ ਬਾਈ ਨੇ ਧਾਰਮਿਕ ਗੀਤ ਰਾਹੀਂ ਕਰਵਾਈ, ਉਪਰੰਤ ਗਾਇਕ ਉਮਿੰਦ ਰ ਓਮਾ, ਅਮਰਿੰਦਰ ਬੌਬੀ, ਗੁਰਬਖਸ਼ ਸ਼ੌਂਕੀ, ਦੀਪਕ ਮਾਨ ਰੋਪੜ ਵਾਲੇ, ਦਵਿੰਦਰ ਜੁਗਨੀ, ਮਾਹੀ ਰਮਨ ਸੱਗੂ, ਮੋਹਣ ਕਿਸ਼ਨਪੁਰਾ, ਤਰਿੰਦਰ ਤਾਰਾ, ਰਤਨ ਬਾਈ ਅਤੇ ਹੋਰ ਦਰਜਨਾਂ ਕਲਾਕਰਾਂ ਨੇ ਆਪੋ-ਆਪਣੇ ਗੀਤਾਂ ਰਾਹੀਂ ਭਰਵੀਂ ਹਾਜ਼ਰੀ ਲੁਆਈ। ਦੇਰ ਰਾਤ ਤੱਕ ਚੱਲੇ ਇਸ ਸੱਭਿਆਚਾਰਕ ਪ੍ਰੋਗਰਾਮ ਦੇ ਅੰਤ ਵਿਚ ਪ੍ਰਸਿੱਧ ਦੋ ਗਾਣਾ ਜੋੜੀ ਹਰਵਿੰਦਰ ਨੂਰਪੁਰੀ ਤੇ ਸੁੱਖੀ ਘੁੰਮਣ ਨੇ ਆਪਣੇ ਮਕਬੂਲ ਗੀਤਾਂ ਰਾਹੀਂ ਮੇਲਾ ਲੁੱਟ ਲਿਆ। ਇਸ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਤਰਿੰਦਰ ਤਾਰਾ ਵਲੋਂ ਬਾਖ਼ੂਬੀ ਨਿਭਾਈ ਗਈ। ਅੰਤ ‘ ਚ ਪ੍ਰਬੰਧਕਾਂ ਵਲੋਂ ਕਲਾਕਾਰਾਂ ਅਤੇ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ ਸਰੋਆ, ਕੌਂਸਲਰ ਦਿਨੇਸ਼ ਗੌਤਮ, ਨੰਦੀਪਾਲ ਬਾਂਸਲ, ਕੌਂਸਲਰ ਭੂਸ਼ਨ ਵਰਮਾ, ਮਨਮੋਹਣ ਸਿੰਘ ਚੀਮਾ, ਕੌਂਸਲਰ ਖੁਸ਼ਵੀਰ ਸਿੰਘ, ਕੌਂਸਲਰ ਡਾ ਅਸ਼ਵਨੀ ਸ਼ਰਮਾ, ਮੁਕੇਸ਼ ਰਾਣਾ ਚਨਾਲੋਂ, ਹੈਪੀ ਧੀਮਾਨ, ਬਿੱਟੂ ਬਾਜਵਾ, ਬਲਵਿੰਦਰ ਸਿੰਘ ਚੱਕਲਾਂ, ਅਮਨਦੀਪ ਰੌਕੀ, ਨਵਦੀਪ ਸੈਣੀ, ਸੰਜੀਵ ਗੋਗਨਾ, ਜਸਵਿੰਦਰ ਭੂਰਾ, ਇੰਸ. ਹਰਚੰਦ ਸਿੰਘ, ਰਣਜੀਤ ਕਾਕਾ ਤੇ ਬਿੱਟੂ ਰਾਜੇਮਾਜਰਾ ਸਮੇਤ ਵੱਡੀ ਗਿਣਤੀ ‘ਚ ਦਰਸ਼ਕ ਹਾਜ਼ਰ ਸਨ।