16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸ੍ਰੀ ਗਣੇਸ਼ ਚਤੁਰਥੀ ਮੌਕੇ ਚੰਡੀਗੜ੍ਹ ਵਿਚ ਲੋਕਾਂ ਨੇ ਘਰਾਂ ਵਿਚ ਪੂਜਾ ਕੀਤੀ ਸ਼ੁਰੂ

ਚੰਡੀਗੜ੍ਹ, 15 ਸਤੰਬਰ, (ਸੁਖਵਿੰਦਰ ਸਿੰਘ ਸ਼ਾਨ)- ਸ਼੍ਰੀ ਗਣੇਸ਼ ਚਤੁਰਥੀ ਦੇ ਸ਼ੁਭ ਮੌਕੇ ’ਤੇ ਚੰਡੀਗੜ੍ਹ ਸ਼ਹਿਰ ਸਮੇਤ ਵੱਖ ਵੱਖ ਕਾਲੌਨੀਆਂ ਵਿਚਲੇ ਪਰਿਵਾਰਾਂ ਨੇ ਸ਼੍ਰੀ ਗਣੇਸ਼ ਦੀਆਂ ਮੂਰਤੀਆਂ ਸਥਾਪਤ ਕੀਤੀਆਂ। ਇੱਥੇ ਸੈਕਟਰ 37, ਮਲੋਆ ਕਾਲੌਨੀ, ਪਿੰਡ ਬਡੇਹੜੀ ਸਮੇਤ ਵੱਖ ਵੱਖ ਸੈਕਟਰਾਂ ’ਚ ਲੋਕਾਂ ਨੇ ਘਰਾਂ ਵਿਚ ਗਣੇਸ਼ ਪੂਜਾ ਦਾ ਅਰੰਭ ਕੀਤਾ।

Ad Position 21
repet_subhas-goyals [Copy P29]
ਮਲੋਆ ਕਾਲੌਨੀ ਵਿਖੇ ਸ਼੍ਰੀ ਗਣਪਤੀ ਦੀ ਸਥਾਪਨਾ ਕਰਨ ਤੋਂ ਬਾਅਦ ਪੂਜਾ ਕਰਦੀਆਂ ਸ਼ਰਧਾਲੂ ਔਰਤਾਂ। 16-09-2026
ਚੰਡੀਗੜ੍ਹ, 15 ਸਤੰਬਰ, (ਸੁਖਵਿੰਦਰ ਸਿੰਘ ਸ਼ਾਨ)- ਸ਼੍ਰੀ ਗਣੇਸ਼ ਚਤੁਰਥੀ ਦੇ ਸ਼ੁਭ ਮੌਕੇ ’ਤੇ ਚੰਡੀਗੜ੍ਹ ਸ਼ਹਿਰ ਸਮੇਤ ਵੱਖ ਵੱਖ ਕਾਲੌਨੀਆਂ ਵਿਚਲੇ ਪਰਿਵਾਰਾਂ ਨੇ ਸ਼੍ਰੀ ਗਣੇਸ਼ ਦੀਆਂ ਮੂਰਤੀਆਂ ਸਥਾਪਤ ਕੀਤੀਆਂ। ਇੱਥੇ ਸੈਕਟਰ 37, ਮਲੋਆ ਕਾਲੌਨੀ, ਪਿੰਡ ਬਡੇਹੜੀ ਸਮੇਤ ਵੱਖ ਵੱਖ ਸੈਕਟਰਾਂ ’ਚ ਲੋਕਾਂ ਨੇ ਘਰਾਂ ਵਿਚ ਗਣੇਸ਼ ਪੂਜਾ ਦਾ ਅਰੰਭ ਕੀਤਾ। ਬਡਹੇੜੀ ਵਿਚ ਭਾਜਪਾ ਚੰਡੀਗੜ੍ਹ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੀਡੀਆ ਇੰਚਾਰਜ ਰਵਿੰਦਰ ਪਠਾਨੀਆ ਦੇ ਘਰ ਪੂਰੇ ਰੀਤੀ-ਰਿਵਾਜਾਂ ਨਾਲ ਸ਼੍ਰੀ ਗਣਪਤੀ ਦੀ ਪੂਜਾ ਅਤੇ ਮੂਰਤੀ ਸਥਾਪਿਤ ਕਰਨ ਦਾ ਪ੍ਰੋਗਰਾਮ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਮੈਂਬਰ ਅਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਸਹਿ-ਇੰਚਾਰਜ ਸੰਜੇ ਟੰਡਨ ਨੇ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ ਅਤੇ ਗਣਪਤੀ ਬੱਪਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਰੇਖਾ ਸੂਦ ਅਤੇ ਸਾਬਕਾ ਮੇਅਰ ਰਵੀਕਾਂਤ ਸ਼ਰਮਾ ਵੀ ਉਨ੍ਹਾਂ ਨਾਲ ਮੌਜੂਦ ਸਨ। ਰਵਿੰਦਰ ਪਠਾਨੀਆ ਨੇ ਦੱਸਿਆ ਕਿ ਗਣਪਤੀ ਬੱਪਾ ਖੁਦ ਉਨ੍ਹਾਂ ਦੇ ਘਰ ਆਏ ਹਨ ਅਤੇ ਮੂਰਤੀ ਅਤੇ ਮੰਡਪ ਨੂੰ ਵਾਤਾਵਰਣ ਅਨੁਕੂਲ ਥੀਮ ’ਤੇ ਰੱਖਿਆ ਗਿਆ ਹੈ। ਪਠਾਨੀਆ ਨੇ ਦੱਸਿਆ ਕਿ ਇਹ ਤਿਉਹਾਰ 11ਵੇਂ ਦਿਨ 25 ਸਤੰਬਰ ਨੂੰ ਰਸਮਾਂ-ਰਿਵਾਜਾਂ ਨਾਲ ਸਮਾਪਤ ਹੋਵੇਗਾ। ਇਸ ਮੌਕੇ ਸਾਬਕਾ ਮੰਡਲ ਪ੍ਰਧਾਨ ਦੁਰਯੋਧਨ ਰਾਣਾ, ਵਾਰਡ ਨੰ: 30 ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਬ੍ਰਿਜ਼ ਦੂਧਨ ਰਾਣੂ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਸੈਕਟਰ 41 ਡੀ ਦੇ ਪ੍ਰਧਾਨ ਧਰਮਪਾਲ, ਘੱਟ ਗਿਣਤੀ ਮੋਰਚਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਲੱਕੀ ਮਲਿਕ ਆਦਿ ਨੇ ਵੀ ਹਾਜ਼ਰੀ ਭਰੀ। ਇਸੇ ਤਰ੍ਹਾਂ ਸੈਕਟਰ 37 ਦੇ ਮਕਾਨ ਨੰਬਰ 2428 ਵਿਚ ਭਗਵਾਨ ਗਣੇਸ਼ ਦਾ ਸ਼ਾਨਦਾਰ ਆਗਮਨ ਪ੍ਰਵੀਨ ਸ਼ਰਮਾ ਟੀਟੂ ਅਤੇ ਉਨ੍ਹਾਂ ਦੀ ਪਤਨੀ ਸੰਗੀਤਾ ਸ਼ਰਮਾ ਦੇ ਘਰ ਢੋਲ ਅਤੇ ਝਾਂਜਰਾਂ ਦੀ ਆਵਾਜ਼ ਨਾਲ ਹੋਇਆ।
Ad Position 22
No active advertisement
ਪਿਛਲੀ ਖ਼ਬਰ ਈ . ਡੀ . ਦੇ ਡੀ . ਜੀ . ਪੀ . ਨੂੰ ਪੱਤਰ ’ ਤੇ ਹਾਈ ਕੋਰਟ ’ ਚ ਢਾਈ ਘੰਟੇ ਚੱਲੀ ਬਹਿਸ , ਫ਼ੈਸਲਾ ਰਾਖਵਾਂ ਅਗਲੀ ਖ਼ਬਰ ਡੇਰਾ ਬਾਬਾ ਗੁਸਾਈਂਆਣਾ ਵਿਖੇ ਦੋ ਰੋਜ਼ਾ ਸਾਲਾਨਾ ਜੋੜ ਮੇਲੇ ਦੌਰਾਨ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ
Ad Position 24