15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸਾਉਣੀ ਦੀ ਫਸਲ ਸਿਰ ’ ਤੇ , ਦਾਣਾ ਮੰਡੀ ਲਾਲੜੂ ’ ਚ ਹਾਲੇ ਵੀ ਪਈ ਕਣਕ ਦੀ 2 ਲੱਖ ਬੋਰੀ ਕਿਸਾਨਾਂ ਨੂੰ ਝੋਨਾ ਸੁੱਟਣ ’ਚ ਦਿੱਕਤ ਦਾ ਖਦਸ਼ਾ

ਲਾਲੜੂ, 15 ਸਤੰਬਰ (ਰਾਜਬੀਰ ਸਿੰਘ)- ਲਾਲੜੂ ਅਨਾਜ ਮੰਡੀ ਵਿਚ 2 ਲੱਖ ਤੋਂ ਵੱਧ ਕਣਕ ਦੀਆਂ ਬੋਰੀਆਂ ਪਈਆਂ ਹੋਣ ਕਾਰਨ ਆਉਣ ਵਾਲੇ ਦਿਨਾਂ ਵਿਚ ਝੋਨਾ ਲੈ ਕੇ ਆਉਣ ਵਾਲੇ ਕਿਸਾਨਾਂ ਲਈ ਫਸਲ ਸੁੱਟਣ ਵਾਸਤੇ ਥਾਂ ਦੀ ਵੱਡੀ ਸਮੱਸਿਆ ਖੜ੍ਹੀ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। ਕਿਸਾਨਾਂ ਅਨੁਸਾਰ 1 ਜੂਨ ਤੋਂ ਲਗਾਈ ਗਈ ਝੋਨੇ ਦੀ ਫਸਲ ਕਈ ਇਲਾਕਿਆਂ ਵਿਚ ਪੱਕ ਚੁੱਕੀ ਹੈ ਅਤੇ ਕਟਾਈ ਲਈ ਤਿਆਰ ਹੈ।

Ad Position 21
repet_subhas-goyals [Copy P29]
ਦਾਣਾ ਮੰਡੀ ਲਾਲੜੂ ਦੇ ਫੜ ’ਤੇ ਲੱਗੇ ਕਣਕ ਦੀਆਂ ਬੋਰੀਆਂ ਦੇ ਅੰਬਾਰ। ਤਸਵੀਰ : ਰਾਜਬੀਰ ਸਿੰਘ 16-09-2026
ਲਾਲੜੂ, 15 ਸਤੰਬਰ (ਰਾਜਬੀਰ ਸਿੰਘ)- ਲਾਲੜੂ ਅਨਾਜ ਮੰਡੀ ਵਿਚ 2 ਲੱਖ ਤੋਂ ਵੱਧ ਕਣਕ ਦੀਆਂ ਬੋਰੀਆਂ ਪਈਆਂ ਹੋਣ ਕਾਰਨ ਆਉਣ ਵਾਲੇ ਦਿਨਾਂ ਵਿਚ ਝੋਨਾ ਲੈ ਕੇ ਆਉਣ ਵਾਲੇ ਕਿਸਾਨਾਂ ਲਈ ਫਸਲ ਸੁੱਟਣ ਵਾਸਤੇ ਥਾਂ ਦੀ ਵੱਡੀ ਸਮੱਸਿਆ ਖੜ੍ਹੀ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। ਕਿਸਾਨਾਂ ਅਨੁਸਾਰ 1 ਜੂਨ ਤੋਂ ਲਗਾਈ ਗਈ ਝੋਨੇ ਦੀ ਫਸਲ ਕਈ ਇਲਾਕਿਆਂ ਵਿਚ ਪੱਕ ਚੁੱਕੀ ਹੈ ਅਤੇ ਕਟਾਈ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਜੇਕਰ ਕਣਕ ਦੀਆਂ ਬੋਰੀਆਂ ਨਾ ਚੁੱਕੀਆਂ ਗਈਆਂ ਤਾਂ ਮੰਡੀਆਂ ਵਿਚ ਇਕੋ ਸਮੇਂ ਝੋਨੇ ਦੀ ਵੱਡੀ ਆਮਦ ਹੋਣ ਨਾਲ ਕਿਸਾਨਾਂ ਨੂੰ ਆਪਣੀ ਫਸਲ ਉਤਾਰਨ ਲਈ ਥਾਂ ਲੱਭਣੀ ਮੁਸ਼ਕਿਲ ਹੋ ਜਾਵੇਗੀ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਸਰਕਾਰ ਵਲੋਂ 15 ਸਤੰਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ, ਜਦਕਿ ਇਸ ਵਾਰ ਹਾਲੇ ਤੱਕ ਇਸ ਮਾਮਲੇ ਵਿਚ ਸਪੱਸ਼ਟਤਾ ਨਹੀਂ ਹੈ। ਵੱਖ-ਵੱਖ ਏਜੰਸੀਆਂ ਵਲੋਂ ਖਰੀਦੀ ਗਈ ਕਣਕ, ਜਿਸ ਵਿਚ ਪਨਸਪ ਦੀ ਕਰੀਬ ਸਵਾ ਲੱਖ ਬੋਰੀ, ਮਾਰਕਫੈਡ ਦੀ 51 ਹਜ਼ਾਰ ਬੋਰੀ, ਪਨਗ੍ਰੇਨ ਦੀ 30 ਹਜ਼ਾਰ ਬੋਰੀ ਹਾਲੇ ਮੰਡੀਆਂ ਵਿਚ ਪਈ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਮੰਡੀ ਵਿਚ ਪਈ ਕਣਕ ਦੀ ਤੁਰੰਤ ਚੁਕਾਈ ਕਰਵਾਈ ਜਾਵੇ ਅਤੇ ਝੋਨੇ ਦੀ ਖਰੀਦ 15 ਸਤੰਬਰ ਤੋਂ ਸ਼ੁਰੂ ਕਰਨ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਕੰਵਲ ਨੈਨ ਨੇ ਕਿਹਾ ਕਿ ਮੰਡੀਆਂ ਵਿਚ ਝੋਨਾ ਆਉਣਾ ਸ਼ੁਰੂ ਹੋ ਗਿਆ ਹੈ, ਪਰ ਮੰਡੀ ਵਿਚ ਖਰੀਦੀ ਹੋਈ ਕਣਕ ਦੇ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ , ਜਦਕਿ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਉਨ੍ਹਾਂ ਵੀ ਜਲਦ ਕਣਕ ਦੀਆਂ ਬੋਰੀਆਂ ਨੂੰ ਚੁੱਕ ਕੇ ਮੰਡੀ ਨੂੰ ਖਾਲੀ ਕਰਨ ਦੀ ਮੰਗ ਕੀਤੀ। ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਸਮੱਸਿਆ ਦਾ ਸਿੱਧਾ ਅਸਰ ਆਲੂਆਂ ਦੀ ਅਗਲੀ ਫਸਲ ਦੀ ਬਿਜਾਈ ’ਤੇ ਵੀ ਪਵੇਗਾ। ਉਨ੍ਹਾਂ ਸਰਕਾਰ ਅਤੇ ਪ੍ਰਸਾਸਨ ਤੋਂ ਮੰਡੀ ਦੀ ਸਥਿਤੀ ਦਾ ਤੁਰੰਤ ਜਾਇਜਾ ਲੈ ਕੇ ਕਣਕ ਦੀ ਚੁਕਾਈ ਅਤੇ ਝੋਨੇ ਦੀ ਖਰੀਦ ਦੇ ਲੋੜੀਂਦੇ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਇਸ ਸੰਬੰਧੀ ਸੰਪਰਕ ਕਰਨ ਉਤੇ ਮਾਰਕੀਟ ਕਮੇਟੀ ਲਾਲੜੂ ਦੇ ਸਕੱਤਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਖਰੀਦ ਏਜੰਸੀਆਂ ਨੂੰ 15 ਸਤੰਬਰ ਤੱਕ ਦਾ ਅਲਟੀਮੇਟਮ ਦਿੰਦਿਆਂ ਕਿਹਾ ਗਿਆ ਹੈ ਕਿ ਉਹ 15 ਤਰੀਕ ਤੱਕ ਇਥੇ ਪਈ ਕਣਕ ਦੀ ਚੁਕਾਈ ਕਰ ਲੈਣ ਨਹੀਂ ਤਾਂ ਮਾਰਕੀਟ ਕਮੇਟੀ 15 ਸਤੰਬਰ ਤੋਂ ਬਾਅਦ ਪ੍ਰਤੀ ਬੋਰੀ ਦੇ ਹਿਸਾਬ ਨਾਲ ਕਿਰਾਇਆ ਵਸੂਲ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਗ੍ਰਹਿ - ਕਮ - ਸਿਹਤ ਸਕੱਤਰ ਨੇ ਕੈਮਿਸਟਾਂ ਨੂੰ ਚੰਡੀਗੜ੍ਹ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਦੇ ਪ੍ਰਸ਼ਾਸਨ ਦੇ ਮਿਸ਼ਨ ਦਾ ਸਮ... ਅਗਲੀ ਖ਼ਬਰ ਸਾਬਕਾ ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈੱਡੀ ਨੇ ਮੁੜ ਫੜਿਆ ਕਾਂਗਰਸ ਦਾ ਹੱਥ
Ad Position 24