15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸਾਬਕਾ ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈੱਡੀ ਨੇ ਮੁੜ ਫੜਿਆ ਕਾਂਗਰਸ ਦਾ ਹੱਥ

ਡੇਰਾਬੱਸੀ, 15 ਸਤੰਬਰ (ਗੁਰਮੀਤ ਸਿੰਘ)- ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕੌਂਸਲਰ ਰਣਜੀਤ ਸਿੰਘ ਰੈੱਡੀ ਨੇ ਇਕ ਵਾਰ ਮੁੜ ਕਾਂਗਰਸ ਪਾਰਟੀ ਦਾ ਪੱਲਾ ਫੜ੍ਹ ਲਿਆ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਰੈੱਡੀ ਆਪਣੇ ਸਮਰਥਕਾਂ ਸਮੇਤ ਕਾਂਗਰਸ ਵਿਚ ਸ਼ਾਮਿਲ ਹੋਏ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਡੇਰਾਬੱਸੀ, 15 ਸਤੰਬਰ (ਗੁਰਮੀਤ ਸਿੰਘ)- ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕੌਂਸਲਰ ਰਣਜੀਤ ਸਿੰਘ ਰੈੱਡੀ ਨੇ ਇਕ ਵਾਰ ਮੁੜ ਕਾਂਗਰਸ ਪਾਰਟੀ ਦਾ ਪੱਲਾ ਫੜ੍ਹ ਲਿਆ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਰੈੱਡੀ ਆਪਣੇ ਸਮਰਥਕਾਂ ਸਮੇਤ ਕਾਂਗਰਸ ਵਿਚ ਸ਼ਾਮਿਲ ਹੋਏ। ਰੈੱਡੀ ਦੀ ਕਾਂਗਰਸ ਵਿਚ ਵਾਪਸੀ ਨੂੰ ਲੈ ਕੇ ਸਥਾਨਕ ਸਿਆਸੀ ਹਲਕਿਆਂ ਵਿਚ ਚਰਚਾ ਛਿੜ ਗਈ ਹੈ। ਜਾਣਕਾਰੀ ਅਨੁਸਾਰ 27 ਮਾਰਚ 2024 ਨੂੰ ਕਾਂਗਰਸ ਪਾਰਟੀ ਵਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਤਹਿਤ ਰਣਜੀਤ ਸਿੰਘ ਰੈੱਡੀ ਨੂੰ ਛੇ ਸਾਲਾਂ ਲਈ ਪਾਰਟੀ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ। ਰੈੱਡੀ ਨੂੰ ਉਸ ਸਮੇਂ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦਾ ਕਰੀਬੀ ਮੰਨਿਆ ਜਾਂਦਾ ਸੀ ਅਤੇ ਉਨ੍ਹਾਂ ਦੀ ਸਹਿਮਤੀ ਨਾਲ ਹੀ ਰੈੱਡੀ ਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਾਇਆ ਗਿਆ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਰੈੱਡੀ ਵਿਰੁੱਧ ਇਕ ਮਾਮਲਾ ਦਰਜ ਹੋਇਆ ਸੀ, ਜਿਸ ਕਾਰਨ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ। ਇਸ ਦੌਰਾਨ ਦੀਪਇੰਦਰ ਸਿੰਘ ਢਿੱਲੋਂ ਅਤੇ ਰੈੱਡੀ ਵਿਚਕਾਰ ਮਤਭੇਦ ਵਧ ਗਏ ਅਤੇ ਰੈੱਡੀ ਨੇ ਕਾਂਗਰਸ ਤੋਂ ਦੂਰੀ ਬਣਾ ਲਈ। ਇਸ ਦੇ ਚਲਦੇ ਰੈਡੀ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ,ਕੁਝ ਸਮਾਂ ਸਿਆਸੀ ਤੌਰ ’ਤੇ ਚੁੱਪ ਰਹਿਣ ਮਗਰੋਂ ਰੈੱਡੀ ਨੇ ਭਾਜਪਾ ਦਾ ਪੱਲਾ ਫੜ ਲਿਆ ਸੀ। ਉਨ੍ਹਾਂ ਨਗਰ ਕੌਂਸਲ ਚੋਣ ਵੀ ਲੜੀ ਅਤੇ ਕੌਂਸਲਰ ਚੁਣੇ ਗਏ। ਹੁਣ ਅਚਾਨਕ ਮੁੜ ਕਾਂਗਰਸ ਵਿਚ ਸ਼ਾਮਿਲ ਹੋਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਸ ਨੂੰ ਭਾਜਪਾ ਲਈ ਸਿਆਸੀ ਝਟਕਾ ਵੀ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਰੈੱਡੀ ਦੀ ਕਾਂਗਰਸ ਵਿਚ ਵਾਪਸੀ ਦੇ ਨਾਲ ਹੀ ਪਾਰਟੀ ਵਲੋਂ 2024 ਵਿਚ ਜਾਰੀ ਕੀਤਾ ਛੇ ਸਾਲਾਂ ਲਈ ਕੱਢਣ ਵਾਲਾ ਪੱਤਰ ਵੀ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਦੇਖਣਾ ਹੋਵੇਗਾ ਕਿ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਅਤੇ ਕਾਂਗਰਸੀ ਆਗੂ ਰੈੱਡੀ ਨਾਲ ਕਿਸ ਤਰ੍ਹਾਂ ਤਾਲਮੇਲ ਬਿਠਾਉਂਦੇ ਹਨ ਜਾਂ ਇਸ ਨਾਲ ਪਾਰਟੀ ਅੰਦਰ ਕੋਈ ਨਵਾਂ ਸਿਆਸੀ ਧੜਾ ਉਭਰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸਾਉਣੀ ਦੀ ਫਸਲ ਸਿਰ ’ ਤੇ , ਦਾਣਾ ਮੰਡੀ ਲਾਲੜੂ ’ ਚ ਹਾਲੇ ਵੀ ਪਈ ਕਣਕ ਦੀ 2 ਲੱਖ ਬੋਰੀ ਕਿਸਾਨਾਂ ਨੂੰ ਝੋਨਾ ਸੁੱਟਣ ’ਚ ਦ... ਅਗਲੀ ਖ਼ਬਰ ਸੰਪਰਕ ਸੜਕ ’ ਤੇ ਨਾਜਾਇਜ਼ ਕਬਜਾ , ਰਾਹਗੀਰ ਪ੍ਰੇਸ਼ਾਨ
Ad Position 24