ਸੰਪਰਕ ਸੜਕ ’ ਤੇ ਨਾਜਾਇਜ਼ ਕਬਜਾ , ਰਾਹਗੀਰ ਪ੍ਰੇਸ਼ਾਨ
ਲਾਲੜੂ, 15 ਸਤੰਬਰ (ਰਾਜਬੀਰ ਸਿੰਘ)- ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਦੱਪਰ ਟੋਲ ਪਲਾਜਾ ਨੇੜੇ ਬਣੀ ਸੰਪਰਕ ਸੜਕ ’ਤੇ ਕਥਿਤ ਨਾਜਾਇਜ਼ ਕਬਜੇ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪਿਛਲੇ ਕਰੀਬ ਇਕ ਦਹਾਕੇ ਤੋਂ ਖ਼ਰਾਬ ਵਾਹਨ ਸੰਪਰਕ ਸੜਕ ਦੇ ਕਿਨਾਰੇ ਖੜ੍ਹੇ ਕੀਤੇ ਜਾ ਰਹੇ ਹਨ, ਜਿਸ ਕਾਰਨ ਸੜਕ ਦਾ ਕਾਫੀ ਹਿੱਸਾ ਘਿਰ ਜਾਂਦਾ ਹੈ ਅਤੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ।
ਲਾਲੜੂ, 15 ਸਤੰਬਰ (ਰਾਜਬੀਰ ਸਿੰਘ)- ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਦੱਪਰ ਟੋਲ ਪਲਾਜਾ ਨੇੜੇ ਬਣੀ ਸੰਪਰਕ ਸੜਕ ’ਤੇ ਕਥਿਤ ਨਾਜਾਇਜ਼ ਕਬਜੇ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪਿਛਲੇ ਕਰੀਬ ਇਕ ਦਹਾਕੇ ਤੋਂ ਖ਼ਰਾਬ ਵਾਹਨ ਸੰਪਰਕ ਸੜਕ ਦੇ ਕਿਨਾਰੇ ਖੜ੍ਹੇ ਕੀਤੇ ਜਾ ਰਹੇ ਹਨ, ਜਿਸ ਕਾਰਨ ਸੜਕ ਦਾ ਕਾਫੀ ਹਿੱਸਾ ਘਿਰ ਜਾਂਦਾ ਹੈ ਅਤੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਦੱਪਰ ਵਾਸੀ ਸ਼ੇਰ ਸਿੰਘ ਸੈਕਟਰੀ, ਪ੍ਰਦੀਪ ਸਿੰਘ, ਬਖਸ਼ੀਸ਼ ਸਿੰਘ ਭੱਟੀ ਅਤੇ ਜਸਵਿੰਦਰ ਸਿੰਘ ਸਮੇਤ ਪਿੰਡ ਵਾਸੀਆਂ ਨੇ ਦੱਸਿਆ ਕਿ ਖ਼ਰਾਬ ਵਾਹਨਾਂ ਨੂੰ ਸੰਪਰਕ ਸੜਕ ’ਤੇ ਹੀ ਖੜਾਇਆ ਹੋਇਆ ਹੈ। ਪਿੰਡ ਵਾਸੀਆਂ ਅਨੁਸਾਰ ਮਿਸ਼ਨ ਡਿੱਪੂ ਦੱਪਰ ਸਮੇਤ ਦੱਪਰ ਅਤੇ ਦਰਜਨਾਂ ਨੇੜਲੇ ਪਿੰਡਾਂ ਦੇ ਲੋਕ ਇਸ ਸੰਪਰਕ ਸੜਕ ਰਾਹੀਂ ਆਉਂਦੇ-ਜਾਂਦੇ ਹਨ। ਸੜਕ ’ਤੇ ਖ਼ਰਾਬ ਵਾਹਨ ਖੜ੍ਹੇ ਰਹਿਣ ਕਾਰਨ ਰਾਹਗੀਰਾਂ ਨੂੰ ਮੁਸ਼ਕਿਲ ਆਉਂਦੀ ਹੈ ਅਤੇ ਹਰ ਸਮੇਂ ਹਾਦਸੇ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਕਾਰਨ ਇਲਾਕਾ ਵਾਸੀਆਂ ਵਿਚ ਰੋਸ ਹੈ। ਪਿੰਡ ਵਾਸੀਆਂ ਨੇ ਪ੍ਰਸਾਸ਼ਨ, ਟ੍ਰੈਫ਼ਿਕ ਪੁਲਿਸ, ਦੱਪਰ ਟੋਲ ਪਲਾਜ਼ਾ ਅਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੰਪਰਕ ਸੜਕ ’ਤੇ ਖੜ੍ਹੇ ਵਾਹਨਾਂ ਨੂੰ ਤੁਰੰਤ ਹਟਵਾਇਆ ਜਾਵੇ ਅਤੇ ਸੜਕ ਨੂੰ ਆਵਾਜਾਈ ਲਈ ਪੂਰੀ ਤਰ੍ਹਾਂ ਖਾਲੀ ਕਰਵਾਇਆ ਜਾਵੇ ਤਾਂ ਜੋ ਰਾਹਗੀਰਾਂ ਨੂੰ ਲੰਘਣ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ। ਸੰਪਰਕ ਕਰਨ ‘ਤੇ ਦੱਪਰ ਟੋਲ ਪਲਾਜ਼ਾ ਦੇ ਅਧਿਕਾਰੀ ਸੰਤੋਸ਼ ਕੁਮਾਰ ਨੇ ਦੱਸਿਆ ਕਿ ਸੰਪਰਕ ਸੜਕ ਨੂੰ ਜਲਦ ਹੀ ਖਾਲੀ ਕਰਵਾਇਆ ਜਾਵੇਗਾ।