17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਈ - ਰਿਕਸ਼ਾ ਦੀ ਟੱਕਰ ਨਾਲ 17 ਸਾਲਾ ਨਾਬਾਲਗ ਦੀ ਮੌਤ

ਚੰਡੀਗੜ੍ਹ, 16 ਸਤੰਬਰ (ਕਪਿਲ ਵਧਵਾ)-ਸੈਕਟਰ-17 ਦੀ 9/17 ਡਿਵਾਈਡਿੰਗ ਰੋਡ ਨੇੜੇ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਚਲਾਏ ਜਾ ਰਹੇ ਈ-ਰਿਕਸ਼ਾ ਦੀ ਟੱਕਰ ਨਾਲ 17 ਸਾਲਾ ਨਾਬਾਲਗ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ ਵਾਸੀ ਸਮਾਲ ਫਲੈਟਸ, ਮਲੋਆ ਵਜੋਂ ਹੋਈ ਹੈ।

Ad Position 21
No active advertisement
ਅਜੀਤ ਡੈਸਕ 17-09-2026
ਚੰਡੀਗੜ੍ਹ, 16 ਸਤੰਬਰ (ਕਪਿਲ ਵਧਵਾ)-ਸੈਕਟਰ-17 ਦੀ 9/17 ਡਿਵਾਈਡਿੰਗ ਰੋਡ ਨੇੜੇ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਚਲਾਏ ਜਾ ਰਹੇ ਈ-ਰਿਕਸ਼ਾ ਦੀ ਟੱਕਰ ਨਾਲ 17 ਸਾਲਾ ਨਾਬਾਲਗ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ ਵਾਸੀ ਸਮਾਲ ਫਲੈਟਸ, ਮਲੋਆ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੈਕਟਰ-46ਡੀ ਵਾਸੀ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ 15 ਸਤੰਬਰ ਨੂੰ ਦੁਪਹਿਰ ਕਰੀਬ 3.15 ਵਜੇ ਐਕਟਿਵਾ ’ਤੇ ਸੈਕਟਰ-17 ਸਥਿਤ ਆਪਣੇ ਦਫ਼ਤਰ ਵੱਲ ਜਾ ਰਿਹਾ ਸੀ। ਜਦੋਂ ਉਹ ਪ੍ਰੈੱਸ ਲਾਈਟ ਪੁਆਇੰਟ ਤੋਂ ਕਰਾਸ ਕਰਕੇ ਸਲਿੱਪ ਰੋਡ ਰਾਹੀਂ ਦਫ਼ਤਰ ਦੀ ਪਾਰਕਿੰਗ ਵੱਲ ਜਾ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਸਕਾਈ ਨੀਲੇ ਰੰਗ ਦਾ ਈ-ਰਿਕਸ਼ਾ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾਉਂਦੇ ਹੋਏ ਸੜਕ ਪਾਰ ਕਰ ਰਹੇ ਇਕ ਲੜਕੇ ਨੂੰ ਟੱਕਰ ਮਾਰ ਗਿਆ। ਟੱਕਰ ਕਾਰਨ ਲੜਕਾ ਸੜਕ ਕਿਨਾਰੇ ਜਾ ਡਿੱਗਿਆ ਅਤੇ ਉਸ ਦੇ ਸਿਰ ’ਤੇ ਸੱਟਾਂ ਲੱਗੀਆਂ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਜ਼ਖ਼ਮੀ ਲੜਕੇ ਨੂੰ ਉਸੇ ਈ-ਰਿਕਸ਼ਾ ਵਿਚ ਬਿਠਾ ਕੇ ਜੀਐੱਮਐੱਸਐੱਚ ਸੈਕਟਰ-16 ਪਹੁੰਚਾਇਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪੀਜੀਆਈ ਰੈਫਰ ਕਰ ਦਿੱਤਾ ਗਿਆ। ਇਲਾਜ ਦੌਰਾਨ ਲਵਪ੍ਰੀਤ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲੇ ਵਿਚ ਅਣਪਛਾਤੇ ਈ-ਰਿਕਸ਼ਾ ਚਾਲਕ ਖ਼ਿਲਾਫ਼ ਧਾਰਾ 281 ਅਤੇ 106 ਬੀ.ਐੱਨ.ਐੱਸ ਤਹਿਤ ਮਾਮਲਾ ਦਰਜ ਕਰਕੇ ਉਸ ਦੀ ਪਛਾਣ ਕਰਦਿਆਂ ਗਿਰਫ਼ਤਾਰ ਕਰ ਲਿਆ। ਜਿਸ ਤੋਂ ਬਾਅਦ ਉਸਨੂੰ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ’ਚ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਦੋ ਜ਼ਖ਼ਮੀ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ’ ਚ ਜੀਨੋਮਿਕਸ ਅਤੇ ਜੀਨ ਸੰਪਾਦਨ ਦੇ ਉੱਭਰ ਰਹੇ ਖੇਤਰਾਂ ’ ਤੇ ਅੰਤਰਰਾਸ਼ਟਰੀ ਵਰਕਸ਼ਾਪ ਕਰਵਾਈ
Ad Position 24