20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਡਰੱਗਜ਼ ਕੰਟਰੋਲ ਵਿੰਗ ਨੇ ਚੰਡੀਗੜ੍ਹ ਦੀਆਂ ਕੈਮਿਸਟ ਦੁਕਾਨਾਂ ਤੋਂ ਨਸ਼ੀਲੇ ਪ੍ਰਭਾਵ ਵਾਲੀਆਂ ਦਵਾਈਆਂ ਕੀਤੀਆਂ ਜ਼ਬਤ

ਚੰਡੀਗੜ੍ਹ, 19 ਸਤੰਬਰ (ਮਾਰਕੰਡਾ)- ‘ਨਸ਼ਾ ਮੁਕਤ ਭਾਰਤ ਅਭਿਆਨ’ ਦੇ ਤਹਿਤ ਅਤੇ ਨਸ਼ੀਲੀਆਂ ਦਵਾਈਆਂ ਦੇ ਦੁਰਉਪਯੋਗ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਸਕੱਤਰ ਦੇ ਹੁਕਮਾਂ ਰਾਹੀ ਡਰੱਗਜ਼ ਕੰਟਰੋਲ ਵਿੰਗ ਨੇ ਸੈਕਟਰ 40, 41 ਅਤੇ 23-ਸੀ ਸਥਿਤ ਕੈਮਿਸਟ ਦੁਕਾਨਾਂ ’ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਸਿਹਤ ਸਕੱਤਰ ਅਤੇ ਡਾਇਰੈਕਟਰ ਸਿਹਤ ਸੇਵਾਵਾਂ-ਅਤੇ-ਡਰੱਗਸ ਕੰਟਰੋਲਰ, ਕੇਂਦਰੀ ਸ਼ਾਸਿਤ ਪ੍ਰਦੇਸ ਚੰਡੀਗੜ੍ਹ ਦੇ ਮਾਰਗ ਦਰਸ਼ਨ ਵਿਚ ਕੀਤੀ ਗਈ।

Ad Position 21
No active advertisement
ਡਰੱਗਜ਼ ਕੰਟਰੋਲ ਵਿੰਗ ਦੁਆਰਾ ਚੰਡੀਗੜ੍ਹ ਦੀਆਂ ਕੈਮਿਸਟ ਦੁਕਾਨਾਂ ਤੋਂ ਨਸ਼ੀਲੇ ਪ੍ਰਭਾਵ ਵਾਲੇ ਜ਼ਬਤ ਕੀਤੇ ਕੈਪਸੂਲ ਅਤੇ ਕਫ਼ ਸਿਰਪ ਦੀ ਤਸਵੀਰ। ਤਸਵੀਰ: ਰਾਕੇਸ਼ ਸ਼ਾਹ 20-09-2026
ਚੰਡੀਗੜ੍ਹ, 19 ਸਤੰਬਰ (ਮਾਰਕੰਡਾ)- ‘ਨਸ਼ਾ ਮੁਕਤ ਭਾਰਤ ਅਭਿਆਨ’ ਦੇ ਤਹਿਤ ਅਤੇ ਨਸ਼ੀਲੀਆਂ ਦਵਾਈਆਂ ਦੇ ਦੁਰਉਪਯੋਗ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਸਕੱਤਰ ਦੇ ਹੁਕਮਾਂ ਰਾਹੀ ਡਰੱਗਜ਼ ਕੰਟਰੋਲ ਵਿੰਗ ਨੇ ਸੈਕਟਰ 40, 41 ਅਤੇ 23-ਸੀ ਸਥਿਤ ਕੈਮਿਸਟ ਦੁਕਾਨਾਂ ’ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਸਿਹਤ ਸਕੱਤਰ ਅਤੇ ਡਾਇਰੈਕਟਰ ਸਿਹਤ ਸੇਵਾਵਾਂ-ਅਤੇ-ਡਰੱਗਸ ਕੰਟਰੋਲਰ, ਕੇਂਦਰੀ ਸ਼ਾਸਿਤ ਪ੍ਰਦੇਸ ਚੰਡੀਗੜ੍ਹ ਦੇ ਮਾਰਗ ਦਰਸ਼ਨ ਵਿਚ ਕੀਤੀ ਗਈ। ਨਿਰੀਖਣ ਟੀਮ ਵਿਚ ਚੰਡੀਗੜ੍ਹ ਪ੍ਰਸ਼ਾਸਨ ਦੇ ਡਰੱਗ ਇੰਸਪੈਕਟਰ ਤਜਿੰਦਰ ਸਿੰਘ ਅਤੇ ਅਮਿਤ ਲਖਨਪਾਲ ਸ਼ਾਮਿਲ ਸਨ। ਦੇਰ ਰਾਤੀ ਟੀਮ ਨੇ ਸੈਕਟਰ 40 ਚੰਡੀਗੜ੍ਹ ਦਾ ਨਿਰੀਖਣ ਕੀਤਾ ਅਤੇ ‘ਪ੍ਰੇਗਾਬਾਲਿਨ’ ਵਾਲੀਆਂ ਪੰਜ ਪ੍ਰਕਾਰ ਦੀਆਂ ਐਲੋਪੈਥਿਕ ਦਵਾਈਆਂ ਜ਼ਬਤ ਕੀਤੀਆਂ। ਇਨ੍ਹਾਂ ਵਿਚ ਕੁੱਲ 820 ਕੈਪਸੂਲ ਸ਼ਾਮਲ ਸਨ, ਜਿਨ੍ਹਾਂ ਦੀ ਅਨੁਮਾਨਿਤ ਕੀਮਤ ਲਗਭਗ 13,000 ਰੁਪਏ ਹੈ। ਇਨ੍ਹਾਂ ਦਵਾਈਆਂ ਦੇ ਦੁਰਉਪਯੋਗ ਦਾ ਖ਼ਦਸ਼ਾ ਰਹਿੰਦਾ ਹੈ। ਫ਼ਰਮ ਜ਼ਬਤ ਕੀਤੀਆਂ ਦਵਾਈਆਂ ਦੀ ਖ਼ਰੀਦ ਅਤੇ ਵਿੱਕਰੀ ਨਾਲ ਸਬੰਧਿਤ ਰਿਕਾਰਡ ਪ੍ਰਸਤੁਤ ਨਹੀਂ ਕਰ ਸਕੀ। ਦੂਸਰੇ ਪਾਸੇ ਟੀਮ ਨੇ ਸੈਕਟਰ 41 ਚੰਡੀਗੜ੍ਹ ਦਾ ਨਿਰੀਖਣ ਕੀਤਾ ਅਤੇ ‘ਟਰਾਮਾਡੋਲ’ ਅਤੇ ‘ਕੋਡੀਨ’ ਵਾਲੀਆਂ ਤਿੰਨ ਪ੍ਰਕਾਰ ਦੀਆਂ ਐਲੋਪੈਥਿਕ ਦਵਾਈਆਂ ਜ਼ਬਤ ਕੀਤੀਆਂ। ਇਨ੍ਹਾਂ ਵਿਚ 120 ਕੈਪਸੂਲ ਅਤੇ ਕਫ਼ ਸਿਰਪ ਦੀਆਂ 35 ਬੋਤਲਾਂ ਸ਼ਾਮਲ ਸਨ, ਜਿਨ੍ਹਾਂ ਦੀ ਅਨੁਮਾਨਿਤ ਕੀਮਤ ਲਗਭਗ 27,000 ਰੁਪਏ ਹੈ। ਇਨ੍ਹਾਂ ਦਵਾਈਆਂ ਦੇ ਦੁਰਉਪਯੋਗ ਦਾ ਖ਼ਦਸ਼ਾ ਰਹਿੰਦਾ ਹੈ। ਫ਼ਰਮ ਸਬੰਧਿਤ ਖ਼ਰੀਦ ਅਤੇ ਵਿਕਰੀ ਦੇ ਰਿਕਾਰਡ ਪ੍ਰਸਤੁਤ ਨਹੀਂ ਕਰ ਸਕੀ। ਇਸ ਤੋਂ ਬਾਅਦ ਨਿਰੀਖਣ ਟੀਮ ਨੇ ਐਂਟੀ-ਨਾਰਕੋਟਿਕਸ ਟਾਸਕ ਫੋਰਸ ਦੇ ਅਧਿਕਾਰੀਆਂ ਦੇ ਨਾਲ ਸੈਕਟਰ 23-ਸੀ ਚੰਡੀਗੜ੍ਹ ਦਾ ਨਿਰੀਖਣ ਕੀਤਾ। ਟੀਮ ਨੇ ‘ਪ੍ਰੇਗਾਬਾਲਿਨ’ ਅਤੇ ’ਕੋਡੀਨ ਫਾਸਫੇਟ’ ਵਾਲੀਆਂ ਪੰਜ ਪ੍ਰਕਾਰ ਦੀਆਂ ਐਲੋਪੈਥਿਕ ਦਵਾਈਆਂ ਜ਼ਬਤ ਕੀਤੀਆਂ। ਇਨ੍ਹਾਂ ਵਿਚ 800 ਕੈਪਸੂਲ ਅਤੇ ਕਫ਼ ਸਿਰਪ ਦੀਆਂ ਤਿੰਨ ਬੋਤਲਾਂ ਸ਼ਾਮਿਲ ਸਨ, ਜਿਨ੍ਹਾਂ ਦੀ ਅਨੁਮਾਨਿਤ ਕੀਮਤ ਲਗਭਗ 26,000 ਰੁਪਏ ਹੈ। ਫ਼ਰਮ ਜ਼ਬਤ ਦਵਾਈਆਂ ਦੀ ਖ਼ਰੀਦ ਤੇ ਵਿਕਰੀ ਨਾਲ ਸਬੰਧਿਤ ਰਿਕਾਰਡ ਪ੍ਰਸਤੁਤ ਨਹੀਂ ਕਰ ਸਕੀ। ਡਰੱਗਜ਼ ਕੰਟਰੋਲਰ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਵਲੋਂ ਸਬੰਧਿਤ ਫ਼ਰਮਾਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਭਵਿੱਖ ਵਿਚ ਵੀ ਅਜਿਹੀਆਂ ਲਾਗੂਕਰਨ ਮੁਹਿੰਮਾਂ ਜਾਰੀ ਰਹਿਣਗੀਆਂ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਟੀਮ ਨੇ ਬਿਹਾਰ ਦੀ 16 ਸਾਲਾ ਲੜਕੀ ਦੇ ਗੁੰਝਲਦਾਰ ਜਬਾੜੇ ਦਾ 3 ਡੀ ਡਿਜ਼ਾਈਨ ’ ਤੇ ਹੋਇਆ ਸਫਲ ਆਪ੍ਰ... ਅਗਲੀ ਖ਼ਬਰ ਏਥਰ ਐਨਰਜੀ ਲਿਮਟਿਡ ਨੇ ਆਪਣਾ ਨਵਾਂ ਈ - ਸਕੂਟਰ ਕੋਨਾਰਕ ਪੇਸ਼ ਕੀਤਾ , ਜੋ ਪੰਜਾਬ ਅਤੇ ਹਰਿਆਣਾ ਵਿੱਚ ਇਲੈਕਟ੍ਰਿਕ ਸਕੂਟਰ...
Ad Position 24