20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਪੰਜਾਬ ਯੂਨੀਵਰਸਿਟੀ ਦੀ ਟੀਮ ਨੇ ਬਿਹਾਰ ਦੀ 16 ਸਾਲਾ ਲੜਕੀ ਦੇ ਗੁੰਝਲਦਾਰ ਜਬਾੜੇ ਦਾ 3 ਡੀ ਡਿਜ਼ਾਈਨ ’ ਤੇ ਹੋਇਆ ਸਫਲ ਆਪ੍ਰੇਸ਼ਨ

ਚੰਡੀਗੜ੍ਹ, 19 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਿਜ਼ਾਈਨ ਇਨੋਵੇਸ਼ਨ ਸੈਂਟਰ ਨੇ ਇੰਡਸਟਰੀ 4. 0 ਇਨੋਵੇਸ਼ਨ ਸੈਂਟਰ ਅਤੇ ਉੱਤਰੀ ਪੂਰਬੀ ਖੇਤਰ ਲਈ ਪ੍ਰਧਾਨ ਮੰਤਰੀ ਵਿਕਾਸ ਪਹਿਲਕਦਮੀ ਯੋਜਨਾ ਅਧੀਨ 3ਡੀ ਪ੍ਰਿੰਟਿੰਗ ਸੈਂਟਰ ਗੁਹਾਟੀ ਦੇ ਸਹਿਯੋਗ ਨਾਲ ਬਿਹਾਰ ਵਿਚ ਗੁੰਝਲਦਾਰ ਮੈਕਸੀਲੋਫੇਸ਼ੀਅਲ ਆਪੇ੍ਰਸ਼ਨ ਲਈ 3ਡੀ ਪ੍ਰਿੰਟਿੰਗ ਤਕਨੀਕ ਦੀ ਸਫਲ ਵਰਤੋਂ ਕੀਤੀ ਗਈ।

Ad Position 21
No active advertisement
ਸਫਲ ਆਪ੍ਰੇਸ਼ਨ ਕਰਨ ਤੋਂ ਬਾਅਦ ਸਾਂਝੀ ਤਸਵੀਰ ਜਾਰੀ ਕਰਦੀ ਹੋਈ ਡਾਕਟਰੀ ਟੀਮ। ‘ ਖੇਡਾਂ ਵਤਨ ਪੰਜਾਬ ਦੀਆਂ ’ ਸਿਰਫ਼ ਫੋਟੋ - ਸ਼ੂਟ ਤੇ ਸਰਕਾਰੀ ਇਸ਼ਤਿਹਾਰਬਾਜ਼ੀ ਦਾ ਮੰਚ - ਬੇਦੀ ਪਿੰਡ ਸੈਦਪੁਰ ਦੇ ਨਵੇਂ ਬਣੇ ਖੇਡ ਸਟੇਡੀਅਮ ਦੀ ਹਾਲਤ ਦੇਖ ਕੇ ਸਾਬਕਾ ਡਿਪਟੀ ਮੇਅਰ ਨੇ ਸਰਕਾਰ ਨੂੰ ਘੇਰਿਆ 20-09-2026
ਚੰਡੀਗੜ੍ਹ, 19 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਿਜ਼ਾਈਨ ਇਨੋਵੇਸ਼ਨ ਸੈਂਟਰ ਨੇ ਇੰਡਸਟਰੀ 4.0 ਇਨੋਵੇਸ਼ਨ ਸੈਂਟਰ ਅਤੇ ਉੱਤਰੀ ਪੂਰਬੀ ਖੇਤਰ ਲਈ ਪ੍ਰਧਾਨ ਮੰਤਰੀ ਵਿਕਾਸ ਪਹਿਲਕਦਮੀ ਯੋਜਨਾ ਅਧੀਨ 3ਡੀ ਪ੍ਰਿੰਟਿੰਗ ਸੈਂਟਰ ਗੁਹਾਟੀ ਦੇ ਸਹਿਯੋਗ ਨਾਲ ਬਿਹਾਰ ਵਿਚ ਗੁੰਝਲਦਾਰ ਮੈਕਸੀਲੋਫੇਸ਼ੀਅਲ ਆਪੇ੍ਰਸ਼ਨ ਲਈ 3ਡੀ ਪ੍ਰਿੰਟਿੰਗ ਤਕਨੀਕ ਦੀ ਸਫਲ ਵਰਤੋਂ ਕੀਤੀ ਗਈ। ਇੰਦਰਾ ਗਾਂਧੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਪਟਨਾ ਵਿਖੇ ਬੇਗੂਸਰਾਏ ਦੀ 16 ਸਾਲਾ ਲੜਕੀ ਦੇ ਕੰਨਾ ਦੇ ਬਿਲਕੁਲ ਕੋਲ, ਜਬਾੜੇ ਦੇ ਦੋਵਾਂ ਪਾਸਿਆਂ ਦੇ ਜੋੜ ਨੂੰ ਟੈਂਪੋਰੋਮੈਂਡੀਬੂਲਰ ਜੋੜ (ਟੀ.ਐਮ.ਜੇ) ਕਿਹਾ ਜਾਂਦਾ ਹੈ, ਦਾ ਸੰਪੂਰਨ ਪੁਨਰ-ਨਿਰਮਾਣ ਕੀਤਾ ਗਿਆ। ਮਰੀਜ਼ ਦੀ ਹਾਲਤ ਬਹੁਤ ਗੰਭੀਰ ਸੀ। ਜੋ ਕਰੀਬ ਅੱਠ ਸਾਲਾਂ ਤੋਂ ਆਪਣਾ ਮੂੰਹ ਖੋਲ੍ਹਣ ਵਿਚ ਅਸਮਰੱਥ ਰਹੀ। ਸਰਜਰੀ ਤੋਂ ਪਹਿਲਾਂ ਉਸ ਦਾ ਮੂੰਹ ਅੱਧੀ ਉਂਗਲੀ ਤੋਂ ਵੀ ਘੱਟ ਖੁੱਲ੍ਹਦਾ ਸੀ। ਆਈ.ਜੀ.ਆਈ.ਐਮ.ਐਸ ਦੇ ਮੈਕਸੀਲੋਫੇਸ਼ੀਅਲ ਯੂਨਿਟ ਦੇ ਮੁਖੀ ਡਾ. ਪ੍ਰਿਅੰਕਰ ਸਿੰਘ ਅਨੁਸਾਰ ਸਰਜਰੀ ਲਗਭਗ ਤਿੰਨ ਘੰਟੇ ਚੱਲੀ ਅਤੇ ਇਸ ਤੋਂ ਬਾਅਦ ਮਰੀਜ਼ ਆਪਣਾ ਮੂੰਹ ਖੋਲ੍ਹਣ ਦੇ ਯੋਗ ਹੋ ਗਈ। ਪ੍ਰੋ. ਪ੍ਰਸ਼ਾਂਤ ਜਿੰਦਲ ਪੀ.ਐਮ ਡੀਵਾਇਨ 3ਡੀ ਪ੍ਰਿੰਟਿੰਗ ਸੈਂਟਰ ਦੀ ਮੈਡੀਕਲ ਹੈੱਡ ਡਾ. ਕੁਮਾਰੀ ਕਵਿਤਾ ਅਤੇ ਆਈ.ਡੀ.ਆਈ.ਸੀ ਗੁਹਾਟੀ ਦੀਆਂ ਟੀਮਾਂ ਨੇ ਇਸ ਉਪਰਾਲੇ ਵਿਚ ਅਹਿਮ ਭੂਮਿਕਾ ਨਿਭਾਈ। ਡਾ. ਕੁਮਾਰੀ ਕਵਿਤਾ ਨੇ ਇਸ ਨੂੰ ਬਿਹਾਰ ਵਿਚ ਡਿਜੀਟਲ ਤੌਰ ’ਤੇ ਡਿਜ਼ਾਈਨ ਕੀਤੇ ਅਤੇ 3ਡੀ-ਪ੍ਰਿੰਟ ਕੀਤੇ ਮਰੀਜ਼-ਵਿਸ਼ੇਸ਼ ਇਮਪਲਾਂਟ ਨਾਲ ਕੀਤੇ ਗਏ ਕੁੱਲ ਟੀ.ਐਮ.ਜੀ ਪੁਨਰ-ਨਿਰਮਾਣ ਦੀ ਆਪਣੀ ਕਿਸਮ ਦੀ ਪਹਿਲੀ ਪ੍ਰਕਿਰਿਆ ਦੱਸਿਆ। ਆਈ.ਜੀ.ਆਈ.ਐਮ.ਐਸ ਪ੍ਰਬੰਧਨ ਨੇ ਕਿਹਾ ਕਿ ਇੰਡਸਟਰੀ 4.0 ਤਕਨੀਕਾਂ ਗੁੰਝਲਦਾਰ ਸਰਜਰੀਆਂ ਵਿਚ ਡਾਕਟਰਾਂ ਦੀ ਸਹਾਇਤਾ ਕਰਨ ਦੇ ਨਾਲ-ਨਾਲ ਆਧੁਨਿਕ ਸਿਹਤ ਸਹੂਲਤਾਂ ਨੂੰ ਵੱਡੇ ਸ਼ਹਿਰਾਂ ਤੋਂ ਬਾਹਰ ਤੱਕ ਪਹੁੰਚਾਉਣ ਵਿਚ ਸਹਾਇਕ ਹੋ ਸਕਦੀਆਂ ਹਨ। ਇਸ ਸਬੰਧੀ ਰਾਜ-ਪੱਧਰੀ ਵਰਕਸ਼ਾਪ ਕਰਵਾਉਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਕੁੜੀਆਂ ਸੈਕਟਰ 11 ਐੱਨ . ਸੀ . ਸੀ ਦੀਆਂ ਵਿਦਿਆਰਥਣਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ ਤੇ ਸਨਮਾਨ ਹ... ਅਗਲੀ ਖ਼ਬਰ ਡਰੱਗਜ਼ ਕੰਟਰੋਲ ਵਿੰਗ ਨੇ ਚੰਡੀਗੜ੍ਹ ਦੀਆਂ ਕੈਮਿਸਟ ਦੁਕਾਨਾਂ ਤੋਂ ਨਸ਼ੀਲੇ ਪ੍ਰਭਾਵ ਵਾਲੀਆਂ ਦਵਾਈਆਂ ਕੀਤੀਆਂ ਜ਼ਬਤ
Ad Position 24