20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਘਣੀਏ ਕੇ ਬਾਂਗੜ ਥਾਣੇ ’ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ’ਚ ਗੋਪੀ ਨਵਾਂਸ਼ਹਿਰੀਆ ਖ਼ਿਲਾਫ਼ ਜਾਂਚ ਲਈ 90 ਦਿਨ ਹੋਰ ਮਿਲੇ

ਐੱਸ. ਏ.

Ad Position 21
No active advertisement
ਅਜੀਤ ਡੈਸਕ 20-09-2026
ਐੱਸ. ਏ. ਐੱਸ. ਨਗਰ, 19 ਸਤੰਬਰ (ਕਪਿਲ ਵਧਵਾ)-ਘਣੀਏ ਕੇ ਬਾਂਗੜ ਥਾਣਾ ’ਤੇ ਸਾਲ 2024 ’ਚ ਹੋਏ ਗ੍ਰਨੇਡ ਹਮਲੇ ਦੇ ਮਾਮਲੇ ’ਚ ਐੱਨ. ਆਈ. ਏ. ਨੂੰ ਭਗੌੜੇ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਵਾਂਸ਼ਹਿਰੀਆ ਸਮੇਤ ਕਈ ਹੋਰਨਾਂ ਮੁਲਜ਼ਮਾਂ ਖ਼ਿਲਾਫ਼ ਜਾਂਚ ਲਈ ਅਦਾਲਤ ਨੇ 90 ਹੋਰ ਦਿਨ ਦਿੱਤੇ ਹਨ। ਐੱਨ. ਆਈ. ਏ. ਵਲੋਂ ਧਾਰਾ 193 (9) ਬੀ. ਐੱਨ. ਐੱਸ. ਤਹਿਤ ਇਹ ਅਰਜ਼ੀ ਦਾਇਰ ਕੀਤੀ ਗਈ ਸੀ। ਐੱਨ. ਆਈ. ਏ. ਨੇ ਗ੍ਰਨੇਡ ਹਮਲੇ ਸੰਬੰਧੀ ਘਣੀਏ ਕੇ ਬਾਂਗੜ ਥਾਣੇ ’ਚ ਦਰਜ ਐੱਫ. ਆਈ. ਆਰ. ਨੂੰ ਮੁੜ ਦਰਜ ਕਰਕੇ ਮਾਮਲੇ ਦੀ ਜਾਂਚ ਆਪਣੇ ਹੱਥਾਂ ’ਚ ਲਈ ਸੀ। ਇਸ ਮਾਮਲੇ ’ਚ 26 ਜੂਨ 2025 ਨੂੰ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ, ਜਦਕਿ ਗੋਪੀ ਨਵਾਂਸ਼ਹਿਰੀਆ ਸਮੇਤ ਕੁਝ ਮੁਲਜ਼ਮਾਂ ਖ਼ਿਲਾਫ਼ ਜਾਂਚ ਜਾਰੀ ਰੱਖੀ ਗਈ ਸੀ। ਐੱਨ. ਆਈ. ਏ. ਨੇ ਅਦਾਲਤ ਨੂੰ ਦੱਸਿਆ ਕਿ ਤਕਨੀਕੀ ਜਾਂਚ ਰਾਹੀਂ ਹਮਲੇ ’ਚ ਸ਼ਾਮਿਲ ਵਿਅਕਤੀਆਂ ਅਤੇ ਉਨ੍ਹਾਂ ਵਲੋਂ ਫ਼ੰਡ ਤੇ ਲਾਜਿਸਟਿਕ ਸਹਾਇਤਾ ਮੁਹੱਈਆ ਕਰਵਾਉਣ ਸੰਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਮੁਲਜ਼ਮਾਂ ਕੋਲੋਂ ਜ਼ਬਤ ਕੀਤੇ ਗਏ 5 ਮੋਬਾਈਲ ਫ਼ੋਨ ਮੁੜ ਜਾਂਚ ਲਈ ਸੀ. ਐੱਫ. ਐੱਸ. ਐੱਲ. ਨੂੰ ਭੇਜੇ ਗਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਇਸ ਤੋਂ ਇਲਾਵਾ ਭਗੌੜੇ ਮੁਲਜ਼ਮਾਂ ਦੀ ਜਾਇਦਾਦ ਸੰਬੰਧੀ ਜਾਣਕਾਰੀ ਵੀ ਹਾਸਿਲ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਵਾਂਸ਼ਹਿਰੀਆ ਦਾ ਨਾਂਅ ਸੋਸ਼ਲ ਮੀਡੀਆ ’ਤੇ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲਿਆਂ ’ਚ ਸ਼ਾਮਿਲ ਸੀ, ਲਿਹਾਜ਼ਾ ਅਦਾਲਤ ਨੇ ਪਿਛਲੇ ਹੁਕਮ ਦੀ ਨਿਰੰਤਰਤਾ ’ਚ ਐੱਨ. ਆਈ. ਏ. ਨੂੰ ਹੋਰ 90 ਦਿਨ ਜਾਂਚ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਕੁਰਾਲੀ ਦੇ ਵਾਰਡ ਨੰ . 1 ਵਿਖੇ ‘ ਆਪ ’ ਦੇ ਹਲਕਾ ਇੰਚਾਰਜ ਗੋਲਡੀ ਅਤੇ ਕੌਂਸਲ ਪ੍ਰਧਾਨ ਓ . ਕੇ . ਵਲੋਂ ਨਵੇਂ ਟਿਊਬਵੈੱਲ... ਅਗਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ ’ ਤੇ 26.68 ਲੱਖ ਦੀ ਠੱਗੀ ਸੈਕਟਰ-17 ਦੇ ਸਕਾਈ ਹਾਈ ਅਬਰੌਡ ਕੰਸਲਟੈਂਟ ਦੇ ਸੰਚਾਲਕਾਂ ਖ਼ਿਲਾਫ਼ ਦ...
Ad Position 24