20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਕੁਰਾਲੀ ਦੇ ਵਾਰਡ ਨੰ . 1 ਵਿਖੇ ‘ ਆਪ ’ ਦੇ ਹਲਕਾ ਇੰਚਾਰਜ ਗੋਲਡੀ ਅਤੇ ਕੌਂਸਲ ਪ੍ਰਧਾਨ ਓ . ਕੇ . ਵਲੋਂ ਨਵੇਂ ਟਿਊਬਵੈੱਲ ਦੇ ਕੰਮ ਦਾ ਉਦਘਾਟਨ

ਕੁਰਾਲੀ, 19 ਸਤੰਬਰ (ਹਰਪ੍ਰੀਤ ਸਿੰਘ)-ਸ਼ਹਿਰ ਵਾਸੀਆਂ ਨੂੰ ਸਾਫ਼-ਸੁਥਰਾ ਅਤੇ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ ਨਗਰ ਕੌਂਸਲ ਵਲੋਂ ਸ਼ਹਿਰ ਦੇ ਵਾਰਡ ਨੰ. 1 ਵਿਖੇ ਨਿਹੋਲਕਾ ਰੋਡ ’ਤੇ ਨਵੇਂ ਟਿਊਬਵੈੱਲ ਨੂੰ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ।

Ad Position 21
No active advertisement
ਅਜੀਤ ਡੈਸਕ 20-09-2026
ਕੁਰਾਲੀ, 19 ਸਤੰਬਰ (ਹਰਪ੍ਰੀਤ ਸਿੰਘ)-ਸ਼ਹਿਰ ਵਾਸੀਆਂ ਨੂੰ ਸਾਫ਼-ਸੁਥਰਾ ਅਤੇ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ ਨਗਰ ਕੌਂਸਲ ਵਲੋਂ ਸ਼ਹਿਰ ਦੇ ਵਾਰਡ ਨੰ. 1 ਵਿਖੇ ਨਿਹੋਲਕਾ ਰੋਡ ’ਤੇ ਨਵੇਂ ਟਿਊਬਵੈੱਲ ਨੂੰ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਵਾਰਡ ਦੀ ਕੌਂਸਲਰ ਸ਼ਾਲੂ ਧੀਮਾਨ ਦੀ ਦੇਖਰੇਖ ਹੇਠ ਸ਼ੁਰੂ ਹੋਏ ਨਵੇਂ ਟਿਊਬਵੈੱਲ ਦੇ ਕੰਮ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਗੋਲਡੀ ਅਤੇ ਨਗਰ ਕੌਂਸਲ ਪ੍ਰਧਾਨ ਬਹਾਦਰ ਸਿੰਘ ਓ. ਕੇ. ਨੇ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਪਰਵਿੰਦਰ ਸਿੰਘ ਗੋਲਡੀ ਅਤੇ ਕੌਂਸਲ ਪ੍ਰਧਾਨ ਬਹਾਦਰ ਸਿੰਘ ਓਕੇ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੌਂਸਲ ਵਲੋਂ ਕੁੱਲ ਚਾਰ ਨਵੇਂ ਟਿਊਬਵੈੱਲ ਪਾਸ ਕੀਤੇ ਗਏ ਸਨ। ਇਸੇ ਯੋਜਨਾ ਤਹਿਤ ਅੱਜ ਵਾਰਡ ਨੰ. 1 ਵਿਖੇ ਕਰੀਬ 45 ਲੱਖ ਰੁ. ਦੀ ਲਾਗਤ ਨਾਲ ਲੱਗਣ ਵਾਲੇ ਪਹਿਲੇ ਟਿਊਬਵੈੱਲ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਉਨਾਂ ਕਿਹਾ ਕਿ ਇਸ ਟਿਊਬਵੈੱਲ ਦੇ ਲੱਗਣ ਨਾਲ ਨੇੜਲੇ ਹੋਰਨਾਂ ਵਾਰਡਾਂ ਦੇ ਲੋਕਾਂ ਨੂੰ ਵੀ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ। ਇਸੇ ਦੌਰਾਨ ਪਰਮਿੰਦਰ ਗੋਲਡੀ ਨੇ ਕਿਹਾ ਕਿ ਸੂਬੇ ਦੀ ਆਪ ਸਰਕਾਰ ਦਾ ਮੁੱਖ ਮਨੋਰਥ ਹਰ ਨਾਗਰਿਕ ਤੱਕ ਬੁਨਿਆਦੀ ਸਹੂਲਤਾਂ ਪਹੁੰਚਾਉਣਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਕਾਰਜ ਸਾਧਕ ਅਫ਼ਸਰ ਰਜਨੀਸ਼ ਸੂਦ, ਐਸ. ਡੀ. ਓ. ਤਰੁਨ ਗੁਪਤਾ, ਪ੍ਰਦੀਪ ਕੁਮਾਰ ਰੂੜਾ, ਡਾ. ਅਸ਼ਵਨੀ ਕੁਮਾਰ ਸ਼ਰਮਾ, ਰਾਜੇਸ਼ ਰਾਣਾ (ਸਾਰੇ ਕੌਂਸਲਰ), ਹੈਪੀ ਧੀਮਾਨ, ਗੁਰਸ਼ਰਨ ਸਿੰਘ ਬਿੰਦਰਖੀਆ, ਰਮਾਕਾਂਤ ਕਾਲੀਆ, ਬਿਕਰਮ ਸਿੰਘ ਬਿੱਕਾ ਪਡਿਆਲਾ, ਗੁਰਪਾਲ ਸਿੰਘ, ਕੌਂਸਲਰ ਰਜੇਸ਼ ਕੁਮਾਰ ਰਾਠੌਰ, ਰਾਣਾ ਸੁਖਬੀਰ ਸਿੰਘ, ਪਰਮਜੀਤ ਸਿੰਘ ਪੰਮੀ, ਕ੍ਰਿਸ਼ਨ ਕੁਮਾਰ, ਅਨਿਲ ਕੁਮਾਰ ਏ. ਐਮ. ਈ. ਆਦਿ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟੀਸੀਆਈ ਨੇ ਸਿਹਤ , ਨਜ਼ਰ ਜਾਂਚ ਅਤੇ ਸੜਕ ਸੁਰੱਖਿਆ ਪਹਿਲਕਦਮੀਆਂ ਨਾਲ ਮਨਾਇਆ ਡਰਾਈਵਰ ਡਿਗਨਿਟੀ ਡੇ 2026 ਸੱਤ ਸੂਬਿਆਂ ਵਿ... ਅਗਲੀ ਖ਼ਬਰ ਘਣੀਏ ਕੇ ਬਾਂਗੜ ਥਾਣੇ ’ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ’ਚ ਗੋਪੀ ਨਵਾਂਸ਼ਹਿਰੀਆ ਖ਼ਿਲਾਫ਼ ਜਾਂਚ ਲਈ 90 ਦਿਨ ਹੋਰ ਮਿਲੇ
Ad Position 24