ਟੀਸੀਆਈ ਨੇ ਸਿਹਤ , ਨਜ਼ਰ ਜਾਂਚ ਅਤੇ ਸੜਕ ਸੁਰੱਖਿਆ ਪਹਿਲਕਦਮੀਆਂ ਨਾਲ ਮਨਾਇਆ ਡਰਾਈਵਰ ਡਿਗਨਿਟੀ ਡੇ 2026 ਸੱਤ ਸੂਬਿਆਂ ਵਿੱਚ ਹੋਏ ਪ੍ਰੋਗਰਾਮਾਂ ਨਾਲ 1280 ਡਰਾਈਵਰ ਜੁੜੇ
ਚੰਡੀਗੜ੍ਹ, 19 ਸਤੰਬਰ (ਅ. ਬ.)
ਚੰਡੀਗੜ੍ਹ, 19 ਸਤੰਬਰ (ਅ.ਬ.)-ਟਰਾਂਸਪੋਰਟ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (ਟੀਸੀਆਈ) ਨੇ ਡਰਾਈਵਰਾਂ ਦੇ ਯੋਗਦਾਨ ਨੂੰ ਮਾਨਤਾ ਦਿੰਦਿਆਂ ਅਤੇ ਉਨ੍ਹਾਂ ਦੀ ਸਿਹਤ, ਸੁਰੱਖਿਆ ਤੇ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਡਰਾਈਵਰ ਡਿਗਨਿਟੀ ਡੇ 2026 ਮਨਾਇਆ। ਇਸ ਮੌਕੇ ਬੋਲਦਿਆਂ ਟੀਸੀਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਨੋਜ ਤ੍ਰਿਪਾਠੀ ਨੇ ਕਿਹਾ, “ਭਾਰਤ ਦੀਆਂ ਸਪਲਾਈ ਚੇਨਾਂ ਨੂੰ ਚੱਲਦਾ ਰੱਖਣ ਵਿੱਚ ਡਰਾਈਵਰਾਂ ਦੀ ਭੂਮਿਕਾ ਬੇਹੱਦ ਅਹਿਮ ਹੈ। ਡਰਾਈਵਰ ਡਿਗਨਿਟੀ ਡੇ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਦੀ ਸਿਹਤ, ਸੁਰੱਖਿਆ ਤੇ ਭਲਾਈ ਪ੍ਰਤੀ ਸਾਡੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਹੈ। ਸਿਹਤ ਤੇ ਨਜ਼ਰ ਸਬੰਧੀ ਪਹਿਲਕਦਮੀਆਂ, ਡਰਾਈਵਰ ਸਨਮਾਨ ਅਤੇ ਟੀਸੀਆਈ ਸੇਫ਼ ਸਫ਼ਰ ਰਾਹੀਂ ਸਾਡਾ ਮਕਸਦ ਆਪਣੇ ਡਰਾਈਵਰਾਂ ਦਾ ਸਾਥ ਦੇਣਾ ਅਤੇ ਵਧੇਰੇ ਸੁਰੱਖਿਅਤ ਲੌਜਿਸਟਿਕਸ ਈਕੋਸਿਸਟਮ ਨੂੰ ਹੁਲਾਰਾ ਦੇਣਾ ਹੈ।” ਇਸ ਮੌਕੇ ਟੀਸੀਆਈ ਨੇ ਸੱਤ ਸੂਬਿਆਂ ਦੇ ਵੱਖ-ਵੱਖ ਟਿਕਾਣਿਆਂ ’ਤੇ 1280 ਡਰਾਈਵਰਾਂ ਲਈ ਨਿਯਮਤ ਸਿਹਤ ਜਾਂਚ, ਨਜ਼ਰ ਟੈਸਟ, ਡਾਕਟਰੀ ਸਲਾਹ ਅਤੇ ਸਿਹਤ ਕਾਊਂਸਲਿੰਗ ਦਾ ਪ੍ਰਬੰਧ ਕੀਤਾ। ਇਨ੍ਹਾਂ ਪਹਿਲਕਦਮੀਆਂ ਦਾ ਮਕਸਦ ਰੋਕਥਾਮ ਵਾਲੀ ਸਿਹਤ ਸੰਭਾਲ ਨੂੰ ਹੁਲਾਰਾ ਦੇਣਾ ਅਤੇ ਸੁਰੱਖਿਅਤ ਡਰਾਈਵਿੰਗ ਲਈ ਚੰਗੀ ਸਿਹਤ ਤੇ ਸਾਫ਼ ਨਜ਼ਰ ਦੀ ਅਹਿਮੀਅਤ ਉਜਾਗਰ ਕਰਨਾ ਸੀ।