ਕੌਂਸਲ ਦਫ਼ਤਰ ਵਿਖੇ ਲਗਾਇਆ 100 ਫ਼ੁੱਟ ਉੱਚਾ ਰਾਸ਼ਟਰੀ ਤਿਰੰਗਾ ਲੋਕ ਅਰਪਣ ਇਕ ਕਿੱਲੋਮੀਟਰ ਤੋਂ ਦਿਖਾਈ ਦਿੰਦੇ ਤਿਰੰਗੇ ਨਾਲ ਸ਼ਹਿਰ ਦਾ ਮਾਨ ਵਧਿਆ - ਓ.ਕੇ.
ਕੁਰਾਲੀ, 22 ਸਤੰਬਰ (ਹਰਪ੍ਰੀਤ ਸਿੰਘ)-ਸਥਾਨਕ ਨਗਰ ਕੌਂਸਲ ਵਿਖੇ ਲਗਾਏ ਰਾਸ਼ਟਰੀ ਤਿਰੰਗੇ ਨੂੰ ਅੱਜ ਲੋਕ ਅਰਪਿਤ ਕਰਨ ਸੰਬੰਧੀ ਇਕ ਸਮਾਗਮ ਕੌਂਸਲ ਦਫ਼ਤਰ ਵਿਖੇ ਕਰਵਾਇਆ ਗਿਆ। ਕੌਂਸਲ ਦੀ ਮੀਤ ਪ੍ਰਧਾਨ ਸ਼ਮਾਂ ਕਾਲੀਆ ਅਤੇ ਕਾਰਜ ਸਾਧਕ ਅਫ਼ਸਰ ਰਜਨੀਸ਼ ਸੂਦ ਦੀ ਦੇਖਰੇਖ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਅਤੇ ‘ਆਪ’ ਦੇ ਹਲਕਾ ਇੰਚਾਰਜ ਖਰੜ ਪਰਮਿੰਦਰ ਸਿੰਘ ਗੋਲਡੀ ਅਤੇ ਨਗਰ ਕੌਂਸਲ ਦੇ ਪ੍ਰਧਾਨ ਬਹਾਦਰ ਸਿੰਘ ਓ.
ਕੁਰਾਲੀ, 22 ਸਤੰਬਰ (ਹਰਪ੍ਰੀਤ ਸਿੰਘ)-ਸਥਾਨਕ ਨਗਰ ਕੌਂਸਲ ਵਿਖੇ ਲਗਾਏ ਰਾਸ਼ਟਰੀ ਤਿਰੰਗੇ ਨੂੰ ਅੱਜ ਲੋਕ ਅਰਪਿਤ ਕਰਨ ਸੰਬੰਧੀ ਇਕ ਸਮਾਗਮ ਕੌਂਸਲ ਦਫ਼ਤਰ ਵਿਖੇ ਕਰਵਾਇਆ ਗਿਆ। ਕੌਂਸਲ ਦੀ ਮੀਤ ਪ੍ਰਧਾਨ ਸ਼ਮਾਂ ਕਾਲੀਆ ਅਤੇ ਕਾਰਜ ਸਾਧਕ ਅਫ਼ਸਰ ਰਜਨੀਸ਼ ਸੂਦ ਦੀ ਦੇਖਰੇਖ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਅਤੇ ‘ਆਪ’ ਦੇ ਹਲਕਾ ਇੰਚਾਰਜ ਖਰੜ ਪਰਮਿੰਦਰ ਸਿੰਘ ਗੋਲਡੀ ਅਤੇ ਨਗਰ ਕੌਂਸਲ ਦੇ ਪ੍ਰਧਾਨ ਬਹਾਦਰ ਸਿੰਘ ਓ. ਕੇ. ਵਲੋਂ ਸਾਂਝੇ ਰੂਪ ਇਸ 100 ਫ਼ੁੱਟ ਉੱਚੇ ਰਾਸ਼ਟਰੀ ਤਿਰੰਗੇ ਝੰਡੇ ਨੂੰ ਲੋਕ ਅਰਪਿਤ ਕੀਤਾ। ਇਸ ਮੌਕੇ ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਪਾਰਟੀ ਦੀ ਸਰਕਾਰ ਸ਼ਹਿਰਾਂ ਅਤੇ ਪਿੰਡਾਂ ਦਾ ਵਿਕਾਸ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੌਂਸਲ ਪ੍ਰਧਾਨ ਬਹਾਦਰ ਸਿੰਘ ਓ. ਕੇ. ਦੀ ਅਗਵਾਈ ਹੇਠ ਕੌਂਸਲ ਵਲੋਂ ਸ਼ਹਿਰ ਦਾ ਰਿਕਾਰਡ ਤੋੜ ਵਿਕਾਸ ਕਰਵਾਇਆ ਜਾ ਰਿਹਾ ਹੈ। ਇਸੇ ਦੌਰਾਨ ਕੌਂਸਲ ਪ੍ਰਧਾਨ ਓ. ਕੇ. ਨੇ ਕਿਹਾ ਕਿ ਇਹ 100 ਫ਼ੁੱਟ ਉੱਚਾ ਤਿਰੰਗਾ ਝੰਡਾ ਨਾ ਕੇਵਲ ਨਗਰ ਕੌਂਸਲ ਦੀ ਇਮਾਰਤ ਦੀ ਸ਼ਾਨ ਵਧਾਏਗਾ। ਬਲਕਿ ਸ਼ਹਿਰ ਵਿਚੋਂ ਲੰਘਣ ਵਾਲੇ ਹਰ ਨਾਗਰਿਕ ’ਚ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਖਰੜ ਹਲਕੇ ਦੇ ਨਾਲ-ਨਾਲ ਕੁਰਾਲੀ ਸ਼ਹਿਰ ਦੇ ਵਿਕਾਸ ਅਤੇ ਇਸ ਦੀ ਸੁੰਦਰਤਾ ਲਈ ਵਚਨਬੱਧ ਹੈ। ਸਮਾਗਮ ਦੇ ਅੰਤ ਵਿਚ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਰਾਸ਼ਟਰੀ ਗਾਨ ਗਾਇਆ ਗਿਆ ਅਤੇ ਸਾਰਿਆਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਡਾ. ਨੀਤੀ ਕਾਲੀਆ, ਪ੍ਰਦੀਪ ਰੂੜਾ, ਡਾ. ਅਸ਼ਵਨੀ ਸ਼ਰਮਾ, ਸ਼ਾਲੂ ਧੀਮਾਨ, ਹਰਪ੍ਰੀਤ ਕੌਰ ਬਿੰਦਰਖੀਆ (ਸਾਰੇ ਕੌਂਸਲਰ), ਐਸ. ਐਚ. ਓ. ਇੰਸਪੈਕਟਰ ਹਰਸ਼ ਮੋਹਨ ਗੋਤਮ, ਰਮਾਕਾਂਤ ਕਾਲੀਆ, ਹੈਪੀ ਧੀਮਾਨ, ਨੰਦੀਪਾਲ ਬਾਂਸਲ , ਗੁਰਸ਼ਰਨ ਸਿੰਘ ਬਿੰਦਰਖੀਆ, ਵਨੀਤ ਕਾਲੀਆ, ਰਜਨੀਸ਼ ਸ਼ੁਕਲਾ, ਰਿੰਕੂ ਟੰਡਨ, ਅਮਨਦੀਪ ਸਿੰਘ ਰੌਕੀ, ਬਿਕਰਮ ਸਿੰਘ ਬਿੱਕਾ, ਗੁਰਪਾਲ ਸਿੰਘ, ਏ.ਐੱਮ.ਈ. ਇੰਦਰਮੋਹਨ ਸਿੰਘ ਭੱਟੀ, ਅਨਿਲ ਕੁਮਾਰ ਏ.ਐੱਮ.ਈ. , ਜੇ.ਈ. ਅਮਨਦੀਪ ਸ਼ਰਮਾ, ਐੱਸ.ਆਈ. ਮੁਕੇਸ਼ ਕੁਮਾਰ, ਅਸ਼ੋਕ ਕੁਮਾਰ ਵਰਕ ਸੁਪਰਵਾਈਜ਼ਰ, ਤੋਂ ਇਲਾਵਾ ਸਮੂਹ ਮਿਊਂਸਪਲ ਕੌਂਸਲਰ,ਅਧਿਕਾਰੀ ਤੇ ਸਟਾਫ਼ ਅਤੇ ਸ਼ਹਿਰ ਦੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।