22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਡੇਰਾਬੱਸੀ ’ ਚ ਤਿਉਹਾਰਾਂ ਤੋਂ ਪਹਿਲਾਂ ਫੂਡ ਸ਼ੇਫਟੀ ਦਾ ਵੱਡਾ ਐਕਸ਼ਨ ਸੁੰਡਰਾਂ ਦੀ ਫੈਕਟਰੀ ’ਚ 1200 ਕਿੱਲੋ ਪਨੀਰ ਜਬਤ ਮਸ਼ੀਨਰੀ ਕੀਤੀ ਸੀਲ

ਡੇਰਾਬੱਸੀ, 22 ਸਤੰਬਰ (ਰਣਬੀਰ ਸਿੰਘ ਪੜ੍ਹੀ)-ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਖੁਰਾਕੀ ਵਸਤਾਂ ਦੀ ਗੁਣਵੱਤਾ ਨੂੰ ਲੈ ਕੇ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਤਹਿਤ ਫੂਡ ਸ਼ੇਫਟੀ ਵਿਭਾਗ ਦੀ ਟੀਮ ਨੇ ਡੇਰਾਬੱਸੀ ਦੇ ਪਿੰਡ ਸੁੰਡਰਾਂ ਵਿਖੇ ਚੱਲ ਰਹੀ ਇਕ ਪਨੀਰ ਫੈਕਟਰੀ ’ਤੇ ਛਾਪੇਮਾਰੀ ਕਰਕੇ ਵੱਡੀ ਕਾਰਵਾਈ ਕੀਤੀ। ਜਾਂਚ ਦੌਰਾਨ ਫੈਕਟਰੀ ਅੰਦਰ ਸਫ਼ਾਈ ਦੇ ਹਾਲਾਤ ਤਸੱਲੀਬਖ਼ਸ਼ ਨਾ ਮਿਲਣ ਅਤੇ ਮੱਖੀਆਂ ਦੀ ਭਰਮਾਰ ਸਮੇਤ ਹੋਰ ਖਾਮੀਆਂ ਸਾਹਮਣੇ ਆਉਣ ’ਤੇ ਵਿਭਾਗ ਨੇ ਕਰੀਬ 1200 ਕਿੱਲੋ ਪਨੀਰ ਸੀਲ ਕਰਨ ਦੇ ਨਾਲ ਮਸ਼ੀਨਰੀ ਵੀ ਸੀਲ ਕਰਕੇ ਫਿਲਹਾਲ ਉਤਪਾਦਨ ਬੰਦ ਕਰਵਾ ਦਿੱਤਾ ਹੈ।

Ad Position 21
No active advertisement
ਡੇਰਾਬੱਸੀ ਦੇ ਪਿੰਡ ਸੁੰਡਰਾਂ ਵਿਖੇ ਫੂਡ ਸ਼ੇਫਟੀ ਵਿਭਾਗ ਵਲੋਂ ਕੀਤੀ ਗਈ ਛਾਪੇਮਾਰੀ ਮਗਰੋਂ ਜਾਣਕਾਰੀ ਦਿੰਦੇ ਹੋਏ ਅਧਿਕਾਰੀ। ਤਸਵੀਰ : ਰਣਬੀਰ ਸਿੰਘ ਪੜ੍ਹੀ 23-09-2026
ਡੇਰਾਬੱਸੀ, 22 ਸਤੰਬਰ (ਰਣਬੀਰ ਸਿੰਘ ਪੜ੍ਹੀ)-ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਖੁਰਾਕੀ ਵਸਤਾਂ ਦੀ ਗੁਣਵੱਤਾ ਨੂੰ ਲੈ ਕੇ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਤਹਿਤ ਫੂਡ ਸ਼ੇਫਟੀ ਵਿਭਾਗ ਦੀ ਟੀਮ ਨੇ ਡੇਰਾਬੱਸੀ ਦੇ ਪਿੰਡ ਸੁੰਡਰਾਂ ਵਿਖੇ ਚੱਲ ਰਹੀ ਇਕ ਪਨੀਰ ਫੈਕਟਰੀ ’ਤੇ ਛਾਪੇਮਾਰੀ ਕਰਕੇ ਵੱਡੀ ਕਾਰਵਾਈ ਕੀਤੀ। ਜਾਂਚ ਦੌਰਾਨ ਫੈਕਟਰੀ ਅੰਦਰ ਸਫ਼ਾਈ ਦੇ ਹਾਲਾਤ ਤਸੱਲੀਬਖ਼ਸ਼ ਨਾ ਮਿਲਣ ਅਤੇ ਮੱਖੀਆਂ ਦੀ ਭਰਮਾਰ ਸਮੇਤ ਹੋਰ ਖਾਮੀਆਂ ਸਾਹਮਣੇ ਆਉਣ ’ਤੇ ਵਿਭਾਗ ਨੇ ਕਰੀਬ 1200 ਕਿੱਲੋ ਪਨੀਰ ਸੀਲ ਕਰਨ ਦੇ ਨਾਲ ਮਸ਼ੀਨਰੀ ਵੀ ਸੀਲ ਕਰਕੇ ਫਿਲਹਾਲ ਉਤਪਾਦਨ ਬੰਦ ਕਰਵਾ ਦਿੱਤਾ ਹੈ। ਫੂਡ ਸ਼ੇਫਟੀ ਜੁਆਇੰਟ ਕਮਿਸ਼ਨਰ ਡਾਕਟਰ ਅਮਿਤ ਜੋਸ਼ੀ ਨੇ ਦੱਸਿਆ ਕਿ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਸਟ੍ਰੇਟਰ ਕੰਨਵਲਪ੍ਰੀਤ ਬਰਾੜ ਦੇ ਨਿਰਦੇਸ਼ਾਂ ’ਤੇ ਤਿਉਹਾਰਾਂ ਦੇ ਮੱਦੇਨਜ਼ਰ ਚਲਾਈ ਜਾ ਰਹੀ ਸਪੈਸ਼ਲ ਡਰਾਈਵ ਤਹਿਤ ਟੀਮ ਪਨੀਰ ਫੈਕਟਰੀ ਦੀ ਜਾਂਚ ਕਰਨ ਪੁੱਜੀ ਸੀ। ਮੌਕੇ ’ਤੇ ਪਨੀਰ ਤਿਆਰ ਕਰਨ ਦੇ ਢੰਗ ਅਤੇ ਇਸ ਵਿਚ ਵਰਤੀ ਜਾ ਰਹੀ ਸਮੱਗਰੀ ਦੀ ਜਾਂਚ ਕੀਤੀ ਗਈ। ਟੀਮ ਵਲੋਂ ਪਨੀਰ ਦੇ ਤਿੰਨ ਸੈਂਪਲ ਲੈ ਕੇ ਲੈਬਾਰੋਟਰੀ ਜਾਂਚ ਲਈ ਭੇਜੇ ਗਏ ਹਨ। ਅਧਿਕਾਰੀਆਂ ਮੁਤਾਬਿਕ ਪਨੀਰ ਜਲਦੀ ਖ਼ਰਾਬ ਹੋਣ ਵਾਲੀ ਵਸਤੂ ਹੋਣ ਕਾਰਨ ਸੈਂਪਲਾਂ ਦੀ ਰਿਪੋਰਟ ਛੇਤੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਜਾਂਚ ਦੌਰਾਨ ਫੈਕਟਰੀ ਦੇ ਅਹਾਤੇ ਵਿਚ ਕਾਫ਼ੀ ਗੰਦਗੀ, ਮੱਖੀਆਂ ਦੀ ਭਰਮਾਰ ਅਤੇ ਪਾਣੀ ਖੜ੍ਹਾ ਹੋਣ ਵਰਗੇ ਹਾਲਾਤ ਵੀ ਪਾਏ ਗਏ। ਸਫ਼ਾਈ ਸੰਬੰਧੀ ਖਾਮੀਆਂ ਨੂੰ ਲੈ ਕੇ ਵਿਭਾਗ ਵਲੋਂ ਮੌਕੇ ’ਤੇ ਚਲਾਨ ਕੀਤਾ ਗਿਆ ਹੈ, ਜਿਸ ਸੰਬੰਧੀ ਮਾਮਲਾ ਸਮਰੱਥ ਅਧਿਕਾਰੀ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਕ ਹੋਰ ਅਹਿਮ ਗੱਲ ਇਹ ਸਾਹਮਣੇ ਆਈ ਕਿ ਜਾਂਚ ਦੌਰਾਨ ਫੈਕਟਰੀ ਪ੍ਰਬੰਧਕਾਂ ਕੋਲੋਂ ਪਨੀਰ ਲਈ ਵਰਤੀ ਜਾਣ ਵਾਲੀ ਸਮੱਗਰੀ ਦੀ ਖਰੀਦ ਅਤੇ ਤਿਆਰ ਪਨੀਰ ਕਿੱਥੇ-ਕਿੱਥੇ ਸਪਲਾਈ ਕੀਤਾ ਜਾਂਦਾ ਸੀ, ਇਸ ਸੰਬੰਧੀ ਪੂਰਾ ਰਿਕਾਰਡ ਟੀਮ ਨੂੰ ਨਹੀਂ ਮਿਲ ਸਕਿਆ। ਵਿਭਾਗ ਵਲੋਂ ਇਸ ਪੱਖ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਮੁਤਾਬਿਕ ਮੌਕੇ ’ਤੇ ਪਿਆ ਕਰੀਬ 1200 ਕਿੱਲੋ ਪਨੀਰ ਸੀਲ ਕਰਕੇ ਠੰਢੇ ਸਟੋਰੇਜ ਵਿਚ ਰੱਖਣ ਲਈ ਕਿਹਾ ਗਿਆ ਹੈ, ਉਥੇ 1800 ਕਿਲੋ ਦੁੱਧ ਅਤੇ ਸੁੱਕਾ ਦੁੱਧ ਵੀ ਮੌਕੇ ’ਤੇ ਬਰਾਮਦ ਹੋਇਆ , ਜਦਕਿ ਉਤਪਾਦਨ ਨਾਲ ਸੰਬੰਧਤ ਮਸ਼ੀਨਰੀ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਇਸ ਕਾਰਨ ਫਿਲਹਾਲ ਫੈਕਟਰੀ ਵਿਚ ਪਨੀਰ ਦਾ ਉਤਪਾਦਨ ਬੰਦ ਰਹੇਗਾ। ਵਿਭਾਗ ਨੇ ਸਪੱਸ਼ਟ ਕੀਤਾ ਕਿ ਪਨੀਰ ਦੀ ਗੁਣਵੱਤਾ ਬਾਰੇ ਅੰਤਿਮ ਫ਼ੈਸਲਾ ਲੈਬ ਰਿਪੋਰਟ ਆਉਣ ਤੋਂ ਬਾਅਦ ਹੀ ਕੀਤਾ ਜਾਵੇਗਾ। ਜੇਕਰ ਸੈਂਪਲ ਨਿਰਧਾਰਤ ਮਾਪਦੰਡਾਂ ’ਤੇ ਖਰੇ ਨਾ ਉਤਰੇ ਤਾਂ ਰਿਪੋਰਟ ਦੇ ਆਧਾਰ ’ਤੇ ਕਾਨੂੰਨ ਮੁਤਾਬਿਕ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀਆਂ ਅਨੁਸਾਰ ਤਿਉਹਾਰਾਂ ਦੇ ਮੱਦੇਨਜ਼ਰ ਅਜਿਹੀ ਜਾਂਚ ਮੁਹਿੰਮ ਆਉਣ ਵਾਲੇ ਦਿਨਾਂ ਵਿਚ ਵੀ ਲਗਾਤਾਰ ਜਾਰੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਅਤੇ ਪਰਿਵਾਰ ਵਲੋਂ ਲੁੱਟਿਆ ਪੈਸਾ ਵਾਪਸ ਲਿਆਂਦੀ ਜਾਵੇਗੀ- ਗਿੱਲ ਅਗਲੀ ਖ਼ਬਰ ਸੀ . ਸੀ . ਐਚ . ਸੀ . ਜੀ . ਸੀ . ਲਾਂਡਰਾਂ ਨੇ ਰਸੋਈ ਮੁਕਾਬਲੇ ‘ ਕਹੀਂ ਗੁੰਮ ਨਾ ਹੋ ਜਾਏਂ ’ ਸੀਜ਼ਨ -9 ਦੀ ਕੀਤੀ ਮੇਜ਼ਬਾ...
Ad Position 24