ਸਰਕਾਰੀ ਕਾਲਜ-11 ’ਚ ਆਲ ਇੰਡੀਆ ਰੇਡੀਓ ਪ੍ਰੋਗਰਾਮ ਦੌਰਾਨ ਜਾਗਰੂਕਤਾ ਸੈਸ਼ਨ ਕਰਵਾਇਆ
ਚੰਡੀਗੜ੍ਹ, 22 ਸਤੰਬਰ (ਮਾਰਕੰਡਾ)- ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ 11 ਚੰਡੀਗੜ੍ਹ ਦੀ ਐੱਨ. ਐੱਸ.
ਚੰਡੀਗੜ੍ਹ, 22 ਸਤੰਬਰ (ਮਾਰਕੰਡਾ)- ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ 11 ਚੰਡੀਗੜ੍ਹ ਦੀ ਐੱਨ.ਐੱਸ.ਐੱਸ ਇਕਾਈ ਵਲੋਂ ਆਲ ਇੰਡੀਆ ਰੇਡੀਉ ਦੇ ਵਫ਼ਦ ਅਤੇ ਮਾਈ ਭਾਰਤ ਦੇ ਸਹਿਯੋਗ ਨਾਲ ਜੀ.ਈ.ਐੱਮ ਮੁਕਾਬਲੇ ’ਤੇ ਕੇਂਦਰਿਤ ਇਕ ਪ੍ਰਭਾਵਸ਼ਾਲੀ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ 130 ਤੋਂ ਵੱਧ ਭਾਗੀਦਾਰ ਵਿਦਿਆਰਥੀਆਂ ਅਤੇ ਐੱਨ.ਐੱਸ.ਐੱਸ ਵਲੰਟੀਅਰਾਂ ਨੂੰ ਇਸ ਪਹਿਲਕਦਮੀ ਤਹਿਤ ਮਿਲਣ ਵਾਲੇ ਮੌਕਿਆਂ, ਉਦੇਸ਼ਾਂ ਸਬੰਧੀ ਦਿਸ਼ਾ-ਨਿਰਦੇਸ਼ਾਂ, ਯੋਗਤਾ ਦੇ ਮਾਪਦੰਡਾਂ ਅਤੇ ਰਾਸ਼ਟਰੀ ਪੱਧਰ ’ਤੇ ਪ੍ਰਸਾਰਨ ਦੇ ਮੌਕਿਆਂ ਬਾਰੇ ਜਾਗਰੂਕ ਕਰਨਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪ੍ਰਿੰਸੀਪਲ ਪ੍ਰੋ. ਰਮਾ ਅਰੋੜਾ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜੀ.ਈ.ਐੱਮ ਵਰਗੇ ਮੁਕਾਬਲੇ ਵਿਦਿਆਰਥੀਆਂ ਨੂੰ ਆਪਣੇ ਰਚਨਾਤਮਿਕ ਵਿਚਾਰ ਪ੍ਰਗਟ ਕਰਨ ਲਈ ਇੱਕ ਸ਼ਾਨਦਾਰ ਮੰਚ ਪ੍ਰਦਾਨ ਕਰਦੇ ਹਨ। ਤਕਨੀਕੀ ਸੈਸ਼ਨ ਵਿਚ ਯੂਥ ਅਫ਼ਸਰ ਵਿਨੈ ਕੁਮਾਰ ਨੇ ਨੌਜਵਾਨਾਂ ਦੀ ਭਾਗੀਦਾਰੀ ’ਤੇ ਇੱਕ ਵਿਚਾਰ ਪੂਰਨ ਸੈਸ਼ਨ ਲਿਆ। ਉਨ੍ਹਾਂ ਕੇਂਦਰੀ ਮੀਡੀਆ ਪਹਿਲਕਦਮੀਆਂ ਰਾਹੀਂ ਨੌਜਵਾਨਾਂ ਦੇ ਜੁੜਾਵ ’ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਅਜਿਹੇ ਮੁਕਾਬਲਿਆਂ ਵਿਚ ਭਾਗ ਲੈਣ ਨਾਲ ਲੀਡਰਸ਼ਿਪ ਸਮਰੱਥਾ, ਪ੍ਰਗਟਾਵੇ ਦੇ ਹੁਨਰ ਅਤੇ ਨਾਗਰਿਕ ਜਾਗਰੂਕਤਾ ਦਾ ਵਿਕਾਸ ਹੁੰਦਾ ਹੈ।