05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਐੱਨ.ਕੇ. ਸ਼ਰਮਾ, ਸਜੀਵ ਵਸ਼ਿਸ਼ਟ ਸਮੇਤ ਵੱਡੀ ਗਿਣਤੀ ਵਿਚ ਰਾਜਸੀ ਆਗੂ ਪੁੱਜੇ

ਐੱਸ. ਏ.

Ad Position 21
No active advertisement
ਗੁਰਦੁਆਰਾ ਈਸ਼ਰ ਦਰਬਾਰ ਸਾਹਿਬ ਸੈਕਟਰ-104 ਵਿਖੇ ਵਿਸ਼ਾਲ ਗੁਰਮਤਿ ਸਮਾਗਮ ’ਚ ਕੀਰਤਨ ਕਰਦੇ ਹੋਏ ਰਾਗੀ ਜਥਾ। ਅਜੀਤ ਤਸਵੀਰ 05-10-2026
ਐੱਸ. ਏ. ਐੱਸ. ਨਗਰ, 4 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਸੈਕਟਰ-104 ਪਰਲ ਸਿਟੀ ਮੁਹਾਲੀ ਵਿਖੇ ਨਵੇਂ ਬਣ ਰਹੇ ਗੁਰਦੁਆਰਾ ਈਸ਼ਰ ਦਰਬਾਰ ਸਾਹਿਬ ਵਿਖੇ ਸੰਤ ਬਾਬਾ ਮਹਿੰਦਰ ਸਿੰਘ ਲੰਬਿਆ ਸਾਹਿਬ ਵਾਲੇ ਮਹਾਪੁਰਖਾਂ ਅਤੇ ਸਰਬੱਤ ਸੰਗਤ ਦੇ ਸਹਿਯੋਗ ਨਾਲ ਇਕ ਮਹਾਨ ਗੁਰਮਤਿ ਸਮਾਗਮ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਅਲੌਕਿਕ ਮਾਹੌਲ ਵਿਚ ਸਫਲਤਾਪੂਰਵਕ ਸੰਪੰਨ ਹੋ ਗਿਆ ਹੈ। ਇਸ ਸਮਾਗਮ ਵਿਚ ਇਲਾਕੇ ਭਰ ਤੋਂ ਪਹੁੰਚੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਸਮਾਗਮ ਦੀ ਸ਼ੁਰੂਆਤ ਸਵੇਰੇ 10 ਵਜੇ ਤੋਂ 11.30 ਵਜੇ ਤੱਕ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਦੇ ਜਥੇ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਜਾਪ ਨਾਲ ਕੀਤੀ ਗਈ। ਉਪਰੰਤ ਉੱਚ-ਕੋਟੀ ਦੇ ਰਾਗੀ ਜਥਿਆਂ ਵਲੋਂ ਕੀਰਤਨ ਦੀਵਾਨ ਸਜਾਏ ਗਏ। ਇਸ ਦੌਰਾਨ ਭਾਈ ਕਰਮਜੀਤ ਸਿੰਘ ਅਤੇ ਭਾਈ ਕਮਲਪ੍ਰੀਤ ਸਿੰਘ ਲੰਬਿਆਂ ਵਾਲਿਆਂ ਦੇ ਜਥੇ ਵਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸੰਤ ਬਾਬਾ ਈਸ਼ਰ ਸਿੰਘ ਸੰਤ ਮੰਡਲ ਫਾਊਂਡੇਸ਼ਨ (ਰਜਿ:) ਲੰਬਿਆ ਸਾਹਿਬ ਅਤੇ ਮੁੱਖ ਸੇਵਾਦਾਰ ਸੰਤ ਬਾਬਾ ਅਮਰਾਉ ਸਿੰਘ ਲੰਬਿਆ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਇਹ ਸਮਾਗਮ ਬਹੁਤ ਵਧੀਆ ਤਰੀਕੇ ਨਾਲ ਨੇਪਰੇ ਚੜ੍ਹਿਆ। ਇਸ ਵਿਸ਼ਾਲ ਗੁਰਮਤਿ ਸਮਾਗਮ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਮੁੱਖ ਤੌਰ ’ਤੇ ਕੁਲਵੰਤ ਸਿੰਘ (ਹਲਕਾ ਵਿਧਾਇਕ ਮੁਹਾਲੀ), ਬਲਬੀਰ ਸਿੰਘ ਸਿੱਧੂ (ਸਾਬਕਾ ਮੰਤਰੀ ਪੰਜਾਬ), ਸੰਜੀਵ ਵਸ਼ੀਸ਼ਟ (ਭਾਜਪਾ ਆਗੂ), ਐਨ. ਕੇ. ਸ਼ਰਮਾ (ਸਾਬਕਾ ਵਿਧਾਇਕ ਹਲਕਾ ਡੇਰਾਬਸੀ), ਅਮਰਜੀਤ ਸਿੰਘ ਜੀਤੀ ਸਿੱਧੂ (ਸਾਬਕਾ ਮੇਅਰ ਮੁਹਾਲੀ),ਪ੍ਰਭਜੋਤ ਕੌਰ (ਚੇਅਰਪਰਸਨ ਪਲਾਨਿੰਗ ਬੋਰਡ ਹਾਲੀ),ਪਰਵਿੰਦਰ ਸਿੰਘ ਸੁਹਾਣਾ (ਹਲਕਾ ਇੰਚਾਰਜ ਅਕਾਲੀ ਦਲ ਮੁਹਾਲੀ), ਪਰਮਜੀਤ ਸਿੰਘ ਕਾਹਲੋਂ (ਐੱਮ. ਸੀ.),ਅਸ਼ਵਨੀ ਕੁਮਾਰ ਸ਼ਰਮਾ (ਰਬਾਬ ਸਟੂਡੀਓ),ਹਰੀ ਮੋਹਨ ਸ਼ਰਮਾ, ਸਤਵੀਰ ਸਿੰਘ ਧਨੋਆ, ਅਮਰਜੀਤ ਸਿੰਘ ਸੁਖਗੜ੍ਹ , ਅਕਵਿੰਦਰ ਸਿੰਘ ਗੋਸਲ, ਅਮਰੀਕ ਸਿੰਘ ਢਿੱਲੋਂ (ਪ੍ਰਧਾਨ ਤਾਜ ਟਾਵਰ), ਕੁਲਦੀਪ ਸਿੰਘ (ਜਨਰਲ ਸਕੱਤਰ), ਪਰਮਜੀਤ ਸਿੰਘ (ਪ੍ਰਧਾਨ ਆਰ. ਡਬਲਿਊ. ਏ.), ਸੀਤਲ ਸਿੰਘ, ਜਸਵਿੰਦਰ ਸਿੰਘ, ਮਨਿੰਦਰ ਕੌਰ (ਮੀਤ ਪ੍ਰਧਾਨ), ਅੰਮ੍ਰਿਤ ਲਾਲ ਸ਼ਰਮਾ, ਕਰਮਜੀਤ ਸਿੰਘ ਲੰਬੜਦਾਰ ਮੌਲੀ, ਜਗਜੀਤ ਸਿੰਘ (ਜ਼ਿਲ੍ਹਾ ਪ੍ਰਧਾਨ ਨਸ਼ਾ ਮੁਕਤੀ ਪੰਜਾਬ), ਮਨਜੀਤ ਕੁਮਾਰ ਬਾਦੀ ਗੋਬਿੰਦਗੜ੍ਹ, ਸੁਰਜੀਤ ਸਿੰਘ, ਜੋਗਿੰਦਰ ਸਿੰਘ, ਹਰਬੰਸ ਸਿੰਘ ਅਤੇ ਜਗਦੀਪ ਸਿੰਘ ਅੱਧੀ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਸਮਾਗਮ ਦੇ ਅੰਤ ਵਿਚ ਸਮੂਹ ਪ੍ਰਬੰਧਕਾਂ ਵਲੋਂ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ ਗਿਆ ਅਤੇ ਵੱਖ-ਵੱਖ ਸ਼ਖ਼ਸੀਅਤ ਨੂੰ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਅਗਲੀ ਖ਼ਬਰ ਅਮਰੀਕ ਸਿੰਘ ਤਹਿਸੀਲਦਾਰ ਫਾਊਂਡੇਸ਼ਨ ਵਲੋਂ ਰੁੱਖ ਲਗਾਉਣ ਦੀ ਮੁਹਿੰਮ ਤਹਿਤ ਮੁਹਾਲੀ ’ ਚ 101 ਬੂਟੇ ਲਗਾਏ
Ad Position 24