08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਚਿੜੀਆਘਰ ’ ਚ ‘ ਕੌਮੀ ਜੰਗਲੀ ਜੀਵ ਹਫ਼ਤਾ ’ ਪ੍ਰੋਗਰਾਮ ਦੇ ਆਖ਼ਰੀ ਦਿਨ ਜੰਗਲੀ ਜੀਵ ਕਾਨੂੰਨਾਂ ਬਾਰੇ ਦਿੱਤੀ ਜਾਣਕਾਰੀ

ਜ਼ੀਰਕਪੁਰ, 8 ਅਕਤੂਬਰ (ਹੈਪੀ ਪੰਡਵਾਲਾ)- ਇੱਥੋਂ ਦੇ ਛੱਤਬੀੜ ਚਿੜੀਆਘਰ ‘ਚ ਮਨਾਏ ਗਏ ਕੌਮੀ ਜੰਗਲੀ ਜੀਵ ਹਫ਼ਤਾ ਪ੍ਰੋਗਰਾਮ ਦੇ ਅੱਜ ਅਖ਼ੀਰਲੇ ਦਿਨ ਵਿਸ਼ੇਸ਼ ਸਿਖਲਾਈ ਵਰਕਸ਼ਾਪ ਲਗਾਈ ਗਈ, ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਵਾਤਾਵਰਨ ਪ੍ਰੇਮੀਆਂ ਵਲੋਂ ਸ਼ਿਰਕਤ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚਿੜੀਆਘਰ ਦੇ ਸਿੱਖਿਆ ਅਫ਼ਸਰ ਹਰਪਾਲ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ 2 ਅਕਤੂਬਰ ਤੋਂ ਸ਼ੁਰੂ ਹੋਇਆ ਸੀ ਅਤੇ ਅੱਜ ਅਖ਼ੀਰਲੇ ਦਿਨ ਜੰਗਲੀ ਜੀਵ ਕਾਨੂੰਨਾਂ ਨੂੰ ਲਾਗੂ ਕਰਨ ਸੰਬੰਧੀ ਸਿਖਲਾਈ ਵਰਕਸ਼ਾਪ ਕਰਵਾਈ ਗਈ, ਜਿਸ ਵਿਚ ਪੰਜਾਬ ਦੀਆਂ ਛੇ ਵਾਈਲਡਲਾਈਫ਼ ਡਵੀਜ਼ਨਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ।

Ad Position 21
No active advertisement
ਅਜੀਤ ਡੈਸਕ 09-10-2026
ਜ਼ੀਰਕਪੁਰ, 8 ਅਕਤੂਬਰ (ਹੈਪੀ ਪੰਡਵਾਲਾ)- ਇੱਥੋਂ ਦੇ ਛੱਤਬੀੜ ਚਿੜੀਆਘਰ ‘ਚ ਮਨਾਏ ਗਏ ਕੌਮੀ ਜੰਗਲੀ ਜੀਵ ਹਫ਼ਤਾ ਪ੍ਰੋਗਰਾਮ ਦੇ ਅੱਜ ਅਖ਼ੀਰਲੇ ਦਿਨ ਵਿਸ਼ੇਸ਼ ਸਿਖਲਾਈ ਵਰਕਸ਼ਾਪ ਲਗਾਈ ਗਈ, ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਵਾਤਾਵਰਨ ਪ੍ਰੇਮੀਆਂ ਵਲੋਂ ਸ਼ਿਰਕਤ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚਿੜੀਆਘਰ ਦੇ ਸਿੱਖਿਆ ਅਫ਼ਸਰ ਹਰਪਾਲ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ 2 ਅਕਤੂਬਰ ਤੋਂ ਸ਼ੁਰੂ ਹੋਇਆ ਸੀ ਅਤੇ ਅੱਜ ਅਖ਼ੀਰਲੇ ਦਿਨ ਜੰਗਲੀ ਜੀਵ ਕਾਨੂੰਨਾਂ ਨੂੰ ਲਾਗੂ ਕਰਨ ਸੰਬੰਧੀ ਸਿਖਲਾਈ ਵਰਕਸ਼ਾਪ ਕਰਵਾਈ ਗਈ, ਜਿਸ ਵਿਚ ਪੰਜਾਬ ਦੀਆਂ ਛੇ ਵਾਈਲਡਲਾਈਫ਼ ਡਵੀਜ਼ਨਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵਲੋਂ ਕਰਵਾਈ ਵਰਕਸ਼ਾਪ ਦਾ ਪ੍ਰਬੰਧ ‘ਪੀਪਲ ਫਾਰ ਐਨੀਮਲਜ਼’ ਦੇ ਉੱਤਰੀ ਭਾਰਤ ਦੇ ਜ਼ੋਨਲ ਹੈੱਡ ਸਾਰਥਕ ਜੈਨ ਵਲੋਂ ਕੀਤਾ ਗਿਆ। ਇਸ ਮੌਕੇ ਪੀ.ਐਫ.ਏ. ਟਰੱਸਟੀ ਗੌਰੀ ਮੌਲੇਖੀ ਤੇ ਜੰਗਲਾਤ ਤੇ ਵਾਤਾਵਰਨ ਕਾਨੂੰਨ ਦੇ ਮਾਹਿਰ ਐਡਵੋਕੇਟ ਸੌਰਭ ਸ਼ਰਮਾ ਨੇ ਅਧਿਕਾਰੀਆਂ ਨੂੰ ਕਾਨੂੰਨੀ ਪ੍ਰਬੰਧਾਂ ਤੇ ਜੰਗਲੀ ਜੀਵ ਭਲਾਈ ਨਾਲ ਸੰਬੰਧਿਤ ਜਾਣਕਾਰੀ ਦਿੱਤੀ। ਸਮਾਗਮ ‘ਚ ਮੁੱਖ ਵਾਈਲਡਲਾਈਫ ਵਾਰਡਨ ਸੌਰਭ ਗੁਪਤਾ ਤੇ ਧਰਮਿੰਦਰ ਸ਼ਰਮਾ ਆਈ.ਐੱਫ.ਐੱਸ. ਅਤੇ ਪ੍ਰਬੰਧਕੀ ਸਕੱਤਰ ਜੰਗਲਾਤ ਕੇ.ਕੇ. ਯਾਦਵ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਵਿਜ਼, ਪੇਂਟਿੰਗ ਤੇ ਲੇਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਅਤੇ ਵਾਈਲਡਲਾਈਫ ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਇਕ ਵੱਖਰੇ ਸਮਾਗਮ ‘ਚ ਰਿੱਛਾਂ ਬਾਰੇ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪੂਰਾ ਹਫ਼ਤਾ ਸੈਲਾਨੀਆਂ ਦੀ ਗਿਣਤੀ ‘ਚ ਵਾਧਾ ਹੁੰਦਾ ਗਿਆ ਅਤੇ ਸਾਰਿਆਂ ਨੇ ਇਸ ਹਫ਼ਤੇ ਦੌਰਾਨ ਸਹਿਯੋਗ ਦੀ ਭਾਵਨਾ ਬਣਾਈ ਰੱਖੀ। ਵਿਦਿਆਰਥੀਆਂ ਦੇ ਕਰਵਾਏ ਕੁਇਜ਼ ਮੁਕਾਬਲਿਆਂ ‘ਚ ਮਾਨਸੀ ਪਹਿਲੇ, ਇੰਦਰਪਾਲ ਸਿੰਘ ਦੂਜੇ ਤੇ ਜਸਮੀਤ ਸਿੰਘ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਪੇਂਟਿੰਗ ਤੇ ਲੇਖ ਮੁਕਾਬਲਿਆਂ ਦੇ ਜੇਤੂਆਂ ਨੂੰ ਵੀ ਇਨਾਮ ਦਿੱਤੇ ਗਏ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਜੀਤੀ ਪਡਿਆਲਾ ਵਲੋਂ ਪਿੰਡ ਬਦਨਪੁਰ ਵਿਖੇ ਕਾਂਗਰਸੀ ਵਰਕਰਾਂ ਅਤੇ ਵਸਨੀਕਾਂ ਨਾ... ਅਗਲੀ ਖ਼ਬਰ -ਮਾਮਲਾ ਥਾਣਾ ਕਿਲ੍ਹਾ ਲਾਲ ਸਿੰਘ ’ਤੇ ਹੋਏ ਆਰ.ਪੀ.ਜੀ. ਅਟੈਕ ਦਾ- ਐੱਨ . ਆਈ . ਏ . ਵਲੋਂ ਗੈਂਗਸਟਰ ਹੈਪੀ ਪਾਸੀਆਂ ਸਮੇਤ...
Ad Position 24