ਦੜੇ - ਸੱਟੇ / ਬੁੱਕੀ ਦਾ ਧੰਦਾ ਕਰਨ ਵਾਲੇ 6 ਮੁਲਜ਼ਮ ਸਾਮਾਨ ਸਮੇਤ ਗ੍ਰਿਫ਼ਤਾਰ
ਖਰੜ, 8 ਅਕਤੂਬਰ (ਜੰਡਪੁਰੀ)-ਥਾਣਾ ਸਦਰ ਖਰੜ ਦੀ ਪੁਲਿਸ ਨੇ ਦੜੇ-ਸੱਟੇ/ਬੁੱਕੀ ਦਾ ਧੰਦਾ ਕਰਨ ਵਾਲੇ 6 ਮੁਲਜ਼ਮਾਂ ਨੂੰ ਇਸ ਗੋਰਖਧੰਦੇ ਦੌਰਾਨ ਵਰਤੇ ਜਾਣ ਵਾਲੇ ਸਾਮਾਨ ਸਮੇਤ ਕਾਬੂ ਕੀਤਾ ਹੈ। ਕਾਬੂ ਮੁਲਜ਼ਮਾਂ ਦੀ ਪਛਾਣ ਵਿਜੇ ਪੁੱਤਰ ਗਿਰਧਾਰੀ ਲਾਲ, ਜਤਿੰਦਰ ਸਿੰਘ ਪੁੱਤਰ ਤੇਜ ਰਾਮ, ਰਾਹੁਲ ਪੁੱਤਰ ਪ੍ਰਕਾਸ਼, ਅਨੁਜ ਸ਼ਰਮਾ ਪੁੱਤਰ ਵਿਜੇ ਕੁਮਾਰ, ਆਰੀਅਨ ਕਮਾਵਤ ਪੁੱਤਰ ਲੋਕੇਸ਼ ਕੁਮਾਰ ਤੇ ਕੈਲਾਸ਼ ਚੰਦ ਵਰਮਾ ਪੁੱਤਰ ਰਾਮਦੇਵ ਵਰਮਾ ਹੋਈ ਹੈ, ਜੋ ਕਿ ਰਾਜਸਥਾਨ ਦੇ ਜ਼ਿਲ੍ਹਾ ਜੈਪੁਰ ਦੇ ਵੱਖ-ਵੱਖ ਪਿੰਡਾਂ ਦੇ ਰਹਿਣ ਵਾਲੇ ਹਨ।
ਖਰੜ, 8 ਅਕਤੂਬਰ (ਜੰਡਪੁਰੀ)-ਥਾਣਾ ਸਦਰ ਖਰੜ ਦੀ ਪੁਲਿਸ ਨੇ ਦੜੇ-ਸੱਟੇ/ਬੁੱਕੀ ਦਾ ਧੰਦਾ ਕਰਨ ਵਾਲੇ 6 ਮੁਲਜ਼ਮਾਂ ਨੂੰ ਇਸ ਗੋਰਖਧੰਦੇ ਦੌਰਾਨ ਵਰਤੇ ਜਾਣ ਵਾਲੇ ਸਾਮਾਨ ਸਮੇਤ ਕਾਬੂ ਕੀਤਾ ਹੈ। ਕਾਬੂ ਮੁਲਜ਼ਮਾਂ ਦੀ ਪਛਾਣ ਵਿਜੇ ਪੁੱਤਰ ਗਿਰਧਾਰੀ ਲਾਲ, ਜਤਿੰਦਰ ਸਿੰਘ ਪੁੱਤਰ ਤੇਜ ਰਾਮ, ਰਾਹੁਲ ਪੁੱਤਰ ਪ੍ਰਕਾਸ਼, ਅਨੁਜ ਸ਼ਰਮਾ ਪੁੱਤਰ ਵਿਜੇ ਕੁਮਾਰ, ਆਰੀਅਨ ਕਮਾਵਤ ਪੁੱਤਰ ਲੋਕੇਸ਼ ਕੁਮਾਰ ਤੇ ਕੈਲਾਸ਼ ਚੰਦ ਵਰਮਾ ਪੁੱਤਰ ਰਾਮਦੇਵ ਵਰਮਾ ਹੋਈ ਹੈ, ਜੋ ਕਿ ਰਾਜਸਥਾਨ ਦੇ ਜ਼ਿਲ੍ਹਾ ਜੈਪੁਰ ਦੇ ਵੱਖ-ਵੱਖ ਪਿੰਡਾਂ ਦੇ ਰਹਿਣ ਵਾਲੇ ਹਨ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਖਰੜ ਦੇ ਡੀ.ਐੱਸ.ਪੀ. ਇਸ਼ਾਨ ਸਿੰਗਲਾ ਨੇ ਦੱਸਿਆ ਕਿ ਉਕਤ ਮੁਲਜ਼ਮ ਜੇ.ਟੀ.ਪੀ.ਐਲ. ਸੈਕਟਰ-115 ਖੂਨੀਮਾਜਰਾ ਵਿਖੇ ਇਕ ਕਿਰਾਏ ਦੀ ਫਲੈਟ ‘ਚ ਰਹਿੰਦੇ ਸਨ। ਗੁਪਤਾ ਸੂਚਨਾ ਦੇ ਆਧਾਰ ‘ਤੇ ਥਾਣਾ ਸਦਰ ਖਰੜ ਦੇ ਇੰਚਾਰਜ ਸੁਨੀਲ ਕੁਮਾਰ ਅਤੇ ਸਹਾਇਕ ਥਾਣੇਦਾਰ ਚਮਕੌਰ ਸਿੰਘ ਨੇ ਆਪਣੀ ਟੀਮ ਸਮੇਤ ਉਕਤ ਫਲੈਟ ਵਿਖੇ ਛਾਪੇਮਾਰੀ ਕਰਕੇ ਮੁਲਜ਼ਮਾਂ ਕੋਲੋਂ 34 ਮੋਬਾਈਲ ਫ਼ੋਨ, 6 ਵੱਖ-ਵੱਖ ਕੰਪਨੀਆਂ ਦੇ ਲੈਪਟਾਪ, 60 ਦੇ ਕਰੀਬ ਏ. ਟੀ. ਐਮ. ਤੇ ਕ੍ਰੈਡਿਟ ਕਾਰਡ, 12 ਬੋਤਲਾਂ ਨਾਜਾਇਜ਼ ਸ਼ਰਾਬ, ਇਕ ਸਵਿਫਟ ਗੱਡੀ ਅਤੇ 4 ਹਜ਼ਾਰ ਰੁ. ਦੀ ਨਕਦੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ ਉਨ੍ਹਾਂ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਤਾਂ ਜੋ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।