11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਕੇਜਰੀਵਾਲ ਨੇ ਆਪਣੀ ਵੇਸ਼ਭੂਸ਼ਾ ਹੀ ਨਹੀਂ ਬਦਲੀ ਸਗੋਂ ਆਪਣੇ ਸਿਆਸੀ ਪੈਂਤੜੇ ਵੀ ਬਦਲ ਲਏ - ਸੁਨੀਲ ਜਾਖੜ

ਚੰਡੀਗੜ੍ਹ, 10 ਅਕਤੂਬਰ (ਅਜੀਤ ਬਿਊਰੋ) - ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮਫ਼ਲਰ ਪਾਉਣਾ ਛੱਡ ਕੇ ਨਾ ਕੇਵਲ ਆਪਣੀ ਵੇਸ਼ਭੂਸ਼ਾ ਬਦਲ ਲਈ ਹੈ ਸਗੋਂ ਉਨ੍ਹਾਂ ਨੇ ਇਮਾਨਦਾਰੀ ਦਾ ਚੋਲਾ ਉਤਾਰਨ ਦੇ ਨਾਲ ਨਾਲ ਵੋਟਰ ਲਿਸਟਾਂ ਦੀ ਸੁਧਾਈ ਸਬੰਧੀ ਆਪਣੇ ਪੁਰਾਣੇ ਸਟੈਂਡ ਤੋਂ ਵੀ ਪਲਟੀ ਮਾਰ ਲਈ ਹੈ। ਅੱਜ ਸੋਸ਼ਲ ਮੀਡੀਆ ਤੇ ਅਰਵਿੰਦ ਕੇਜਰੀਵਾਲ ਦੀ ਪੁਰਾਣੀ ਵੀਡੀਓ ਸ਼ੇਅਰ ਕਰਦਿਆਂ ਸੁਨੀਲ ਜਾਖੜ ਨੇ ਲਿਖਿਆ ਕਿ ਤਦ ਅਰਵਿੰਦ ਕੇਜਰੀਵਾਲ ਆਖਦੇ ਸਨ ਕਿ ਵੋਟਰ ਸੂਚੀਆਂ ਵਿਚ ਫ਼ਰਜ਼ੀ ਵੋਟਰ ਭਰੇ ਹੋਏ ਹਨ ਅਤੇ ਅੱਜ ਜਦ ਚੋਣ ਕਮਿਸ਼ਨਰ ਐਸ.

Ad Position 21
No active advertisement
ਅਜੀਤ ਡੈਸਕ 11-10-2026
ਚੰਡੀਗੜ੍ਹ, 10 ਅਕਤੂਬਰ (ਅਜੀਤ ਬਿਊਰੋ) - ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮਫ਼ਲਰ ਪਾਉਣਾ ਛੱਡ ਕੇ ਨਾ ਕੇਵਲ ਆਪਣੀ ਵੇਸ਼ਭੂਸ਼ਾ ਬਦਲ ਲਈ ਹੈ ਸਗੋਂ ਉਨ੍ਹਾਂ ਨੇ ਇਮਾਨਦਾਰੀ ਦਾ ਚੋਲਾ ਉਤਾਰਨ ਦੇ ਨਾਲ ਨਾਲ ਵੋਟਰ ਲਿਸਟਾਂ ਦੀ ਸੁਧਾਈ ਸਬੰਧੀ ਆਪਣੇ ਪੁਰਾਣੇ ਸਟੈਂਡ ਤੋਂ ਵੀ ਪਲਟੀ ਮਾਰ ਲਈ ਹੈ। ਅੱਜ ਸੋਸ਼ਲ ਮੀਡੀਆ ਤੇ ਅਰਵਿੰਦ ਕੇਜਰੀਵਾਲ ਦੀ ਪੁਰਾਣੀ ਵੀਡੀਓ ਸ਼ੇਅਰ ਕਰਦਿਆਂ ਸੁਨੀਲ ਜਾਖੜ ਨੇ ਲਿਖਿਆ ਕਿ ਤਦ ਅਰਵਿੰਦ ਕੇਜਰੀਵਾਲ ਆਖਦੇ ਸਨ ਕਿ ਵੋਟਰ ਸੂਚੀਆਂ ਵਿਚ ਫ਼ਰਜ਼ੀ ਵੋਟਰ ਭਰੇ ਹੋਏ ਹਨ ਅਤੇ ਅੱਜ ਜਦ ਚੋਣ ਕਮਿਸ਼ਨਰ ਐਸ.ਆਈ.ਆਰ ਕਰ ਰਿਹਾ ਹੈ (ਜੋ ਕਿ ਕੁੱਝ ਸਾਲਾਂ ਬਾਅਦ ਹੋਣ ਵਾਲੀ ਚੋਣ ਕਮਿਸ਼ਨ ਦੀ ਇਕ ਪੁਰਾਣੀ ਪ੍ਰਕ੍ਰਿਆ ਹੈ) ਅਰਵਿੰਦ ਕੇਜਰੀਵਾਲ ਦੇ ਆਗੂ ਅੱਜ ਚੋਣ ਕਮਿਸ਼ਨ ਦੇ ਦਫ਼ਤਰ ਅੱਗੇ ਧਰਨਾ ਲਗਾਉਣ ਪਹੁੰਚੇ ਹਨ। ਸੁਨੀਲ ਜਾਖੜ ਨੇ ਆਪਣੇ ਸੋਸ਼ਲ ਮੀਡੀਆ ਸੁਨੇਹੇ ਵਿਚ ਲਿਖਿਆ,ਕਿ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਆਗੂਆਂ ਨੇ ਚੰਡੀਗੜ੍ਹ ਵਿਖੇ ਚੋਣ ਕਮਿਸ਼ਨ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਹੈ ਉਨ੍ਹਾਂ ਨੂੰ ਆਪਣੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਇਹ ਵੀਡੀਓ ਜ਼ਰੂਰ ਵੇਖਣੀ ਚਾਹੀਦੀ ਹੈ ਜਦੋਂ ਉਹ ਮਫ਼ਲਰ ਪਾਇਆ ਕਰਦੇ ਸਨ, ਤੇ ਤਦ ਵੋਟਰ ਸੂਚੀਆਂ ਬਾਰੇ ਉਨ੍ਹਾਂ ਦੇ ਕੀ ਵਿਚਾਰ ਸਨ। ਅਤੇ ਹੁਣ ਜਦੋਂ ਵੋਟਰ ਸੂਚੀਆਂ ਦੀ ਸੁਧਾਈ ਹੋ ਰਹੀ ਹੈ ਤਾਂ ਆਪਣੀ ਵਿਚਾਰਧਾਰਾ ਛੱਡਣ ਵਾਂਗ ਜਿੱਥੇ ਅਰਵਿੰਦ ਕੇਜਰੀਵਾਲ ਨੇ ਮਫ਼ਲਰ ਪਾਉਣਾ ਛੱਡ ਆਪਣੀ ਵੇਸ਼ਭੂਸ਼ਾ ਬਦਲ ਲਈ ਉਸੇ ਤਰ੍ਹਾਂ ਐੱਸ ਆਈ ਆਰ ਬਾਰੇ ਵੀ ਆਪਣਾ ਸਟੈਂਡ ਬਦਲ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਵਲੋਂ ਸ੍ਰੀ ਰਾਮ ਲੀਲ੍ਹਾ ਦਾ ਉਦਘਾਟਨ ਅਗਲੀ ਖ਼ਬਰ ਸੈਕਟਰ -46 ’ ਚ ਬੰਦੂਕ ਦੀ ਨੋਕ ’ ਤੇ ਕਾਰ ਲੁੱਟਣ ਵਾਲੇ ਦੋ ਮੁਲਜ਼ਮ ਪਲਵਲ ਪੁਲਿਸ ਮੁਕਾਬਲੇ ’ ਚ ਜ਼ਖ਼ਮੀ 24 ਘੰਟਿਆਂ ਵਿਚ ਮਾ...
Ad Position 24