19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪੰਜਾਬ ਵਿਧਾਨ ਸਭਾ ਚੋਣਾਂ ’ ਚ ਆਬਾਦੀ ਦੇ ਅਨੁਪਾਤ ਮੁਤਾਬਿਕ ਓ . ਬੀ . ਸੀ . ਵਰਗ ਨੂੰ ਮਿਲੇਗੀ ਹਿੱਸੇਦਾਰੀ - ਕੰਵਰਦੀਪ ਸੈਣੀ ਡੇਰਾਬੱਸੀ ਹਲਕੇ ’ਤੇ ਕਾਂਗਰਸ ਹਾਈਕਮਾਨ ਦੀ ਵਿਸ਼ੇਸ਼ ਨਜ਼ਰ, ਨੌਜਵਾਨ ਚਿਹਰਿਆਂ ਨੂੰ ਅੱਗੇ ਲਿਆਉਣ ਦੀ ਤਿਆਰੀ

ਡੇਰਾਬੱਸੀ, 18 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਪੰਜਾਬ ਦੀਆਂ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਵਲੋਂ ਪੱਛੜੇ ਵਰਗਾਂ (ਓ. ਬੀ.

Ad Position 21
No active advertisement
ਡੇਰਾਬੱਸੀ ਦੇ ਪਿੰਡ ਭਾਂਖਰਪੁਰ ਵਿਖੇ ਕਾਂਗਰਸ ਪਾਰਟੀ ਵਲੋਂ ਕੀਤੀ ਗਈ ਮੀਟਿੰਗ ਦੌਰਾਨ ਦੀ ਤਸਵੀਰ। ਤਸਵੀਰ : ਰਣਬੀਰ ਸਿੰਘ ਪੜ੍ਹੀ 19-10-2026
ਡੇਰਾਬੱਸੀ, 18 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਪੰਜਾਬ ਦੀਆਂ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਵਲੋਂ ਪੱਛੜੇ ਵਰਗਾਂ (ਓ. ਬੀ. ਸੀ.) ਨੂੰ ਸਿਆਸੀ ਤੌਰ ’ਤੇ ਲਾਮਬੰਦ ਕਰਨ ਅਤੇ ਆਬਾਦੀ ਦੇ ਅਨੁਪਾਤ ਮੁਤਾਬਿਕ ਉਨ੍ਹਾਂ ਦੀ ਹਿੱਸੇਦਾਰੀ ਯਕੀਨੀ ਬਣਾਉਣ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਲੜੀ ਤਹਿਤ ਡੇਰਾਬੱਸੀ ਹਲਕੇ ਦੇ ਪਿੰਡ ਭਾਂਖਰਪੁਰ ਵਿਖੇ ਓ. ਬੀ. ਸੀ. ਕਾਂਗਰਸ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਅਹਿਮ ਮੀਟਿੰਗ ਹੋਈ। ਇਸ ਵਿਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਓ. ਬੀ. ਸੀ. ਵਿਭਾਗ ਦੇ ਵਾਈਸ ਚੇਅਰਮੈਨ ਅਤੇ ਪੰਜਾਬ ਇੰਚਾਰਜ ਕੰਵਰਦੀਪ ਸੈਣੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦਾ ਪ੍ਰੋਗਰਾਮ ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਡੇਰਾਬੱਸੀ ਵਿਧਾਨ ਸਭਾ ਹਲਕੇ ਦੇ ਡੈਲੀਗੇਟ ਅਮਿਤ ਬਾਵਾ ਸੈਣੀ ਵਲੋਂ ਕੀਤਾ ਗਿਆ। ਵਰਕਰਾਂ ਨੂੰ ਸੰਬੋਧਨ ਕਰਦਿਆਂ ਕੰਵਰਦੀਪ ਸੈਣੀ ਨੇ ਕਿਹਾ ਕਿ ਕਾਂਗਰਸ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਓ. ਬੀ. ਸੀ. ਵਰਗ ਨੂੰ ਉਸ ਦੀ ਆਬਾਦੀ ਦੇ ਅਨੁਪਾਤ ਅਨੁਸਾਰ ਸਿਆਸੀ ਨੁਮਾਇੰਦਗੀ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਇੱਛਾ ਹੈ ਕਿ 2027 ਦੀਆਂ ਚੋਣਾਂ ਵਿਚ ਪੱਛੜੇ ਵਰਗਾਂ ਨਾਲ ਸੰਬੰਧਿਤ ਵੱਧ ਤੋਂ ਵੱਧ ਨੌਜਵਾਨ ਚਿਹਰੇ ਵਿਧਾਨ ਸਭਾ ਵਿਚ ਪਹੁੰਚਣ। ਇਸ ਮੰਤਵ ਲਈ ਪਾਰਟੀ ਹਾਈਕਮਾਨ ਵਲੋਂ ਸਰਵੇਖਣਾਂ ਅਤੇ ਸਿਵਲ ਸੁਸਾਇਟੀ ਤੋਂ ਮਿਲ ਰਹੇ ਸੁਝਾਵਾਂ ਦੇ ਆਧਾਰ ’ਤੇ ਯੋਗ ਅਤੇ ਲੋਕਾਂ ਵਿਚ ਚੰਗਾ ਆਧਾਰ ਰੱਖਣ ਵਾਲੇ ਨੌਜਵਾਨ ਆਗੂਆਂ ਦੀ ਪਛਾਣ ਕੀਤੀ ਜਾ ਰਹੀ ਹੈ। ਡੇਰਾਬੱਸੀ ਕਾਂਗਰਸ ਲਈ ਅਹਿਮ ਹਲਕਾ ਕੰਵਰਦੀਪ ਸੈਣੀ ਨੇ ਕਿਹਾ ਕਿ ਡੇਰਾਬੱਸੀ ਵਿਧਾਨ ਸਭਾ ਹਲਕਾ ਪੰਜਾਬ ਦੇ ਉਨ੍ਹਾਂ ਹਲਕਿਆਂ ਵਿਚ ਸ਼ਾਮਿਲ ਹੈ, ਜਿਥੇ ਓ. ਬੀ. ਸੀ. ਵਰਗ ਦੀ ਆਬਾਦੀ ਵੱਡੀ ਗਿਣਤੀ ਵਿਚ ਹੈ। ਇਸੇ ਕਾਰਨ ਕਾਂਗਰਸ ਹਾਈਕਮਾਨ ਦੀ ਇਸ ਹਲਕੇ ’ਤੇ ਵਿਸ਼ੇਸ਼ ਨਜ਼ਰ ਹੈ। ਉਨ੍ਹਾਂ ਵਰਕਰਾਂ ਨੂੰ ਆਪਸੀ ਮਤਭੇਦ ਭੁਲਾ ਕੇ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਜ਼ਮੀਨੀ ਪੱਧਰ ’ਤੇ ਮਜ਼ਬੂਤ ਸੰਗਠਨ ਹੀ ਚੋਣਾਂ ਵਿੱਚ ਪਾਰਟੀ ਦੀ ਜਿੱਤ ਦਾ ਆਧਾਰ ਬਣੇਗਾ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਪ੍ਰਵੀਨ ਮਖੀਜਾ, ਵਿਕਰਮ ਰਾਣਾ, ਜ਼ਿਲ੍ਹਾ ਮਹਿਲਾ ਕਾਂਗਰਸ ਦੀ ਮੀਤ ਪ੍ਰਧਾਨ ਰੀਨੂ ਨਹਿਰੂ, ਆਰ. ਜੀ. ਪੀ. ਆਰ. ਐੱਸ. ਦੇ ਪ੍ਰਧਾਨ ਸੌਰਭ ਥੰਮਣ, ਬਲਦੇਵ ਸਿੰਘ ਰੁੜਕੀ, ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਜਨਰਲ ਸਕੱਤਰ ਪਵਨ ਨਹਿਰੂ, ਕੁਲਵੰਤ ਸਿੰਘ ਭਾਂਖਰਪੁਰ, ਸਰਦਾਰਾ ਸਿੰਘ, ਯੂਥ ਕਾਂਗਰਸ ਦੇ ਹਲਕਾ ਮੀਤ ਪ੍ਰਧਾਨ ਪਰਮਵੀਰ ਰਾਣਾ, ਹਰਮਨਦੀਪ ਭੱਟੀ, ਗੁਰਭੇਜ ਸਿੰਘ, ਰਵੀ ਕੁਮਾਰ ਅਤੇ ਵਿੱਕੀ ਜਵਾਹਰਪੁਰ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਰੋਇੰਗ ਐਸੋਸੀਏਸ਼ਨ ਦੇ ਡਾ . ਅਨਮੋਲ ਰਤਨ ਸਿੱਧੂ ਬਣੇ ਪ੍ਰਧਾਨ ਅਗਲੀ ਖ਼ਬਰ ਬਾਲ ਭਲਾਈ , ਬਜ਼ੁਰਗਾਂ , ਮਹਿਲਾਵਾਂ ਅਤੇ ਦਿਵਿਆਂਗਜਨਾਂ ਦੀ ਭਲਾਈ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਕੱਲ੍ਹ ਤੱਕ ਕਰਵਾਉਣ ਆ...
Ad Position 24