19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਉੱਤਰਾਂਚਲ ਸਭਾ ਭਵਨ ਤੇ ਰਾਮ ਲੀਲ੍ਹਾ ਮੰਚ ਦੀ ਛੱਤ ਬਣਾਉਣ ਨੂੰ ਪਹਿਲ ਦਿੱਤੀ ਜਾਵੇਗੀ - ਭੁਪਿੰਦਰ ਸਿੰਘ ਸੈਣੀ 26ਵੀਂ ਸ੍ਰੀ ਰਾਮ ਲੀਲ੍ਹਾ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਐੱਮ.ਸੀ. ਸੈਣੀ

ਡੇਰਾਬੱਸੀ, 18 ਅਕਤੂਬਰ (ਗੁਰਮੀਤ ਸਿੰਘ)-ਉੱਤਰਾਂਚਲ ਸਭਾ ਵਲੋਂ ਕਰਵਾਈ ਜਾ ਰਹੀ 26ਵੀਂ ਸ੍ਰੀ ਰਾਮ ਲੀਲ੍ਹਾ ਵਿਚ ਸਾਬਕਾ ਪ੍ਰਧਾਨ ਅਤੇ ਮੌਜੂਦਾ ਐਮ. ਸੀ.

Ad Position 21
No active advertisement
ਅਜੀਤ ਡੈਸਕ 19-10-2026
ਡੇਰਾਬੱਸੀ, 18 ਅਕਤੂਬਰ (ਗੁਰਮੀਤ ਸਿੰਘ)-ਉੱਤਰਾਂਚਲ ਸਭਾ ਵਲੋਂ ਕਰਵਾਈ ਜਾ ਰਹੀ 26ਵੀਂ ਸ੍ਰੀ ਰਾਮ ਲੀਲ੍ਹਾ ਵਿਚ ਸਾਬਕਾ ਪ੍ਰਧਾਨ ਅਤੇ ਮੌਜੂਦਾ ਐਮ. ਸੀ. ਭੁਪਿੰਦਰ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਉੱਤਰਾਂਚਲ ਸਭਾ ਭਵਨ ਦੀ ਉਸਾਰੀ ਅਤੇ ਸ੍ਰੀ ਰਾਮ ਲੀਲ੍ਹਾ ਮੰਚ ’ਤੇ ਛੱਤ ਪਾਉਣ ਦੇ ਕੰਮ ਪਹਿਲ ਦੇ ਆਧਾਰ ’ਤੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਦੋਵੇਂ ਕੰਮ ਸਭਾ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਹਨ। ਸਮਾਗਮ ਦੌਰਾਨ ਸਭਾ ਦੇ ਪ੍ਰਧਾਨ ਜਗਦੀਸ਼ ਪ੍ਰਸਾਦ ਸੇਮਵਾਲ, ਸਭਾਪਤੀ ਅਨਸੂਯਾ ਪ੍ਰਸਾਦ ਡੋਭਾਲ, ਸੀਨੀਅਰ ਮੀਤ ਪ੍ਰਧਾਨ ਕੇਆਰ ਮਠਪਾਲ ਅਤੇ ਮੀਤ ਪ੍ਰਧਾਨ ਜਤਿੰਦਰ ਸਿੰਘ ਨੇਗੀ ਸਮੇਤ ਹੋਰ ਅਹੁਦੇਦਾਰਾਂ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਸਭਾ ਵਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਰਾਮ ਲੀਲ੍ਹਾ ਦੇ ਮੰਚਨ ਦੌਰਾਨ ਸਭਾ ਦੇ ਜਨਰਲ ਸਕੱਤਰ ਅਸ਼ੋਕ ਵਾਟਿਕਾ ਦੇ ਪ੍ਰਸੰਗ ਵਿਚ ਮਾਤਾ ਸੀਤਾ ਦੇ ਨਾਲ ਤ੍ਰਿਜਟਾ ਦੀ ਭੂਮਿਕਾ ਨਿਭਾ ਰਹੇ ਸਨ। ਸਭਾ ਦੇ ਅਹੁਦੇਦਾਰਾਂ ਨੇ ਪ੍ਰੋਗਰਾਮ ਵਿਚ ਪਹੁੰਚੇ ਦਰਸ਼ਕਾਂ ਦਾ ਸ਼ਾਂਤੀਪੂਰਨ ਢੰਗ ਨਾਲ ਰਾਮ ਲੀਲ੍ਹਾ ਦਾ ਆਨੰਦ ਮਾਣਨ ਲਈ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਰਾਜ ਦੀ ਇਤਿਹਾਸਕ ਚੌਕੀ ਨੂੰ ਕੂਟਨੀਤਕ ਵਿਰਾਸਤੀ ਯਾਦਗਾਰ ਵਜੋਂ ਵਿਕਸਿਤ ਕਰਨ ਲਈ ਪੈਰਵੀ ਕਰਨਗੇ ਸੰਧੂ ਖ਼ਾਲਸਾ ਰਾਜ ਦ... ਅਗਲੀ ਖ਼ਬਰ ਘਰ - ਘਰ ਪਹੁੰਚੀ ਮਾਤਾ ਜਵਾਲਾ ਜੀ ਦੀ ਪਾਵਨ ਜੋਤ
Ad Position 24