ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਕਾਂਗਰਸੀ ਵਰਕਰਾਂ ਨਾਲ ਮੀਟਿੰਗ
ਮਾਜਰੀ, 25 ਅਕਤੂਬਰ (ਕੁਲਵੰਤ ਸਿੰਘ ਧੀਮਾਨ)-ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਪੰਜਾਬ ਜਗਮੋਹਨ ਸਿੰਘ ਕੰਗ ਨੇ ਐਮ. ਸੀ.
ਮਾਜਰੀ, 25 ਅਕਤੂਬਰ (ਕੁਲਵੰਤ ਸਿੰਘ ਧੀਮਾਨ)-ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਪੰਜਾਬ ਜਗਮੋਹਨ ਸਿੰਘ ਕੰਗ ਨੇ ਐਮ.ਸੀ. ਨਵਾਂਗਰਾਓਂ ਵਿਚ ਪੈਂਦੇ ਪਿੰਡ ਨਾਡਾ/ਸਿੰਘਾਂਦੇਵੀ ਵਿਖੇ ਸਾਬਕਾ ਐਮ.ਸੀ. ਕ੍ਰਿਸ਼ਨ ਕੁਮਾਰ ਬਿੱਲਾ ਅਤੇ ਉਨ੍ਹਾਂ ਦੇ ਸਾਥੀਆਂ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਦੀ ਇਕ ਅਹਿਮ ਮੀਟਿੰਗ ਕੀਤੀ। ਜਿਸ ਵਿਚ ਸਭ ਨੇ ਕਿਹਾ ਕਿ ਬਿਲਕੁੱਲ ਚੰਡੀਗੜ੍ਹ ਦੇ ਨਾਲ ਲੱਗਦੀ ਐਮ.ਸੀ. ਨਵਾਂ ਗਰਾਓਂ ਨੂੰ ਆਪ ਦੀ ਸਰਕਾਰ ਅਤੇ ਕਮੇਟੀ ਨੇ ਅਣਗੋਲਿਆ ਕੀਤਾ ਹੋਇਆ ਹੈ। ਇੱਥੋਂ ਦੀ ਆਬਾਦੀ ਦਿਨ-ਪ੍ਰਤੀ ਦਿਨ ਵੱਧ ਰਹੀ ਹੈ। ਪ੍ਰੰਤੂ ਮੁਢਲੀਆਂ ਸਹੂਲਤਾਂ ਬਿਨ੍ਹਾਂ ਜਨਤਾ ਹੈਰਾਨ-ਪ੍ਰੇਸ਼ਾਨ ਅਤੇ ਦੁਖੀ ਹੈ, ਯਾਨਿ ਕਿ ਸੀਵਰੇਜ, ਪੀਣ ਵਾਲਾ ਪਾਣੀ, ਬਿਜਲੀ, ਸਟ੍ਰੀਟ ਲਾਈਟਾਂ, ਕਈ ਜਗ੍ਹਾਂ ਕੱਚੀਆਂ ਗਲੀਆਂ-ਨਾਲੀਆਂ ਅਤੇ ਨਾਡੇ ਦੇ ਨਾਲ ਲੱਗਦੀ ਸਿੰਘਾਂਦੇਵੀ ਵੀ ਸਰਬ-ਪੱਖੀ ਵਿਕਾਸ ਕਾਰਜਾਂ ਤੋਂ ਪਿਛੜ ਗਿਆ ਹੈ, ਕਿਤੇ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਨਾ ਹੀ ਢੁੱਕਵੇਂ ਨਕਸ਼ੇ ਆਦਿ ਪਾਸ ਕੀਤੇ ਜਾ ਰਹੇ ਹਨ ਅਤੇ ਭ੍ਰਿਸ਼ਟਾਚਾਰ ਵੀ ਜ਼ੋਰਾਂ ‘ਤੇ ਹੈ। ਸਾਬਕਾ ਮੰਤਰੀ ਕੰਗ ਨੇ ਜ਼ੋਰ ਦੇ ਕੇ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਪਿਛਲੀ ਕਾਂਗਰਸ ਸਰਕਾਰ ਸਮੇ ਐਨ. ਏ. ਸੀ. ਬਣਵਾਈ ਸੀ, ਉਪਰੰਤ ਇਸ ਨੂੰ ਕਮੇਟੀ ਦਾ ਦਰਜਾ ਵੀ ਦਿਵਾ ਦਿੱਤਾ ਸੀ। ਪ੍ਰੰਤੂ ਪਿਛਲੇ ਕੁੱਝ ਸਾਲਾਂ ਤੋਂ ਕੁੱਝ ਤਾਲਮੇਲ ਆਦਿ ਕਰਕੇ, ਇਥੇ ਕਾਂਗਰਸ ਦੀ ਕਮੇਟੀ ਨਹੀਂ ਬਣ ਸਕੀ ਅਤੇ ਹੋਰ ਕਮੇਟੀਆਂ ਯਾਨਿ ਕਿ ਆਪ ਅਤੇ ਭਾਜਪਾ ਦੀ ਕਮੇਟੀ ਨੇ ਕੋਈ ਵੀ ਵਿਊਂਤਬੰਦੀ ਨਾਲ ਬਣਦਾ ਵਿਕਾਸ ਨਹੀਂ ਕਰਵਾਇਆ ਅਤੇ ਨਵਾਂਗਰਾਓਂ ਅਤੇ ਜਨਤਾ ਕਾਲੋਨੀ ਦੇ ਕਈ ਹਿੱਸਿਆਂ ਵਿਚ ਲੋਕ ਨਰਕ ਦੀ ਜ਼ਿੰਦਗੀ ਕੱਟ ਰਹੇ ਹਨ। ਕੰਗ ਨੇ ਸਾਰੇ ਹਾਜ਼ਰੀਨ ਨੂੰ ਬੇਨਤੀ ਕੀਤੀ ਕਿ ਆਓ ਰਲ ਕੇ ਸਾਰੀਆਂ ਛੋਟੀਆਂ-ਮੋਟੀਆਂ ਗੱਲਾਂ ਭੁੱਲ ਕੇ ਇਕੱਠੇ ਹੋ ਕੇ ਕਾਂਗਰਸ ਪਾਰਟੀ ਨੂੰ ਲਾਮਬੰਦ ਕਰੀਏ ਤਾਂ ਕਿ 2027 ਵਿਚ ਆਪ ਪਾਰਟੀ ਦੀ ਭ੍ਰਿਸ਼ਟ ਅਤੇ ਕਰਜ਼ਈ ਸਰਕਾਰ ਬਦਲਦੇ ਹੋਏ ਕਾਂਗਰਸ ਦਾ ਰਾਜ ਭਾਗ ਲੈ ਕੇ ਆਈਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕ੍ਰਿਸ਼ਨ ਕੁਮਾਰ ਬਿੱਲਾ, ਦਲਬੀਰ ਸਿੰਘ ਪੱਪੀ, ਅਵਤਾਰ ਸਿੰਘ ਤਾਰੀ, ਸੋਮ ਨਾਥ, ਕਰਤਾਰ ਸਿੰਘ, ਸਤਪਾਲ, ਮੋਹਿੰਦਰ ਸਿੰਘ, ਨੀਟੂ ਬੰਸਲ, ਦਵਿੰਦਰ ਸ਼ਰਮਾ, ਪਰਦੀਪ, ਪੂਜਾ ਦੇਵੀ ਸਿੰਘਾਂਦੇਵੀ ਆਦਿ ਹਾਜ਼ਰ ਸਨ।