ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਸਾਢੇ ਤਿੰਨ ਸਾਲਾਂ ਤੋਂ ‘ ਅੰਨ੍ਹੇ ’ ਡਿਵਾਈਡਰਾਂ ਦਾ ਖ਼ਤਰਾ ਬਰਕਰਾਰ ਪੁਰਾਣੀ ਕਾਲਕਾ-ਸ਼ਿਮਲਾ ਸੜਕ ’ਤੇ ਮੁਬਾਰਿਕਪੁਰ ਰੈਸਟ ਹਾਊਸ ਨੇੜੇ ਹਰ ਸਮੇਂ ਬਣਿਆ ਰਹਿੰਦੇ ਹੈ ਹਾਦਸੇ ਦਾ ਖਦਸ਼ਾ
ਡੇਰਾਬੱਸੀ, 25 ਅਕਤੂਬਰ (ਗੁਰਮੀਤ ਸਿੰਘ)-ਡੇਰਾਬੱਸੀ ਖੇਤਰ ਦੀ ਪੁਰਾਣੀ ਕਾਲਕਾ-ਸ਼ਿਮਲਾ ਸੜਕ ’ਤੇ ਮੁਬਾਰਿਕਪੁਰ ਰੈਸਟ ਹਾਊਸ ਨੇੜੇ ਸਥਿਤ ਕੰਕਰੀਟ ਦੇ ਡਿਵਾਈਡਰ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਵਾਹਨ ਚਾਲਕਾਂ ਲਈ ਖ਼ਤਰਾ ਬਣੇ ਹੋਏ ਹਨ। ਡਿਵਾਈਡਰਾਂ ’ਤੇ ਰਿਫਲੈਕਟਰ ਨਾ ਲੱਗੇ ਹੋਣ ਕਾਰਨ ਰਾਤ ਸਮੇਂ ਇਹ ਦੂਰੋਂ ਦਿਖਾਈ ਨਹੀਂ ਦਿੰਦੇ।
ਡੇਰਾਬੱਸੀ, 25 ਅਕਤੂਬਰ (ਗੁਰਮੀਤ ਸਿੰਘ)-ਡੇਰਾਬੱਸੀ ਖੇਤਰ ਦੀ ਪੁਰਾਣੀ ਕਾਲਕਾ-ਸ਼ਿਮਲਾ ਸੜਕ ’ਤੇ ਮੁਬਾਰਿਕਪੁਰ ਰੈਸਟ ਹਾਊਸ ਨੇੜੇ ਸਥਿਤ ਕੰਕਰੀਟ ਦੇ ਡਿਵਾਈਡਰ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਵਾਹਨ ਚਾਲਕਾਂ ਲਈ ਖ਼ਤਰਾ ਬਣੇ ਹੋਏ ਹਨ। ਡਿਵਾਈਡਰਾਂ ’ਤੇ ਰਿਫਲੈਕਟਰ ਨਾ ਲੱਗੇ ਹੋਣ ਕਾਰਨ ਰਾਤ ਸਮੇਂ ਇਹ ਦੂਰੋਂ ਦਿਖਾਈ ਨਹੀਂ ਦਿੰਦੇ। ਇਸ ਦੇ ਬਾਵਜੂਦ ਸੰਬੰਧਤ ਵਿਭਾਗ ਵਲੋਂ ਇਨ੍ਹਾਂ ਨੂੰ ਸੁਰੱਖਿਅਤ ਬਣਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਪੀ. ਡਬਲਿਊ. ਡੀ. ਦਫ਼ਤਰ ਨੇੜੇ ਸੜਕ ਦੇ ਮੋੜ ’ਤੇ ਬਣੇ ਇਨ੍ਹਾਂ ਡਿਵਾਈਡਰਾਂ ਦੀ ਪਛਾਣ ਕਰਨਾ ਹਨ੍ਹੇਰੇ ’ਚ ਮੁਸ਼ਕਿਲ ਹੋ ਜਾਂਦਾ ਹੈ। ਅਚਾਨਕ ਡਿਵਾਈਡਰਾਂ ਦੇ ਸਾਹਮਣੇ ਆਉਣ ਕਾਰਨ ਵਾਹਨ ਦੇ ਇਨ੍ਹਾਂ ਨਾਲ ਟਕਰਾਉਣ ਦਾ ਖਦਸ਼ਾ ਬਣਿਆ ਰਹਿੰਦਾ ਹੈ, ਪਰ ਪ੍ਰਸ਼ਾਸਨ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ। ਡਿਵਾਈਡਰਾਂ ਦੇ ਨੇੜੇ ਵਾਹਨ ਚਾਲਕਾਂ ਨੂੰ ਸੁਚੇਤ ਕਰਨ ਲਈ ਪਹਿਲਾਂ ਪਲਾਸਟਿਕ ਦਾ ਡਰੰਮ ਰੱਖਿਆ ਗਿਆ ਸੀ, ਪਰ ਹਨ੍ਹੇਰੇ ’ਚ ਇਹ ਵੀ ਦੂਰੋਂ ਦਿਖਾਈ ਨਹੀਂ ਦਿੰਦਾ ਸੀ। ਮੁਬਾਰਿਕਪੁਰ ਦੇ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਡਿਵਾਈਡਰਾਂ ਦੇ ਦੋਵੇਂ ਪਾਸੇ ਰਿਫਲੈਕਟਰ ਲਗਾਉਣ ਦੇ ਨਾਲ-ਨਾਲ ਚਿਤਾਵਨੀ ਬੋਰਡ ਅਤੇ ਹੋਰ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾਣ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।