ਐੱਸ. ਏ. ਐੱਸ. ਨਗਰ, 13 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪਾਵਰਕਾਮ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਨਵੰਬਰ ਨੂੰ 66 ਕੇ. ਵੀ. ਸਬ-ਸਟੇਸ਼ਨ ਫ਼ੇਜ਼-1 ਮੁਹਾਲੀ ਟਰਾਂਸਫ਼ਾਰਮਰ ਟੀ-1 (31.5 ਐਮ.ਵੀ.ਏ.) ਦੀ ਜਰੂਰੀ ਮੁਰੰਮਤ ਕਾਰਨ ਬੜਮਾਜਰਾ, ਰਾਬੜ ਪਲਾਂਟ, ਮੁਹਾਲੀ ਪਿੰਡ, ਬਲੌਂਗੀ, ਆਜ਼ਾਦ ਨਗਰ, ਫ਼ੇਜ਼-1 ਤੇ 2 ਵਿਚ ਸਵੇਰੇ 9:30 ਵਜੇ ਤੋਂ 1:30 ਵਜੇ ਤੱਕ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਇਸੇ ਤਰ੍ਹਾਂ ਟਰਾਂਸਫ਼ਾਰਮਰ ਟੀ-2 (31.5 ਐਮ. ਵੀ. ਏ.) ਦੀ ਜ਼ਰੂਰੀ ਮੁਰੰਮਤ ਕਾਰਨ ਜੰਡਪੁਰ, ਸਵਾਨੀ ਰਬੜ ਪਲਾਟ, ਉਦਯੋਗਿਕ ਖੇਤਰ ਫ਼ੇਜ਼-3 ਅਤੇ 4 ਵਿਚ ਅੱਜ 14 ਨਵੰਬਰ ਨੂੰ ਬਿਜਲੀ ਦੀ ਸਪਲਾਈ ਬਾਅਦ ਦੁਪਹਿਰ 2 ਤੋਂ ਸ਼ਾਮ 6 ਵਜੇ ਤੱਕ ਪ੍ਰਭਾਵਿਤ ਰਹੇਗੀ। ਇਸੇ ਤਰ੍ਹਾਂ ਟਰਾਂਸਫ਼ਾਰਮਰ ਟੀ-3 (31.5 ਐਮ.ਵੀ.ਏ.) 15 ਨਵੰਬਰ ਨੂੰ ਇੰਡਸਟਰੀਅਲ ਏਰੀਆ ਫ਼ੇਜ਼-1 ਤੋਂ 6, ਬਲੌਂਗੀ, ਆਜ਼ਾਦ ਨਗਰ, ਟੀ.ਡੀ.ਆਈ, ਜੁਝਾਰ ਨਗਰ, ਸਿਵਲ ਹਸਪਤਾਲ, ਉਦਯੋਗਿਕ ਖੇਤਰ ਫ਼ੇਜ਼-2 ਵਿਚ ਬਿਜਲੀ ਦੀ ਸਪਲਾਈ ਸਵੇਰੇ 9:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਪ੍ਰਭਾਵਿਤ ਰਹੇਗੀ।