20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਹਾਈਡਰੋਪੋਨਿਕ ਗਾਂਜੇ ਦੇ ਮਾਮਲੇ ਦੀ ਜਾਂਚ ਦੌਰਾਨ ਡੀ. ਆਰ. ਆਈ. ਨੂੰ ਮਿਲੇ 18 ਜ਼ਿੰਦਾ ਕਾਰਤੂਸ, ਕਿਰਾਏਦਾਰ ਖ਼ਿਲਾਫ਼ ਮਾਮਲਾ ਦਰਜ

ਚੰਡੀਗੜ੍ਹ, 20 ਨਵੰਬਰ (ਕਪਿਲ ਵਧਵਾ)-ਹਾਈਡਰੋਪੋਨਿਕ ਗਾਂਜੇ ਦੀ ਵੱਡੀ ਖੇਪ ਬਰਾਮਦ ਹੋਣ ਦੇ ਮਾਮਲੇ ਦੀ ਜਾਂਚ ਦੌਰਾਨ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ.

Ad Position 21
No active advertisement
ਅਜੀਤ ਡੈਸਕ 21-11-2026
ਚੰਡੀਗੜ੍ਹ, 20 ਨਵੰਬਰ (ਕਪਿਲ ਵਧਵਾ)-ਹਾਈਡਰੋਪੋਨਿਕ ਗਾਂਜੇ ਦੀ ਵੱਡੀ ਖੇਪ ਬਰਾਮਦ ਹੋਣ ਦੇ ਮਾਮਲੇ ਦੀ ਜਾਂਚ ਦੌਰਾਨ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਦੀ ਟੀਮ ਨੂੰ ਚੰਡੀਗੜ੍ਹ ਦੇ ਸੈਕਟਰ-39 ਸਥਿਤ ਇਕ ਮਕਾਨ ਵਿਚੋਂ 18 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਇਸ ਸੰਬੰਧੀ ਡੀ. ਆਰ. ਆਈ. ਦੇ ਇੰਟੈਲੀਜੈਂਸ ਅਧਿਕਾਰੀ ਲਕਸ਼ਯਾਰਥ ਸਿਹਾਗ ਦੀ ਸ਼ਿਕਾਇਤ ’ਤੇ ਥਾਣਾ ਸੈਕਟਰ-39 ਦੀ ਪੁਲਿਸ ਨੇ ਜੋਏ ਪ੍ਰੇਮ ਵਾਸੀ ਦਿਲਸ਼ਾਦ ਕਾਲੋਨੀ, ਪੂਰਬੀ ਦਿੱਲੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਡੀ. ਆਰ. ਆਈ. ਦੀ ਟੀਮ ਦਿੱਲੀ ਵਿਖੇ ਹਾਈਡਰੋਪੋਨਿਕ ਗਾਂਜੇ ਦੀ ਵੱਡੀ ਖੇਪ ਬਰਾਮਦ ਹੋਣ ਦੇ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿਚ 19 ਨਵੰਬਰ ਨੂੰ ਸੈਕਟਰ-39/ਬੀ ਸਥਿਤ ਇਕ ਮਕਾਨ ਵਿਖੇ ਪਹੁੰਚੀ ਸੀ। ਤਲਾਸ਼ੀ ਦੌਰਾਨ ਟੀਮ ਨੂੰ ਉਥੋਂ 18 ਜ਼ਿੰਦਾ ਕਾਰਤੂਸ ਮਿਲੇ। ਇਸ ਤੋਂ ਬਾਅਦ ਡੀ. ਆਰ. ਆਈ. ਵਲੋਂ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਐੱਸ. ਡੀ. ਐੱਸ. ਪੀ. ਓ. ਧੀਰਜ ਕੁਮਾਰ ਦੀ ਅਗਵਾਈ ਵਿਚ ਥਾਣਾ ਸੈਕਟਰ 39 ਦੀ ਪੁਲਿਸ ਨੇ ਕਾਰਵਾਈ ਕਰਦਿਆਂ ਕਾਰਤੂਸ ਕਬਜ਼ੇ ਵਿਚ ਲੈ ਲਏ ਅਤੇ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ। ਐੱਸ. ਡੀ. ਐੱਸ. ਪੀ. ਓ. ਧੀਰਜ ਕੁਮਾਰ ਅਨੁਸਾਰ ਜੋਏ ਪ੍ਰੇਮ ਨੇ ਕੁਝ ਦਿਨ ਪਹਿਲਾਂ ਹੀ ਇਹ ਮਕਾਨ ਕਿਰਾਏ ’ਤੇ ਲਿਆ ਸੀ, ਜਦਕਿ ਮਕਾਨ ਦਾ ਮਾਲਕ ਵਿਦੇਸ਼ ਗਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਬਰਾਮਦ ਹੋਏ ਕਾਰਤੂਸ ਮਕਾਨ ਮਾਲਕ ਦੇ ਹੋ ਸਕਦੇ ਹਨ। ਹਾਲਾਂਕਿ ਇਸ ਦੀ ਪੁਸ਼ਟੀ ਮਕਾਨ ਮਾਲਕ ਦੇ ਵਿਦੇਸ਼ ਤੋਂ ਵਾਪਸ ਆਉਣ ਅਤੇ ਉਸ ਦੇ ਲਾਇਸੈਂਸੀ ਅਸਲੇ ਸੰਬੰਧੀ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਹੀ ਹੋ ਸਕੇਗੀ। ਫਿਲਹਾਲ ਪੁਲਿਸ ਨੇ ਕਾਰਤੂਸ ਕਬਜ਼ੇ ਵਿਚ ਲੈ ਕੇ ਸੀਲਬੰਦ ਕਰਨ ਉਪਰੰਤ ਮਾਲਖਾਨੇ ਵਿਚ ਜਮ੍ਹਾਂ ਕਰਵਾ ਦਿੱਤੇ ਹਨ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। 20 ਸੀਐਚਡੀ37 ਐੱਸ. ਡੀ. ਐੱਸ. ਪੀ. ਓ. ਧੀਰਜ ਕੁਮਾਰ
Ad Position 22
No active advertisement
ਪਿਛਲੀ ਖ਼ਬਰ ਸੇਵਾ-ਮੁਕਤ ਲੈਫਟੀਨੈਂਟ ਕਰਨਲ ਨੂੰ ਆਨਲਾਈਨ ਨਿਵੇਸ਼ ਜ਼ਰੀਏ ਬਣਾਇਆ ਠੱਗੀ ਦਾ ਨਿਸ਼ਾਨ, 70.19 ਲੱਖ ਰੁ. ਦੀ ਠੱਗੀ ਅਗਲੀ ਖ਼ਬਰ ਡੀ. ਸੀ. ਅਦਿੱਤਿਆ ਡਚਲਵਾਲ ਵਲੋਂ ਵਿਕਾਸ ਕਾਰਜਾਂ ਤੇ ਲੋਕ ਭਲਾਈ ਸਕੀਮਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ
Ad Position 24