ਬਠਿੰਡਾ, 24 ਜਨਵਰੀ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ 'ਚ ਰਾਤ ਸਮੇਂ ਰਾਹਗੀਰਾਂ ਅਤੇ ਰੇਲਵੇ ਯਾਤਰੀਆਂ ਨੂੰ ਝੂਠੇ ਪਿਆਰ ਦੇ ਜਾਲ 'ਚ ਫਸਾ ਕੇ ਲੁੱਟਣ ਵਾਲੇ ਗਰੋਹ ਪਿਛਲੇ ਕਾਫੀ ਸਮੇਂ ਤੋਂ ਸਰਗਰਮ ਹਨ, ਜਿਨ੍ਹਾਂ 'ਚੋਂ ਇਕ ਗਰੋਹ ਨੂੰ ਥਾਣਾ ਕੋਤਵਾਲੀ ਦੀ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਇਨ੍ਹਾਂ ਵਿਚ ਚਾਰ ਔਰਤਾਂ ਅਤੇ ਤਿੰਨ ਵਿਅਕਤੀ ਸ਼ਾਮਿਲ ਹਨ, ਜਿਨ੍ਹਾਂ ਦੇ ਖਿਲਾਫ ਥਾਣਾ ਕੋਤਵਾਲੀ ਵਿਚ ਮੁਕੱਦਮਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. (ਸਿਟੀ-1) ਅੰਮਿ੍ਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਪੁਲਿਸ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਅਤੇ ਸੰਤਪੁਰਾ ਰੋਡ ਵਿਖੇ ਰਾਤ ਸਮੇਂ ਕੁਝ ਔਰਤਾਂ ਅਤੇ ਮਰਦਾਂ ਦਾ ਇਕ ਗਰੋਹ ਰਾਹਗੀਰਾਂ ਅਤੇ ਰੇਲਵੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਪਿਆਰ ਦੇ ਜਾਲ ਵਿਚ ਫਸਾ ਕੇ ਉਨ੍ਹਾਂ ਨੂੰ ਸੁੰਨਸਾਨ ਜਗਾ ਵਿਚ ਲਿਜਾ ਕੇ ਉਨ੍ਹਾਂ ਤੋਂ ਨਗਦੀ ਅਤੇ ਕੀਮਤੀ ਸਮਾਨ ਵਗ਼ੈਰਾ ਦੀ ਲੁੱਟ ਖੋਹ ਕਰਦਾ ਹੈ ਤੇ ਉਨ੍ਹਾਂ ਕੋਲ ਇਕ ਆਟੋ ਵੀ ਹੈ, ਜਿਸ ਰਾਹੀਂ ਉਹ ਨਿੱਤ ਵਾਂਗ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ | ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਥਾਣਾ ਕੋਤਵਾਲੀ ਦੇ ਮੁੱਖ ਅਧਿਕਾਰੀ ਇੰਸਪੈਕਟਰ ਪਰਵਿੰਦਰ ਸਿੰਘ ਵਲੋਂ ਇਸ ਗਰੋਹ ਦੇ ਖਿਲਾਫ਼ ਤੁਰੰਤ ਮੁਕੱਦਮਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ ਤੇ ਅੱਜ ਇਸ ਗਰੋਹ ਨੂੰ ਗਿ੍ਫ਼ਤਾਰ ਕਰ ਲਿਆ ਹੈ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਰਣਜੀਤ ਮੋਜੀ, ਵਿਸਾਲ ਕੁਮਾਰ, ਸਿਵਾ, ਨੀਤੂ, ਕਿਰਨਾ, ਮਨਪ੍ਰੀਤ ਕੌਰ ਤੇ ਸੁਖਦੀਪ ਕੌਰ ਵਾਸੀਆਨ ਬਠਿੰਡਾ ਵਜੋਂ ਹੋਈ ਹੈ, ਜਿਨ੍ਹਾਂ ਤੋਂ ਇਕ ਈ ਰਿਕਸ਼ਾ ਵੀ ਬਰਾਮਦ ਕੀਤਾ ਹੈ | ਥਾਣਾ ਮੁਖੀ ਨੇ ਕਿਹਾ ਕਿ ਹੋਰ ਪੁੱਛ-ਗਿੱਛ ਲਈ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ