ਬਠਿੰਡਾ, 24 ਜਨਵਰੀ (ਵੀਰਪਾਲ ਸਿੰਘ)- ਵਾਤਾਵਰਨ ਸਿੱਖਿਆ ਸਬੰਧੀ ਡੀ.ਏ.ਵੀ. ਕਾਲਜ ਬਠਿੰਡਾ ਵਿਖੇ ਵਾਤਾਵਰਨ ਸੰਭਾਲ ਸਬੰਧੀ 2 ਰੋਜਾ ਕੈਂਪ ਲਗਾਇਆ ਗਿਆ¢ ਕਾਲਜ ਦੇ ਪਿ੍ੰਸੀਪਲ ਰਾਜੀਵ ਸ਼ਰਮਾ ਦੀ ਅਗਵਾਈ ਵਿਚ ਰਾਸ਼ਟਰੀਆ ਸਵੰਮ ਸੇਵਕ ਸੰਘ ਬਠਿੰਡਾ ਵਲੋਂ ਵਾਤਾਵਰਨ ਦੀ ਸਾਂਭ-ਸੰਭਾਲ ਸਬੰਧੀ ਪ੍ਰਦਰਸ਼ਨੀ ਲਗਾਈ ਗਈ¢ ਇਸ ਮÏਕੇ ਸੰਬੋਧਨ ਕਰਦੇ ਅਸ਼ੋਕ ਮਿੱਤਲ ਵਲੋਂ ਦੱਸਿਆ ਕਿ ਰੋਜ਼ਾਨਾ ਜੀਵਨ ਵਿਚ ਪਲਾਸਟਿਕ ਦੀ ਵਰਤੋਂ ਕਰਨਾ ਬੇਹੱਦ ਖ਼ਤਰਨਾਕ ਹੈ¢ ਇਸ ਲਈ ਸਾਨੂੰ ਪਲਾਸਟਿਕ ਦੇ ਡਿਸਪੋਜ਼ਲ ਬਰਤਨ ਅਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨੂੰ ਘਟਾ ਕੇ ਕੱਪੜੇ ਦੇ ਥੈਲੇ ਲੱਕੜ ਦੇ ਬਣੇ ਬਰਤਨਾਂ, ਸਟੀਲ ਅਤੇ ਬਾਂਸ ਦੇ ਕੇਨਾਂ ਦੀ ਵਰਤੋਂ, ਲੱਕੜ ਦੇ ਬਣੇ ਫ਼ਰਨੀਚਰ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ¢ ਇਸ ਮÏਕੇ ਵੀਨਾ ਰਾਣੀ, ਚਾਰਲੀ ਰਾਣਾ, ਰਮੇਸ਼ ਗੁਪਤਾ, ਅਸ਼ੋਕ ਮਾਲਵਾ, ਡਾ. ਸ਼ਿਵ ਦੱਤ, ਪ੍ਰੇਮ ਸਾਗਰ, ਰਜਿੰਦਰ ਕੁਮਾਰ, ਅਸ਼ੋਕ ਗਰਗ, ਐਡਵੋਕੇਟ ਮੋਹਿਤ, ਹੰਸ ਰਾਜ ਬਾਂਸਲ, ਪਿ੍ੰਸੀਪਲ ਗੁਰਪ੍ਰੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ¢