20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਯੂ.ਪੀ.ਐੱਸ.ਸੀ ਪ੍ਰੀਖਿਆ 'ਚੋਂ 136ਵਾਂ ਰੈਂਕ ਹਾਸਿਲ ਕਰਨ ਵਾਲੀ ਬੱਚੀ ਦਾ ਜਥੇਦਾਰ ਬਾਬਾ ਟੇਕ ਸਿੰਘ ਵਲੋਂ ਸਨਮਾਨ <br/>

Ad Position 21
No active advertisement
ਅਜੀਤ ਡੈਸਕ 12-03-2026
ਤਲਵੰਡੀ ਸਾਬੋ, 11 ਮਾਰਚ (ਰਣਜੀਤ ਸਿੰਘ ਰਾਜੂ): ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐੱਸ.ਸੀ) ਦੀ ਪ੍ਰੀਖਿਆ ਦੇ ਬੀਤੇ ਦਿਨੀਂ ਐਲਾਨੇ ਨਤੀਜਿਆਂ ਮੁਤਾਬਿਕ ਦੇਸ਼ ਭਰ ਵਿਚੋਂ 136ਵਾਂ ਰੈਂਕ ਹਾਸਿਲ ਕਰਕੇ ਇਲਾਕੇ ਤੇ ਮਾਪਿਆਂ ਦਾ ਨਾਂ ਰੌਸ਼ਨ ਕਰਨ ਵਾਲੀ ਮਾਨਸਾ ਜ਼ਿਲੇ੍ਹ ਦੇ ਪਿੰਡ ਧਲੇਵਾਂ ਦੀ ਜੰਮਪਲ ਬੱਚੀ ਮਨਪ੍ਰੀਤ ਕੌਰ ਦਾ ਸਮੁੱਚੇ ਪਰਿਵਾਰ ਸਮੇਤ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਤੇ ਸ਼੍ਰੋਮਣੀ ਕਮੇਟੀ ਅੰਤਿ੍ਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਵਲੋਂ ਸਨਮਾਨ ਕੀਤਾ ਗਿਆ | ਤਖਤ ਸਾਹਿਬ ਨਤਮਸਤਕ ਹੋਣ ਉਪਰੰਤ ਪਰਿਵਾਰ ਸਮੇਤ ਜਥੇਦਾਰ ਬਾਬਾ ਟੇਕ ਸਿੰਘ ਦੀ ਰਿਹਾਇਸ਼ ਵਿਖੇ ਪਹੁੰਚੀ ਬੱਚੀ ਮਨਪ੍ਰੀਤ ਕੌਰ ਨੂੰ ਯੂ.ਪੀ.ਐੱਸ.ਪੀ ਪ੍ਰੀਖਿਆ 'ਚੋਂ ਸਫਲਤਾ ਹਾਸਿਲ ਕਰਨ 'ਤੇ ਸਿੰਘ ਸਾਹਿਬ ਜਥੇਦਾਰ ਬਾਬਾ ਟੇਕ ਸਿੰਘ ਨੇ ਮੁਬਾਰਕਬਾਦ ਦਿੰਦਿਆਂ ਬੱਚੀ ਦੇ ਅਗਲੇਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ | ਇਸ ਮੌਕੇ ਬਾਬਾ ਟੇਕ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਅੰਤਿ੍ਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਜਿੱਥੇ ਬੱਚੀ ਮਨਪ੍ਰੀਤ ਕੌਰ ਨੂੰ ਗੁਰੂਘਰ ਦੀ ਬਖਸ਼ਿਸ ਸਿਰੋਪਾਉ ਭੇਟ ਕੀਤਾ, ਉੱਥੇ ਤਖਤ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ | ਪਰਿਵਾਰਿਕ ਮੈਂਬਰਾਂ ਨੂੰ ਵੀ ਸ਼੍ਰੋਮਣੀ ਕਮੇਟੀ ਵਲੋਂ ਗੁਰਪ੍ਰੀਤ ਸਿੰਘ ਝੱਬਰ ਨੇ ਸਿਰੋਪੇ ਭੇਟ ਕੀਤੇ | ਇਸ ਮੌਕੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਕਿਹਾ ਕਿ ਅੱਜ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਕਿ ਯੂ.ਪੀ.ਐੱਸ.ਸੀ ਵਰਗੇ ਉੱਚ ਪੱਧਰੀ ਇਮਤਿਹਾਨਾਂ 'ਚ ਪੰਜਾਬੀ ਅਤੇ ਖ਼ਾਸ ਕਰਕੇ ਸਿੱਖ ਬੱਚੇ ਭਾਗ ਲੈਣ ਤੇ ਪ੍ਰੀਖਿਆ ਪਾਸ ਕਰਕੇ ਉੱਚ ਅਹੁਦਿਆਂ 'ਤੇ ਬੈਠਣ ਤਾਂ ਕਿ ਸਰਕਾਰੇ ਦਰਬਾਰੇ ਪੰਜਾਬ ਤੇ ਸਿੱਖ ਹਿਤਾਂ ਦੀ ਗੱਲ ਨੂੰ ਵਧੇਰੇ ਵਜ਼ਨਦਾਰ ਢੰਗ ਨਾਲ ਉਠਾਇਆ ਜਾ ਸਕੇ | ਉੱਧਰ ਸ਼੍ਰੋਮਣੀ ਕਮੇਟੀ ਅੰਤਿ੍ਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਦੱਸਿਆ ਕਿ ਯੂ.ਪੀ.ਐੱਸ.ਦੀ ਪ੍ਰੀਖਿਆ 'ਚ ਮੱਲ੍ਹਾਂ ਮਾਰਨ ਵਾਲੇ ਸਿੱਖ ਬੱਚੇ/ਬੱਚੀਆਂ ਦਾ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਐ, ਉੱਥੇ ਜਥੇਦਾਰ ਬਾਬਾ ਟੇਕ ਸਿੰਘ ਵਲੋਂ ਅਜਿਹੇ ਬੱਚਿਆਂ ਦੇ ਮਾਣ-ਸਨਮਾਨ ਨਾਲ ਹੋਰਨਾਂ ਸਿੱਖ ਬੱਚਿਆਂ ਨੂੰ ਵੀ ਅਜਿਹੇ ਉੱਚ ਪੱਧਰੀ ਇਮਤਿਹਾਨਾਂ 'ਚ ਹਿੱਸਾ ਲੈਣ ਦੀ ਪ੍ਰੇਰਣਾ ਮਿਲੇਗੀ |

Ad Position 22
No active advertisement
ਪਿਛਲੀ ਖ਼ਬਰ ਜਦੋਂ ਤੱਕ ਭਗਤ ਕਿਸੇ ਸੰਤ ਦੇ ਲੜ ਨਹੀਂ ਲੱਗਦੇ ਜੀਵਨ ਸਫਲ ਨਹੀਂ ਹੁੰਦਾ-ਅਸ਼ਵਨੀ ਸ਼ਾਸਤਰੀ <br/> ਅਗਲੀ ਖ਼ਬਰ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ' ਯੋਜਨਾ ਮਹਿਲਾਵਾਂ ਲਈ ਵਰਦਾਨ ਸਾਬਿਤ ਹੋਵੇਗੀ-ਬਹਿਲਵਾੜ <br/>
Ad Position 24