ਰਾਮਾਂ ਮੰਡੀ, 11 ਮਾਰਚ (ਤਰਸੇਮ ਸਿੰਗਲਾ)-ਸਥਾਨਕ ਸ਼੍ਰੀ ਗੀਤਾ ਭਵਨ ਵਿਖੇ ਮਹਾਂਮੰਡਲੇਸ਼ਵਰ ਸ਼੍ਰੀ ਸ਼੍ਰੀ 1008 ਸਵਾਮੀ ਸੁਰੇਸ਼ ਮੁਨੀ ਹਰਿਦੁਆਰ ਵਾਲੇ ਦੀ ਅਗਵਾਈ ਹੇਠ ਸਾਲਾਨਾ ਸ਼੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦੇ ਅੱਜ ਦੂਸਰੇ ਦਿਨ ਸ਼੍ਰੀਮਤੀ ਮਧੂ ਅਨੀਤਾ ਪਤਨੀ ਨਰੇਸ਼ ਗੋਇਲ ਬਖਤੂ ਵਾਲੇ ਵਲੋਂ ਦੇਵ ਪੂਜਾ, ਅਸ਼ੋਕ ਕੁਮਾਰ ਬਸਤੀ ਵਲੋਂ ਜੋਤੀ ਪ੍ਰਚੰਡ ਅਤੇ ਸੁਰੇਸ਼ ਕੁਮਾਰ ਬਾਂਸਲ ਵਲੋਂ ਪ੍ਰਸ਼ਾਦ ਦੀ ਸੇਵਾ ਕੀਤੀ ਗਈ | ਰਸਮਾਂ ਨਿਭਾਉਣ ਵਾਲੇ ਸਮੂਹ ਮਹਿਮਾਨਾਂ ਸਮੇਤ ਸ਼੍ਰੀ ਗੀਤਾ ਭਵਨ ਮਹਿਲਾ ਮੰਡਲ ਨੂੰ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਕਥਾਵਾਚਕ ਪੰ. ਅਸ਼ਵਨੀ ਸ਼ਾਸਤਰੀ ਕਾਲਿਆਂਵਾਲੀ ਵਾਲੇ ਨੇ ਸ਼ਰਧਾਲੂਆਂ ਨੂੰ ਕਥਾ ਸੁਣਾਉਂਦੇ ਹੋਏ ਕਿਹਾ ਕਿ ਜਦੋਂ ਤੱਕ ਭਗਤ ਕਿਸੇ ਸੰਤ ਦੇ ਲੜ ਨਹੀਂ ਲੱਗਦੇ ਉਨ੍ਹਾਂ ਦਾ ਜੀਵਨ ਸਫਲ ਨਹੀਂ ਹੁੰਦਾ, ਕਿਉਂਕਿ ਭਾਗਵਤ ਵਿਚ ਵੀ ਸੰਤ ਮਹਾਂਪੁਰਸ਼ਾਂ ਦੀ ਮਹਿਮਾ ਦਾ ਹੀ ਵਰਣਨ ਹੈ | ਇਸ ਮੌਕੇ ਸੰਤ ਰਾਮਾਨੰਦ ਬ੍ਰਹਮਚਾਰੀ ਹਰਿਦੁਆਰ, ਸਵਾਮੀ ਨਰੋਤਮਾਨੰਦ , ਸ਼੍ਰੀ ਗੀਤਾ ਭਵਨ ਕਮੇਟੀ ਦੇ ਪ੍ਰਧਾਨ ਮੈਂਗਲ ਰਾਮ ਲਹਿਰੀ, ਸਰਪ੍ਰਸਤ ਉਦੈ ਕੁਮਾਰ ਬੰਗੀ, ਵਿਸ਼ਾਲ ਲੈਹਰੀ ਸਕੱਤਰ, ਸੁਰਿੰਦਰ ਛਿੰਦਾ ਪੈੱ੍ਰਸ ਸਕੱਤਰ, ਚਿਮਨ ਲਾਲ ਬਖਤੂ ਕੈਸ਼ੀਅਰ, ਰਾਮ ਬੰਗੀ ਮੀਤ ਪ੍ਰਧਾਨ, ਅਰੁਣ ਕੁਮਾਰ ਕਾਦੀ ਚੱਠਾ ਕਾਰਜਕਾਰਨੀ ਮੈਂਬਰ, ਪੁਜਾਰੀ ਪੰਡਿਤ ਕੈਲਾਸ਼ ਚੰਦ ਕੌਸ਼ਿਕ ਬਰਸਾਨਾ ਵਾਲੇ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ |