16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਬਠਿੰਡਾ 'ਚ 'ਆਪ' ਵਰਕਰਾਂ ਦਾ ਫੁੱਟਿਆ ਗ਼ੁੱਸਾ

Ad Position 21
repet_subhas-goyals [Copy P29]
ਅਜੀਤ ਡੈਸਕ 27-04-2026

ਬਠਿੰਡਾ, 26 ਅਪ੍ਰੈਲ (ਪ੍ਰੀਤਪਾਲ ਸਿੰਘ ਰੋਮਾਣਾ)-ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਦਾ ਬਠਿੰਡਾ 'ਚ 'ਆਪ' ਵਰਕਰਾਂ ਵਲੋਂ ਫਾਇਰ ਬਿਗ੍ਰੇਡ ਚੌਂਕ 'ਚ ਪੁਤਲੇ ਫੂਕ ਕੇ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਅਤੇ ਪੰਜਾਬ ਮੀਡੀਅਮ ਉਦਯੋਗ ਵਿਕਾਸ ਬੋਰਡ ਦੇ ਚੇਅਰਮੈਨ ਨੀਲ ਗਰਗ, ਮਾਰਕੀਟ ਕਮੇਟੀ ਚੇਅਰਮੈਨ ਬਲਜੀਤ ਸਿੰਘ ਬੱਲੀ, ਸਾਬਕਾ ਚੇਅਰਮੈਨ ਅੰਮਿ੍ਤ ਲਾਲ ਅਗਰਵਾਲ, ਸ਼ਾਮ ਲਾਲ ਜੈਨ, ਸੁਖਜਿੰਦਰ ਸਿੰਘ ਰੋਮਾਣਾ, ਚੇਅਰਮੈਨ ਅਮਰਦੀਪ ਰਾਜਨ, ਮਨਜੀਤ ਸਿੰਘ ਮੌੜ, ਰਘਵੀਰ ਮੂਸਾ, ਅਸੀਸ ਰਤਨ, ਲੱਕੀ ਸਰਮਾ, ਅੰਕਿਤ ਅਗਰਵਾਲ, ਹਰਦੀਪ ਸਰਾਂ ਸਮੇਤ ਵੱਡੀ ਗਿਣਤੀ 'ਆਪ' ਵਰਕਰਾਂ ਨੇ ਰਾਜ ਸਭਾ ਮੈਂਬਰ ਹਰਭਜਨ ਸਿੰਘ, ਰਾਘਵ ਚੱਢਾ, ਅਸ਼ੋਕ ਮਿੱਤਲ, ਸੰਦੀਪ ਪਾਠਕ ਅਤੇ ਹੋਰਾਂ ਦੇ ਪੁਤਲੇ ਫੂਕੇ ਗਏ | ਬਲਜੀਤ ਸਿੰਘ ਬੱਲੀ ਨੇ ਕਿਹਾ ਕਿ ਪਾਰਟੀ ਵਲੋਂ ਇਨ੍ਹਾਂ ਆਗੂਆਂ ਨੂੰ ਬਹੁਤ ਮਾਣ-ਸਨਮਾਨ ਦਿੱਤਾ ਸੀ, ਪਰ ਔਖੇ ਸਮੇਂ ਪਾਰਟੀ ਦਾ ਸਾਥ ਛੱਡ ਕੇ ਇਨ੍ਹਾਂ ਨੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ | ਉਨ੍ਹਾਂ ਕਿਹਾ ਕਿ ਰਾਜ ਸਭਾ ਮੈਂਬਰਾਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ, ਇਹ ਪੰਜਾਬ ਦੇ ਗ਼ੱਦਾਰ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਕੋਈ ਫ਼ਰਕ ਨਹੀਂ ਪਿਆ, ਕਿਉਂਕਿ ਉਨ੍ਹਾਂ ਦਾ ਪੰਜਾਬ ਦੇ ਲੋਕਾਂ ਨਾਲ ਕੋਈ ਸੰਬੰਧ ਨਹੀਂ ਸੀ | ਜਿਸ ਕਾਰਨ ਪੰਜਾਬ ਦੇ ਲੋਕ ਹੁਣ ਇਨ੍ਹਾਂ ਨੂੰ ਕਦੇ ਵੀ ਮਾਫ਼ ਨਹੀਂ ਕਰਨਗੇ ਅਤੇ ਆਉਣ ਵਾਲੇ ਸਮੇਂ ਵਿਚ ਵਿਰੋਧ ਕੀਤਾ ਜਾਵੇਗਾ | ਹਲਕਾ ਇੰਚਾਰਜ ਯੂਥ ਵਿੰਗ ਬਠਿੰਡਾ ਦਿਹਾਂਤੀ ਸੁਖਵਿੰਦਰ ਸਿੰਘ ਰੋਮਾਣਾ ਨੇ ਕਿਹਾ ਕਿ ਜਿਹੜਾ ਵੀ ਆਗੂ ਪਾਰਟੀ ਛੱਡ ਗਿਆ ਹੈ, ਉਸ ਨੇ ਜਨਤਾ ਦੀ ਖ਼ਾਤਰ ਨਹੀ, ਸਗੋਂ ਸਿਰਫ਼ ਆਪਣੇ ਨਿੱਜੀ ਹਿੱਤਾ ਦੀ ਪੂਰਤੀ ਲਈ ਅਜਿਹਾ ਕੀਤਾ ਹੈ | ਹੁਣ ਸਾਰੇ ਲੋਕ ਆਪਣੇ ਨਿੱਜੀ ਹਿੱਤਾ ਲਈ ਭਾਪਾ ਵਿਚ ਸ਼ਾਮਲ ਹੋਏ ਹਨ | ਅਜਿਹੇ ਆਗੂਆਂ ਨੂੰ ਪੰਜਾਬ ਦੇ ਗ਼ੱਦਾਰ ਕਰਾਰ ਦਿੰਦੇ ਹੋਏ, ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਜਨਤਾ ਉਨ੍ਹਾਂ ਨੂੰ ਢੁਕਵਾਂ ਜਵਾਬ ਦੇਵੇਗੀ | ਪ੍ਰਦਰਸ਼ਨ ਦੌਰਾਨ ਆਪ ਵਰਕਰਾਂ ਨੇ ਕੇਂਦਰ ਸਰਕਾਰ ਤੇ ਰਾਜਨੀਤਿਕ ਵਫ਼ਾਦਾਰੀ ਬਦਲਣ ਵਾਲੇ ਆਗੂਆਂ ਵਿਰੁੱਧ ਨਾਅਰੇ ਲਿਖੇ ਬੈਨਰ ਤੇ ਪੋਸਟਰ ਫੜੇ ਹੋਏ ਸਨ | ਇਸ ਮੌਕੇ ਵੱਡੀ ਗਿਣਤੀ ਚੇਅਰਮੈਨ ਅਤੇ ਹੋਰ ਆਪ ਵਰਕਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂਆਂ ਨੇ ਸਮੂਹਿਕ ਰੂਪ ਚ ਪ੍ਰਧਾਨ ਮੰਤਰੀ ਦਾ 'ਮਨ ਕੀ ਬਾਤ' ਪ੍ਰੋਗਰਾਮ ਸੁਣਿਆ ਅਗਲੀ ਖ਼ਬਰ ਕਾਂਗਰਸ ਐੱਸ.ਈ. ਵਿੰਗ 'ਚ ਬਠਿੰਡਾ ਦੇ ਤਿੰਨ ਆਗੂਆਂ ਨੂੰ ਮਿਲੀ ਸੂਬਾ ਪੱਧਰ 'ਤੇ ਜ਼ਿੰਮੇਵਾਰੀ <br/>
Ad Position 24