ਬਠਿੰਡਾ, 26 ਅਪ੍ਰੈਲ (ਅਵਤਾਰ ਸਿੰਘ ਕੈਂਥ): ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਖ਼ਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਵਲੋਂ ਲਗਾਏ ਗਏ ਇੱਕ ਮਹੀਨੇ 'ਤੇ ਕੰਪਿਊਟਰ ਟਾਈਪਿੰਗ (ਪੰਜਾਬੀ ਤੇ ਇੰਗਲਿਸ਼ ਟਾਈਪਿੰਗ) ਕੈਂਪ ਦੀ ਸਮਾਪਤੀ ਤੋਂ ਬਾਅਦ ਬੱਚਿਆਂ ਨੂੰ ਸਰਟੀਫਿਕੇਟ ਵੰਡੇ ਗਏ | ਟਾਈਪਿੰਗ ਸਿਖਾਉਣ ਦੀ ਸੇਵਾ ਦੁੱਗਲ ਇੰਫੋਟੈਚ ਦੇ ਭਾਈ ਗੁਰਪ੍ਰੀਤ ਸਿੰਘ ਨੇ ਨਿਭਾਈ ਗਈ | ਇਸ ਮੌਕੇ ਕੁਲ 30 ਬੱਚਿਆਂ ਨੇ ਕੈਂਪ 'ਚ ਸਿਖਲਾਈ ਪ੍ਰਾਪਤ ਕੀਤੀ ਸੀ | ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਬੱਚਿਆਂ ਦੇ ਹੌਂਸਲਾ ਅਫਜਾਈ ਲਈ ਵਧੀਆ ਟਾਈਪਿੰਗ ਕਰਨ ਵਾਲੇ ਬੱਚਿਆਂ ਨੂੰ ਮੈਡਲ ਤਕਸੀਮ ਕੀਤੇ ਗਏ |