18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਭਾਜਪਾ ਵਲੋਂ ਦੋ ਰੋਜ਼ਾ ਮਹਾਂ ਸਿਖਲਾਈ ਅਭਿਆਨ ਵਰਕਸ਼ਾਪ ਕਰਵਾਈ

Ad Position 21
No active advertisement
ਅਜੀਤ ਡੈਸਕ 27-04-2026
ਰਾਮਪੁਰਾ ਫੂਲ, 26 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)-ਭਾਜਪਾ ਵਲੋਂ ਪਾਰਟੀ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ 'ਤੇ ਪਾਰਟੀ ਦੀ ਜ਼ਮੀਨੀ ਪੱਧਰ 'ਤੇ ਮਜ਼ਬੂਤੀ ਲਈ ਹਲਕਾ ਪੱਧਰੀ ਪੰਡਿਤ ਦੀਨ ਦਿਆਲ ਉਪਧਿਆ ਮਹਾਂ ਸਿਖਲਾਈ ਅਭਿਆਨ ਅਧੀਨ ਵਰਕਸ਼ਾਪ ਕੈਂਪ ਹਲਕਾ ਰਾਮਪੁਰਾ ਫੂਲ 'ਚ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ 'ਚ ਪਟਿਆਲਾ ਮੰਡੀ ਦੀ ਪੰਚਾਇਤੀ ਧਰਮਸ਼ਾਲਾ 'ਚ ਦੋ ਰੋਜ਼ਾ ਕੈਂਪ ਲਗਾਇਆ ਗਿਆ | ਮਲੂਕਾ ਦੀ ਅਗਵਾਈ 'ਚ ਸੰਘ ਤੇ ਪਾਰਟੀ ਦੇ ਬੁਲਾਰਿਆਂ ਨੇ ਵਰਕਰਾਂ ਨੂੰ ਵੱਖ-ਵੱਖ ਵਿਸ਼ਿਆਂ 'ਤੇ ਜਾਣਕਾਰੀ ਸਾਂਝੀ ਕੀਤੀ | ਪਹਿਲੇ ਦਿਨ ਭਾਜਪਾ ਦੇ ਸੀਨੀਅਰ ਆਗੂ ਐਡਵੋਕੇਟ ਅਸ਼ੋਕ ਭਾਰਤੀ, ਡਾ: ਵੀਨਾ ਗਰਗ ਅਤੇ ਮਨਜੀਤ ਸਿੰਘ ਰਾਏ ਨੇ ਵਰਕਰਾਂ ਨੂੰ ਭਾਜਪਾ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ | ਦੂਜੇ ਦਿਨ ਸੰਘ ਦੇ ਪ੍ਰਚਾਰਕ ਅਨਿਲ ਗਰਗ ਨੇ ਸਮਾਜਿਕ ਪੱਧਰ 'ਤੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਦੇਸ਼ ਤੇ ਸਮਾਜ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨਾਗਰਿਕਾਂ ਦੀ ਸਮਾਜ ਤੇ ਦੇਸ਼ ਲਈ ਬਣਦੀ ਜ਼ੰੁਮੇਵਾਰੀ 'ਤੇ ਖੁੱਲ੍ਹ ਕੇ ਚਰਚਾ ਕੀਤੀ | ਅੰਤਿਮ ਦੌਰ 'ਚ ਸੂਬਾ ਜਰਨਲ ਸਕੱਤਰ ਦਿਆਲ ਸੋਢੀ ਨੇ ਭਾਜਪਾ ਦੇ ਵਿਸਥਾਰ ਵਾਰੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਵਰਕਰਾਂ ਨੂੰ ਭਾਜਪਾ ਦੀ ਮਜ਼ਬੂਤੀ ਲਈ ਭੂਗੋਲਿਕ ਅਤੇ ਸਮਾਜਿਕ ਵੰਡ ਆਧਾਰਿਤ ਕੰਮ ਕਰਨ ਦੀ ਨੀਤੀ ਤੋਂ ਜਾਣੂ ਕਰਵਾਇਆ | ਉਨ੍ਹਾਂ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਪਾਰਟੀ ਨਾਲ ਜੋੜਨ ਲਈ ਐੱਸ.ਸੀ, ਕਿਸਾਨ, ਯੁਵਾ, ਘੱਟ ਗਿਣਤੀ ਅਤੇ ਮਹਿਲਾ ਮੋਰਚਾ ਦੀ ਅਹਿਮੀਅਤ ਵਾਰੇ ਚਰਚਾ ਕੀਤੀ | ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ 'ਚ ਜ਼ਿਲ੍ਹਾ ਜਥੇਬੰਦੀ ਨੇ ਅਸ਼ੋਕ ਭਾਰਤੀ, ਡਾ: ਵੀਨਾ ਗਰਗ, ਮਨਜੀਤ ਰਾਏ ਸਿੰਘ, ਅਨਿਲ ਗਰਗ ਅਤੇ ਦਿਆਲ ਸੋਢੀ ਨੂੰ ਸਨਮਾਨਿਤ ਕੀਤਾ | ਗੁਰਪ੍ਰੀਤ ਮਲੂਕਾ ਨੇ ਕੈਂਪ 'ਚ ਸ਼ਮੂਲੀਅਤ ਕਰਨ ਵਾਲੇ ਵਰਕਰਾਂ ਦਾ ਧੰਨਵਾਦ ਕੀਤਾ | ਕੈਂਪ 'ਚ ਜਸਪ੍ਰੀਤ ਸਿੰਘ ਜੱਸਾ, ਬੂਟਾ ਭਾਈਰੂਪਾ, ਸਵਰਨ ਸਿੰਘ, ਭਾਰਤ ਭੂਸ਼ਨ ਜੈਨ, ਸੱਤਪਾਲ ਸ਼ਰਮਾ, ਚੰਦਨ ਕਾਂਤ, ਵਿਵੇਕ ਗਰਗ, ਜੋਗਿੰਦਰ ਸਿੰਗਲਾ, ਜਸਵਿੰਦਰ ਸਿੰਘ ਭਾਈਰੂਪਾ, ਮਨਦੀਪ ਸ਼ਰਮਾ ਮਲੂਕਾ, ਬਿਕਰਮਜੀਤ ਸਿੰਘ ਫੂਲ, ਮਨਜੀਤ ਕੌਰ ਮਹਿਰਾਜ, ਨੀਨਾ ਰਾਣੀ, ਸੁਖਪਾਲ ਮਹਿਰਾਜ, ਪ੍ਰਦੀਪ ਬੱਲੋ੍ਹ, ਸੰਜੇ ਪ੍ਰੋਚਾ ਅਤੇ ਜ਼ਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਰਤਾਰ ਸਿੰਘ ਬਰਾੜ ਰਾਜਸਥਾਨ ਦੇ ਦੇਹਾਂਤ 'ਤੇ ਮਹਿਰਾਜ ਇਲਾਕੇ ਵਲੋਂ ਡੂੰਘਾ ਦੁੱਖ ਪ੍ਰਗਟ ਅਗਲੀ ਖ਼ਬਰ ਹਲਕਾ ਵਿਧਾਇਕ ਵਲੋਂ ਪਿੰਡ ਪੂਹਲਾ ਵਿਖੇ ਆਂਗਣਵਾੜੀ ਸੈਂਟਰ ਦਾ ਉਦਘਾਟਨ <br/>
Ad Position 24