ਮਹਿਰਾਜ, 26 ਅਪ੍ਰੈਲ (ਸੁਖਪਾਲ ਮਹਿਰਾਜ)-ਜ਼ਿਲ੍ਹਾ ਗੰਗਾਨਗਰ ਦੇ ਚੌਕ ਮਹਿਰਾਜ ਕਾ (5 ਐਲ.ਐਨ.ਪੀ) ਵਿਖੇ ਰਹਿੰਦੇ ਰਾਜਸਥਾਨ ਦੇ ਸਾਬਕਾ ਸਿੰਚਾਈ ਰਾਜ ਮੰਤਰੀ ਸਵ. ਗੁਰਜੰਟ ਸਿੰਘ ਬਰਾੜ ਅਤੇ ਸਾਬਕਾ ਵਿਧਾਇਕ ਮਹਿੰਦਰ ਸਿੰਘ ਬਰਾੜ ਦੇ ਭਰਾ ਸਰਦਾਰ ਕਰਤਾਰ ਸਿੰਘ ਬਰਾੜ ਦੇ ਅਕਾਲ ਚਲਾਣੇ ਨਾਲ ਇਲਾਕੇ ਵਿਚ ਗਹਿਰਾ ਸੋਗ ਪਾਇਆ ਗਿਆ ਹੈ | ਉਨ੍ਹਾਂ ਦੇ ਪੋਤਰੇ ਅਤੇ ਮੌਜੂਦਾ ਵਿਧਾਇਕ ਗੁਰਵੀਰ ਸਿੰਘ ਬਰਾੜ ਸਮੇਤ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਮਹਿਰਾਜ ਇਲਾਕੇ ਨਾਲ ਸੰਬੰਧਿਤ ਪੁਰਖਿਆਂ ਦੀ ਧਰਤੀ ਨਾਲ ਜੁੜੇ ਵੱਖ-ਵੱਖ ਪ੍ਰਮੁੱਖ ਵਿਅਕਤੀਆਂ ਨੇ ਡੂੰਘਾ ਦੁੱਖ ਪ੍ਰਗਟਾਇਆ | ਇਸ ਮੌਕੇ ਨਾਜਰ ਸਿੰਘ ਪਟਵਾਰੀ, ਜਗਰੂਪ ਸਿੰਘ ਮਹਿਰਾਜ, ਮੇਜਰ ਸਿੰਘ ਮਹਿਰਾਜ, ਬਾਰੂ ਸਿੰਘ ਮਹਿਰਾਜ, ਗੁਰਦੀਪ ਸਿੰਘ ਦੀਪਾ ਮਹਿਰਾਜ, ਇੰਦਰਜੀਤ ਸਿੰਘ ਮਹਿਰਾਜ, ਗੁਰਮੇਲ ਸਿੰਘ ਸਾਬਕਾ ਸਰਪੰਚ ਕੋਠੇ ਰੱਥੜੀਆਂ, ਕੁਲਬੀਰ ਸਿੰਘ (ਸਾਬਕਾ ਸਰਪੰਚ ਮਹਿਰਾਜ), ਅਮਨਦੀਪ ਸਿੰਘ ਅਮਨਾ ਸਮਾਜ ਸੇਵੀ, ਬਿਕਰਮਜੀਤ ਸਿੰਘ ਬਾਹੀਆ ਬਾਹੀਆ ਰਿਜ਼ੋਰਟ ਭੁੱਚੋ, ਗੁਰਚੇਤ ਸਿੰਘ ਚੇਤੀ ਸਰਕਲ ਪ੍ਰਧਾਨ, ਪਵਨਦੀਪ ਸਿੰਘ ਪੱਪੀ ਚੇਅਰਮੈਨ, ਗਮਦੂਰ ਸਿੰਘ ਸਾਬਕਾ ਸਰਪੰਚ ਕੋਠੇ ਮੱਲੂਆਣਾ, ਇਕਬਾਲ ਸਿੰਘ ਮਹਿਰਾਜ, ਬਲਵੀਰ ਸਿੰਘ ਮੀਤ ਪ੍ਰਧਾਨ, ਮਿੱਠੂ ਸਿੰਘ ਵੈਦ ਪ੍ਰਧਾਨ ਬੀਕੇਯੂ ਕ੍ਰਾਂਤੀਕਾਰੀ ਅਤੇ ਨਿਰਮਲ ਸਿੰਘ (ਕੈਨੇਡਾ) ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਕਰਤਾਰ ਸਿੰਘ ਬਰਾੜ ਦਾ ਚਲਾ ਜਾਣਾ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ | ਉਨ੍ਹਾਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਭਾਣਾ ਮੰਨਣ ਦੀ ਤਾਕਤ ਦੇਵੇ |