ਬਰਨਾਲਾ, 26 ਅਪ੍ਰੈਲ (ਰਾਜ ਪਨੇਸਰ)-ਸਥਾਨਕ ਰਾਮਬਾਗ ਦੇ ਬਾਥਰੂਮ ਵਿਚੋਂ ਟੂਟੀਆਂ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ-1 ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਮੁੱਦਈ ਲਾਜਪਤ ਰਾਏ ਪੁੱਤਰ ਸ਼ਿਵ ਪ੍ਰਸਾਦ ਵਾਸੀ ਬਰਨਾਲਾ ਨੇ ਪੁਲਿਸ ਕੋਲ ਬਿਆਨ ਲਿਖਵਾਏ ਕਿ ਉਹ ਰਾਮਬਾਗ ਟਰੱਸਟ ਦਾ ਪ੍ਰਧਾਨ ਹੈ | ਬੀਤੇ ਦਿਨੀਂ ਉਹ ਰਾਮਬਾਗ ਦਾ ਗੇੜਾ ਲਾ ਰਿਹਾ ਸੀ ਤਾਂ ਦੇਖਿਆ ਕਿ ਰਾਮਬਾਗ ਦੇ ਬਾਥਰੂਮ ਵਿਚੋਂ ਟੂਟੀਆਂ, ਮੋਟਰ ਦੀਆਂ ਤਾਰਾਂ, ਕੱਟੀਆਂ ਹੋਈਆਂ ਸਨ | ਪੜਤਾਲ ਕਰਨ ਉਪਰੰਤ ਪਤਾ ਚੱਲਿਆ ਕਿ ਇਹ ਚੋਰੀ ਮਨੋਜ ਕੁਮਾਰ ਅਤੇ ਲਾਡੀ ਸਿੰਘ ਵਾਸੀ ਬਰਨਾਲਾ ਨੇ ਕੀਤੀ ਹੈ | ਪੁਲਿਸ ਵਲੋਂ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਦੋ ਜਣਿਆ ਖ਼ਿਲਾਫ਼ ਮਾਮਲਾ ਦਰਜ ਕਰ ਕੇ ਗਿ੍ਫ਼ਤਾਰ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |