18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਬਰਨਾਲਾ-ਮਾਨਸਾ ਮੁੱਖ ਮਾਰਗ 'ਚ ਬਣੇ ਵੱਡੇ ਖੱਡਿਆਂ ਕਾਰਨ ਮਾਰਗ ਦੀ ਖ਼ਦਸ਼ਾ ਹਾਲਤ <br/>

Ad Position 21
No active advertisement
ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਬਣੇ ਵੱਡੇ ਖੱਡਿਆਂ ਦੀਆਂ ਮੰੂਹ ਬੋਲਦੀਆਂ ਤਸਵੀਰਾਂ | ਤਸਵੀਰਾਂ : ਗੁਰਪ੍ਰੀਤ ਸਿੰਘ ਕਾਹਨੇਕੇ <br/> 27-04-2026
ਰੂੜੇਕੇ ਕਲਾਂ, 26 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਬਣੇ ਸੈਂਕੜੇ ਵੱਡੇ ਖੱਡਿਆਂ ਕਾਰਨ ਮਾਰਗ ਦੀ ਹਾਲਤ ਪਿਛਲੇ ਇਕ ਸਾਲ ਤੋਂ ਖ਼ਦਸ਼ਾ ਬਣੀ ਹੋਈ ਹੈ | ਰਾਹਗੀਰਾਂ ਨੂੰ ਆ ਰਹੀਆਂ ਵੱਡੀਆਂ ਮੁਸ਼ਕਲਾਂ ਅਤੇ ਮਾਰਗ ਦੇ ਖੱਡਿਆਂ ਕਾਰਨ ਹੋਏ ਸੜਕ ਹਾਦਸਿਆਂ 'ਚ ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ | ਜ਼ਿਲ੍ਹਾ ਬਰਨਾਲਾ ਦੇ ਪ੍ਰਸ਼ਾਸਨਿਕ ਅਧਿਕਾਰੀ ਗਹਿਰੀ ਨੀਂਦ ਸੁੱਤੇ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਦੇ ਅਨੇਕਾਂ ਮਾਮਲੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਅਧਿਕਾਰੀ ਮੂਕ ਦਰਸ਼ਕ ਬਣੇ ਹੋਏ ਹਨ | ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਪਿਛਲੇ ਇਕ ਸਾਲ ਤੋਂ ਲੈ ਕੇ ਬਰਨਾਲਾ ਮਾਨਸਾ ਮੁੱਖ ਮਾਰਗ 'ਚ ਬਣੇ ਸੈਂਕੜੇ ਵੱਡੇ ਖੱਡਿਆਂ ਕਾਰਨ ਮਾਰਗ ਦੀ ਹਾਲਤ ਖਸਤਾ ਹੋ ਚੁੱਕੀ ਹੈ | ਮਾਰਗ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਖੱਡਿਆਂ ਕਾਰਨ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਰਾਹਗੀਰਾਂ ਦੀਆਂ ਗੱਡੀਆਂ ਦਾ ਅਤੇ ਖੱਡਿਆਂ ਕਾਰਨ ਹੋ ਰਹੇ ਸੜਕ ਹਾਦਸਿਆਂ 'ਚ ਜਾਨੀ ਵਾ ਮਾਲੀ ਨੁਕਸਾਨ ਹੋ ਰਿਹਾ ਹੈ | ਮਾਰਗ ਦੇ ਖੱਡਿਆਂ ਕਾਰਨ ਹੋਏ ਸੜਕ ਹਾਦਸਿਆਂ 'ਚ ਕਈ ਨੌਜਵਾਨਾਂ ਦੀਆਂ ਮੌਤਾਂ ਵੀ ਹੋ ਚੁੱਕੀਆਂ ਹਨ | ਇਲਾਕਾ ਨਿਵਾਸੀਆਂ ਵਲੋਂ ਨੈਸ਼ਨਲ ਹਾਈਵੇਅ ਵਿਭਾਗ ਦੇ ਅਧਿਕਾਰੀਆਂ ਦੇ ਅਨੇਕਾਂ ਵਾਰ ਮਾਮਲਾ ਧਿਆਨ ਵਿਚ ਲਿਆਉਣ ਦੇ ਬਾਵਜੂਦ ਮਾਰਗ ਦੇ ਖੱਡਿਆਂ ਦਾ ਹੱਲ ਕਰਨ ਦੀ ਬਜਾਏ ਪ੍ਰਸ਼ਾਸਨਿਕ ਅਧਿਕਾਰੀ ਗਹਿਰੀ ਨੀਂਦ ਸੁੱਤੇ ਨਜ਼ਰ ਆ ਰਹੇ ਹਨ | ਪਹਿਲਾਂ ਸਰਦੀਆਂ ਵਿਚ ਤਾਂ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਇਹ ਕਹਿ ਕੇ ਪੱਲਾ ਝਾੜ ਲਿਆ ਜਾਂਦਾ ਸੀ ਕਿ ਲੁੱਕ ਪਲਾਂਟ ਸਰਦੀਆਂ ਵਿਚ ਚਾਲੂ ਨਹੀਂ ਹੁੰਦੇ ਗਰਮੀ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਮਾਰਗ ਵਿਚ ਬਣੇ ਵੱਡੇ ਖੱਡੇ ਬੰਦ ਕਰਵਾ ਦਿੱਤੇ ਜਾਣਗੇ | ਪ੍ਰੰਤੂ ਹੁਣ ਗਰਮੀ ਦਾ ਸੀਜ਼ਨ ਆਉਣ ਦੇ ਬਾਵਜੂਦ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਮਾਰਗ ਦੇ ਵੱਡੇ ਖੱਡਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ | ਪੰਜਾਬ ਵਾਸੀ ਵੱਖ-ਵੱਖ ਟੈਕਸਾਂ ਦੇ ਰੂਪ ਵਿਚ ਮਾਰਗਾਂ ਦੀ ਹਾਲਤ ਠੀਕ ਕਰਨ ਲਈ ਰੁਪਏ ਸਰਕਾਰਾਂ ਨੂੰ ਦਿੰਦੇ ਹਨ ਪ੍ਰੰਤੂ ਟੈਕਸ ਦੇਣ ਦੇ ਬਾਵਜੂਦ ਵੀ ਰਾਹਗੀਰਾਂ ਨੂੰ ਮਾਰਗਾਂ ਦੇ ਵੱਡੇ ਖੱਡਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਲਾਕੇ ਦੀਆਂ ਪੰਚਾਇਤਾਂ ਦੇ ਆਗੂਆਂ ਅਤੇ ਪੰਚ ਰੇਸ਼ਮ ਸਿੰਘ, ਪੰਚ ਅੰਮਿ੍ਤਪਾਲ ਸਿੰਘ, ਸਾਬਕਾ ਸਰਪੰਚ ਦਰਸ਼ਨਪਾਲ ਸਿੰਘ, ਸਾਬਕਾ ਸਰਪੰਚ ਰਮੇਸ਼ ਚੰਦ ਬਦਰਾ, ਗੁਰਚਰਨ ਸਿੰਘ ਬਾਵਾ ਧੂਰਕੋਟ ਨੇ ਪੰਜਾਬ ਸਰਕਾਰ ਅਤੇ ਡੀ.ਸੀ. ਬਰਨਾਲਾ ਤੋਂ ਮੰਗ ਕੀਤੀ ਹੈ ਕਿ ਮਾਰਗ ਵਿਚ ਬਣੇ ਵੱਡੇ ਖੱਡਿਆਂ ਦਾ ਤੁਰੰਤ ਹੱਲ ਕੀਤਾ ਜਾਵੇ | ਇਸ ਮੌਕੇ ਮਾਸਟਰ ਜਗਮੇਲ ਸਿੰਘ ਪੱਖੋ ਕਲਾਂ, ਮਾਸਟਰ ਬਲਦੇਵ ਸਿੰਘ ਧੌਲਾ, ਮੁਲਾਜ਼ਮ ਆਗੂ ਰਾਮ ਸਿੰਘ, ਡਾ: ਸੁਖਮਹਿੰਦਰ ਸਿੰਘ ਪੱਖੋ ਕਲਾਂ, ਬਲਾਕ ਸੰਮਤੀ ਮੈਂਬਰ ਮਹਿੰਦਰਪਾਲ ਸ਼ਰਮਾ ਪੱਖੋ ਕਲਾਂ ਤੋਂ ਇਲਾਵਾ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖਰੀਦ ਕੇਂਦਰਾਂ 'ਤੇ ਕਣਕ ਦੀ ਖਰੀਦ ਤੇਜ਼ੀ ਨਾਲ ਜਾਰੀ, 7 ਲੱਖ ਕੁਇੰਟਲ ਕਣਕ ਦੀ ਖਰੀਦ ਮੁਕੰਮਲ <br/> ਅਗਲੀ ਖ਼ਬਰ ਰਾਮਬਾਗ 'ਚੋਂ ਟੂਟੀਆਂ ਚੋਰੀ ਕਰਨ ਵਾਲੇ ਦੋ ਖ਼ਿਲਾਫ਼ ਮਾਮਲਾ ਦਰਜ <br/>
Ad Position 24