18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਖਰੀਦ ਕੇਂਦਰਾਂ 'ਤੇ ਕਣਕ ਦੀ ਖਰੀਦ ਤੇਜ਼ੀ ਨਾਲ ਜਾਰੀ, 7 ਲੱਖ ਕੁਇੰਟਲ ਕਣਕ ਦੀ ਖਰੀਦ ਮੁਕੰਮਲ <br/>

Ad Position 21
No active advertisement
ਅਜੀਤ ਡੈਸਕ 27-04-2026
ਮਹਿਲ ਕਲਾਂ, 26 ਅਪ੍ਰੈਲ (ਅਵਤਾਰ ਸਿੰਘ ਅਣਖੀ)-ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਕੱਤਰ ਡੀਨਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਮੰਡੀ ਕਰਨ ਬੋਰਡ ਦੇ ਢੁਕਵੇਂ ਪ੍ਰਬੰਧਾਂ ਨਾਲ ਕਣਕ ਦੀ ਖਰੀਦ ਦਾ ਕੰਮ ਤੇਜ਼ੀ ਨਾਲ ਜਾਰੀ ਹੈ | ਕਮੇਟੀ ਅਧੀਨ ਚੱਲ ਰਹੇ ਕੁੱਲ 24 ਖਰੀਦ ਕੇਂਦਰਾਂ ਉੱਪਰ ਖਰੀਦ ਏਜੰਸੀਆਂ ਪਨਗਰੇਨ, ਪਨਸਪ, ਮਾਰਕਫੈੱਡ ਅਤੇ ਵੇਅਰ ਹਾਊਸ ਵਲੋਂ ਹੁਣ ਤੱਕ ਲਗਭਗ 7 ਲੱਖ ਕੁਇੰਟਲ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ | ਇਸ ਸਬੰਧੀ ਕਮੇਟੀ ਦੇ ਸੁਪਰਵਾਈਜ਼ਰ ਰਾਜਦੀਪ ਸਿੰਘ ਬਰਨਾਲਾ, ਸੁਖਜਿੰਦਰ ਸਿੰਘ ਹੈਪੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸਾਰੇ 24 ਖਰੀਦ ਕੇਂਦਰਾਂ 'ਤੇ ਹੁਣ ਤੱਕ ਕਰੀਬ 7 ਲੱਖ 50 ਹਜ਼ਾਰ ਕੁਇੰਟਲ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿਚੋਂ ਲਗਭਗ 7 ਲੱਖ ਕੁਇੰਟਲ ਦੀ ਖਰੀਦ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਸਾਰੇ ਖਰੀਦ ਕੇਂਦਰਾਂ 'ਚ ਵੱਖ-ਵੱਖ ਖਰੀਦ ਏਜੰਸੀਆਂ ਵਲੋਂ ਕਣਕ ਦੀ ਖਰੀਦ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ | ਮਾਰਕੀਟ ਕਮੇਟੀ ਵਲੋਂ ਕਿਸਾਨਾਂ ਦੀ ਸਹੂਲਤ ਲਈ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਧੌਲਾ ਵਿਖੇ ਪੰਚਾਇਤੀ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਦੀ ਲੜਾਈ, ਕਈ ਜ਼ਖ਼ਮੀ <br/> ਅਗਲੀ ਖ਼ਬਰ ਬਰਨਾਲਾ-ਮਾਨਸਾ ਮੁੱਖ ਮਾਰਗ 'ਚ ਬਣੇ ਵੱਡੇ ਖੱਡਿਆਂ ਕਾਰਨ ਮਾਰਗ ਦੀ ਖ਼ਦਸ਼ਾ ਹਾਲਤ <br/>
Ad Position 24