ਬਠਿੰਡਾ, 27 ਅਪ੍ਰੈਲ (ਪ.ਪ.)-ਪੁਲਿਸ ਵਲੋਂ ਉੱਧਮ ਸਿੰਘ ਨਗਰ 'ਚ ਇਕ ਘਰ ਵਿਚ ਚੱਲ ਰਹੇ ਕਥਿਤ ਤੌਰ 'ਤੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਗਿਆ ਹੈ | ਵਰਧਮਾਨ ਚੌਂਕੀ ਪੁਲਿਸ ਨੇ ਇਸ ਕਾਰਵਾਈ ਦੇ ਦੌਰਾਨ ਮਕਾਨ ਮਾਲਕਣ ਸਮੇਤ ਪੰਜ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਏ.ਐਸ.ਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਜਪਾਲ ਕੌਰ ਆਪਣੇ ਘਰ ਵਿਚ ਬਾਹਰੋਂ ਲੜਕੇ ਲੜਕਿਆਂ ਨੂੰ ਬੁਲਾ ਕੇ ਨਜਾਇਜ਼ ਢੰਗ ਨਾਲ ਦੇਹ ਵਪਾਰ ਦਾ ਧੰਦਾ ਚਲਾ ਰਹੀ ਹੈ | ਪੁਲਿਸ ਟੀਮ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਘਰ ਵਿਚ ਛਾਪੇਮਾਰੀ ਕਰਦੇ ਹੋਏ ਕਥਿਤ ਦੋਸ਼ੀ ਰਾਜਪਾਲ ਕੌਰ ਦੇ ਇਲਾਵਾ ਗੁਰਮੀਤ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ ਵਾਸੀ ਕਾਲਿਆਂਵਾਲੀ ਅਤੇ ਵਿਸਾਲ ਕੁਮਾਰ ਵਾਸੀ ਰਾਮਾ ਮੰਡੀ ਨੂੰ ਕਾਬੂ ਕੀਤਾ ਗਿਆ ਹੈ | ਪੁਲਿਸ ਨੇ ਸਾਰੇ ਮੁਲਜ਼ਮਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |