12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਕਿਰਤ ਵਿਰੋਧੀ ਚਾਰ ਕੋਡ ਲਾਗੂ ਹੋਣ 'ਤੇ ਸੀਮਿੰਟ ਵਰਕਰਾਂ ਨੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ- ਸੀਟੂ ਆਗੂ ਬਲਕਾਰ ਸਿੰਘ <br/>

Ad Position 21
No active advertisement
ਲਹਿਰਾ ਮੁਹੱਬਤ ਸੀਮਿੰਟ ਪਲਾਂਟ ਦੇ ਕਾਮੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਦੀਆਂ ਕਾਪੀਆਂ ਸਾੜ ਕੇ ਨਾਅਰੇਬਾਜ਼ੀ ਕਰਦੇ ਹੋਏ | ਤਸਵੀਰ: ਸੁਖਪਾਲ ਸਿੰਘ ਸੁੱਖੀ <br/> 12-05-2026
ਲਹਿਰਾ ਮੁਹੱਬਤ, 11 ਮਈ (ਸੁਖਪਾਲ ਸਿੰਘ ਸੁੱਖੀ)- ਅੱਜ ਇਥੇ ਅਲਟ੍ਰਾਟੈਕ ਸੀਮਿੰਟ ਪਲਾਂਟ ਲਹਿਰਾ ਮੁਹੱਬਤ ਵਿਖੇ ਗ੍ਰਾਸਿਮ ਸੀਮਿੰਟ ਕੰਟ੍ਰੈਕਟਰ ਵਰਕਰ ਯੂਨੀਅਨ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਮਾਰੂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਸਮੇਂ ਸੀਟੂ ਦੇ ਸੂਬਾ ਆਗੂ ਬਲਕਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਮਜ਼ਦੂਰਾਂ ਦੀ ਗੁਲਾਮੀ ਦੇ ਦਸਤਾਵੇਜ਼ ਚਾਰ ਲੇਬਰ ਕੋਡ ਨੂੰ ਲਾਗੂ ਕਰਨ ਸਬੰਧੀ ਨੋਟੀਫ਼ਿਕੇਸ਼ਨ ਪਹਿਲਾਂ 21 ਨਵੰਬਰ 2026 ਨੂੰ ਬਿਹਾਰ ਚੋਣਾਂ ਜਿੱਤਣ ਤੋਂ ਬਾਅਦ ਕੀਤਾ ਗਿਆ | ਇਹ ਕਿਰਤ ਵਿਰੋਧੀ ਕੋਡ ਨੂੰ ਪੂਰਨ ਤੌਰ 'ਤੇ ਲਾਗੂ ਕਰਨ ਲਈ 8 ਮਈ 2026 ਨੂੰ ਇਸ ਪ੍ਰਤੀ ਰੂਲਜ਼ ਲਾਗੂ ਕਰਨ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ | ਇਹ ਨੋਟੀਫ਼ਿਕੇਸ਼ਨ ਜਾਰੀ ਹੋਣ ਤੋਂ 45 ਦਿਨ ਬਾਅਦ ਕਾਨੂੰਨੀ ਰੂਪ ਵਿੱਚ ਪੂਰੇ ਭਾਰਤ ਵਿੱਚ ਇਹ ਕੋਡ ਲਾਗੂ ਹੋ ਜਾਣਗੇ | ਜਿਸ ਨਾਲ ਮਜ਼ਦੂਰਾਂ ਨੂੰ ਗੁਲਾਮ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ, ਜੋ ਕਿ ਪਹਿਲਾਂ ਤੋਂ ਹੀ ਜਾਰੀ ਹੈ | ਜਿਸ ਦੇ ਦੇਸ਼ ਦੇ ਕਿਰਤੀ ਸੜਕਾਂ ਤੇ ਅੰਦੋਲਨ ਕਰ ਰਹੇ ਹਨ | ਹੁਣ ਕੋਡ ਔਨ ਵੇਜ਼-2019, ਇੰਡਸਟਰੀਅਲ ਰਿਲੇਸ਼ਨ ਕੋਡ-2020, ਕੋਡ ਔਨ ਸੋਸ਼ਲ ਸਕਿਊਰਿਟੀ, ਔਕਪਸ਼ਨਲ ਸੇਫ਼ਟੀ ਹੈਲਥ ਐਂਡ ਵਰਕਿੰਗ ਕੰਡੀਸ਼ਨ ਕੋਡ-2020, ਜੋ ਕਿ ਮਜ਼ਦੂਰ ਦੀ ਕਿਰਤ ਦੀ ਰਾਖੀ ਕਰਦੇ 29 ਕਿਰਤ ਕਾਨੂੰਨਾਂ ਨੂੰ ਤੋੜ ਕੇ ਮਾਲਕਾਂ ਨੂੰ ਮਨਮਾਨੀਆਂ ਕਰਨ ਦੀ ਖੁੱਲ ਦੇਣ ਲਈ ਬਣਾਏ ਗਏ ਹਨ | ਜਿਸ ਨਾਲ ਦੇਸ਼ ਵਿੱਚ ਲਗਾਤਾਰ ਵਧ ਰਹੀ ਬੇਰੁਜ਼ਗਾਰੀ ਵਿੱਚ ਹੋਰ ਵਾਧਾ ਹੋਵੇਗਾ ਅਤੇ ਮਜ਼ਦੂਰਾਂ ਤੋਂ ਯੂਨੀਅਨ ਬਣਾਉਣ ਸਮੂਹਿਕ ਮੰਗ ਰੱਖਣ ਅਤੇ ਹੜਤਾਲ ਕਰਨ ਵਰਗੇ ਅਧਿਕਾਰ ਲਗਭਗ ਖੋਹ ਲਏ ਗਏ ਹਨ | ਜਿਸ ਦੇ ਖ਼ਿਲਾਫ਼ ਅੱਜ ਵਰਗ ਸੰਘਰਸ਼ ਕਰਕੇ ਵੱਡੀ ਲੜਾਈ ਵਿੱਢਣ ਦੀ ਜ਼ਰੂਰਤ ਹੈ | ਇਸ ਸਮੇਂ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਰਕਾਰ ਵਲੋਂ ਜਾਰੀ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ | ਇਸ ਸਮੇਂ ਸਾਥੀ ਰਾਜ ਕੁਮਾਰ, ਸਾਥੀ ਜਰਨੈਲ ਸਿੰਘ, ਸਾਥੀ ਗੁਰਦੀਪ ਸਿੰਘ, ਸਾਥੀ ਜ਼ਾਕਿਰ ਹੁਸੈਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਫਤਿਹ ਸਿੰਘ ਪਬਲਿਕ ਸਕੂਲ ਵਿਖੇ ਮਾਂ ਦਿਵਸ ਮਨਾਇਆ <br/> ਅਗਲੀ ਖ਼ਬਰ ਸੁਸਾਇਟੀ ਦੇ ਉੱਦਮ ਸਦਕਾ ਗੁਰਮਤਿ ਸਿਖ਼ਲਾਈ ਕੈਂਪ ਦੀ ਸਕੂਲਾਂ 'ਚ ਆਰੰਭਤਾ <br/>
Ad Position 24