12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

'ਮਾਮਲਾ ਪਿੰਡ ਹਰੀ ਨੌਂ ਦੇ ਸਕੇ ਭਰਾਵਾਂ ਵਲੋਂ ਬੈਂਕ ਕਰਜ਼ੇ ਕਾਰਨ ਖ਼ੁਦਕੁਸ਼ੀ ਕਰਨ ਦਾ' ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਲੈਂਡ ਮਾਰਗੇਜ ਬੈਂਕ ਮੂਹਰੇ ਜ਼ੋਰਦਾਰ ਰੋਸ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 12-05-2026
ਬਠਿੰਡਾ, 11 ਮਈ (ਸੱਤਪਾਲ ਸਿੰਘ ਸਿਵੀਆਂ)- ਜ਼ਿਲ੍ਹਾ ਫ਼ਰੀਦਕੋਟ ਅਧੀਨ ਪੈਂਦੇ ਪਿੰਡ ਹਰੀ ਨੌਂ ਦੇ ਦੋ ਸਕੇ ਕਿਸਾਨਾਂ ਭਰਾਵਾਂ ਵਲੋਂ ਲੈਂਡ ਮਾਰਗੇਜ਼ ਬੈਂਕ ਦੇ ਕਰਜ਼ੇ ਅਤੇ ਅਧਿਕਾਰੀਆਂ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਅੱਜ ਉਸ ਸਮੇਂ ਹੋਰ ਭੜਕ ਉੱਠਿਆ ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਪੰਜਾਬ ਭਰ 'ਚ ਲੈਂਡ ਮਾਰਗੇਜ਼ ਬੈਂਕਾਂ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤੇ ਗਏ | ਇਸੇ ਕੜੀ ਤਹਿਤ ਯੂਨੀਅਨ ਵਲੋਂ ਸਥਾਨਕ ਲੈਂਡ ਮਾਰਗੇਜ਼ ਬੈਂਕ ਮੂਹਰੇ ਧਰਨਾ ਲਗਾ ਕੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਦੀ ਅਗਵਾਈ ਕਿਸਾਨ ਔਰਤਾਂ ਨੇ ਕੀਤੀ | ਇਸ ਮੌਕੇ ਜਥੇਬੰਦੀ ਦੇ ਕਾਕਾ ਸਿੰਘ ਕੋਟੜਾ, ਬਲਦੇਵ ਸਿੰਘ ਸੰਦੋਹਾ, ਰੇਸ਼ਮ ਸਿੰਘ ਯਾਤਰੀ ਤੇ ਕੁਲਵੰਤ ਸਿੰਘ ਨੇਹੀਆਂਵਾਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੇ ਲੈਂਡ ਮਾਰਗੇਜ ਬੈਂਕਾਂ ਵਲੋਂ ਕਿਸਾਨਾਂ ਤੋਂ ਪੈਸੇ ਭਰਵਾ ਕੇ ਅਤੇ ਕਿਸਾਨ ਨੂੰ ਕਲੀਅਰ ਸਰਟੀਫਿਕੇਟ ਦੇਣ ਤੋਂ ਬਾਅਦ ਉਸੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਕਰਨ ਲਈ ਧੋਖਾਧੜੀ ਕਰਦੇ ਹੋਏ ਕਿਸਾਨ ਤੋਂ ਲੈ ਗਏ ਖਾਲੀ ਚੈੱਕ ਅਦਾਲਤਾਂ ਵਿਚ ਲਗਾ ਕੇ ਕਿਸਾਨਾਂ ਨੂੰ ਜੇਲ੍ਹ ਭੇਜਣ ਅਤੇ ਜ਼ਮੀਨ ਹੜੱਪਣ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ, ਜਿਸ ਦਾ ਸ਼ਿਕਾਰ ਹੋਏ ਪਿੰਡ ਹਰੀ ਨੌਂ ਦੇ ਦੋ ਸਕੇ ਕਿਸਾਨ ਭਰਾ ਖ਼ੁਦਕੁਸ਼ੀ ਕਰ ਗਏ ਸਨ | ਉਨ੍ਹਾਂ ਕਿਹਾ ਕਿ ਮਿ੍ਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ 30 ਮਾਰਚ ਤੋਂ ਲੈਂਡ ਮਾਰਗੇਜ ਬੈਂਕ ਫ਼ਰੀਦਕੋਟ ਅੱਗੇ ਧਰਨਾ ਚੱਲ ਰਿਹਾ ਹੈ ਪਰ ਸਰਕਾਰ ਅਤੇ ਬੈਂਕ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ ਹੈ, ਜਿਸ ਦੇ ਰੋਸ ਵਜੋਂ ਅੱਜ ਬਠਿੰਡਾ ਸਮੇਤ 10 ਜ਼ਿਲਿ੍ਹਆਂ 'ਚ ਲੈਂਡ ਮਾਰਗੇਜ ਬੈਂਕਾਂ ਨੂੰ ਕਿਸਾਨਾਂ ਵਲੋਂ ਬੰਦ ਕੀਤਾ ਗਿਆ ਹੈ | ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਮਿ੍ਤਕ ਕਿਸਾਨ ਭਰਾਵਾਂ ਦੇ ਪਰਿਵਾਰਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾਂਦਾ, ਉਨ੍ਹਾਂ ਦਾ ਸਮੁੱਚਾ ਕਰਜ਼ਾ ਮੁਆਫ਼ ਨਹੀਂ ਕੀਤਾ ਜਾਂਦਾ ਅਤੇ ਉਨ੍ਹਾਂ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਸਬੰਧਿਤ ਬੈਂਕ ਅਧਿਕਾਰੀਆਂ ਖਿਲਾਫ ਮੁਕੱਦਮਾ ਦਰਜ ਨਹੀਂ ਕੀਤਾ ਜਾਂਦਾ, ਉਨ੍ਹਾਂ ਸਮਾਂ ਸੰਘਰਸ਼ ਜਾਰੀ ਰਹੇਗਾ, ਜਿਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਗੁਰਮੇਲ ਸਿੰਘ ਲਹਿਰਾ, ਅੰਗਰੇਜ਼ ਸਿੰਘ ਕਲਿਆਣ, ਮਹਿਮਾ ਸਿੰਘ ਚੱਠੇਵਾਲ, ਜਸਵਿੰਦਰ ਸਿੰਘ ਕਲਿਆਣ, ਜਸਵੀਰ ਸਿੰਘ ਗਹਿਰੀ ਭਾਗੀ, ਭੋਲਾ ਸਿੰਘ ਕੋਟੜਾ, ਅਮਰਜੀਤ ਕੌਰ ਮੰਡੀ ਕਲਾਂ, ਅਮਰਜੀਤ ਕੌਰ ਬੁਰਜ ਮਾਨਸਾਹੀਆ, ਪਰਮਜੀਤ ਕੌਰ, ਦਰਸ਼ਨ ਸਿੰਘ ਬੱਜੋਆਣਾ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਅਤੇ ਕਿਸਾਨ ਔਰਤਾਂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ 'ਅਕਾਲੀ ਦਲ ਵਾਰਿਸ ਪੰਜਾਬ ਦੇ' ਵਲੋਂ ਬਠਿੰਡਾ ਨਗਰ ਨਿਗਮ ਸਮੇਤ ਕਮੇਟੀ ਚੋਣਾਂ ਲੜਨ ਦਾ ਐਲਾਨ ਕਿਹਾ, ਸਾਫ਼-ਸੁਥਰੀਆਂ ਅਤੇ... ਅਗਲੀ ਖ਼ਬਰ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਨੌਜਵਾਨ ਦੀ ਮੌਤ
Ad Position 24